67 ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ
67 ਪਾਬੰਦੀਸੁਦਾ ਗੋਲੀਆਂ ਬਰਾਮਦ
Publish Date: Thu, 05 Feb 2026 06:33 PM (IST)
Updated Date: Fri, 06 Feb 2026 04:05 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਪਾ ਮੰਡੀ : ਥਾਣਾ ਤਪਾ ਦੀ ਪੁਲਿਸ ਨੇ 67 ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਦੌਰਾਨੇ ਗਸਤ ਪੁਲਿਸ ਪਾਰਟੀ ਨੂੰ ਲਿੰਕ ਰੋਡ ਘੁੰਨਸ ਪਰ ਪੈਂਦੇ ਮੋੜ ਪਾਸ ਬੋਹੜ ਦੇ ਦਰੱਖਤ ਪਾਸ ਦੋ ਨੋਜਵਾਨ ਵਿਅਕਤੀ ਬੈਠੇ ਦਿਖਾਈ ਦਿੱਤੇ ਜੋ ਇਕ ਲਿਫਾਫੇ ਦੀ ਫਰੋਲਾ-ਫਰਾਲੀ ਕਰ ਰਹੇ ਸੀ, ਪੁਲਿਸ ਪਾਰਟੀ ਨੂੰ ਦੇਖਕੇ ਦੋਨੋ ਨੌਜਵਾਨ ਵਿਅਕਤੀ ਇੱਕਦਮ ਘਬਰਾ ਗਏ, ਜਿਨ੍ਹਾਂ ਨੂੰ ਕਾਬੂ ਕਰ ਕੇ ਨਾਮ ਪਤਾ ਪੁੱਛਿਆ ਜਿਨ੍ਹਾਂ ਨੇ ਆਪਣਾ ਨਾਮ ਅਕਾਸ਼ਦੀਪ ਸਿੰਘ ਉਰਫ ਜੈਕੀ ਪੁੱਤਰ ਕੇਵਲ ਸਿੰਘ ਉਰਫ ਕਾਲੂ ਵਾਸੀ ਬਾਜੀਗਰ ਬਸਤੀ, ਤਪਾ ਅਤੇ ਮੰਗਤ ਸਿੰਘ ਉਰਫ ਮੰਗਾ ਪੁੱਤਰ ਝੰਡਾ ਸਿੰਘ ਵਾਸੀ ਆਨੰਦਪੁਰ ਬਸਤੀ ਤਪਾ ਦੱਸਿਆ। ਪੁਲਿਸ ਨੇ ਹੇਠਾਂ ਸੁੱਟੇ ਲਿਫਾਫਾ ਪਾਰਦਰਸੀ ’ਚੋਂ ਕੁੱਲ 67 ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ ਕਰ ਕੇ ਕੇਸ ਦਰਜ ਕਰ ਲਿਆ ਹੈ।