1850 ਮਰੀਜ਼ਾਂ ਦਾ ਹੋਇਆ ਮੁਫ਼ਤ ਇਲਾਜ: ਮੀਤ ਹੇਅਰ
ਮੁੱਖ ਮੰਤਰੀ ਸਿਹ ਮੁੱਖ ਮੰਤਰੀ ਸਿਹ
Publish Date: Thu, 12 Mar 2026 05:39 PM (IST)
Updated Date: Fri, 13 Mar 2026 04:07 AM (IST)

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੁਣ ਤੱਕ 48,590 ਵਿਅਕਤੀਆਂ ਦੀ ਹੋਈ ਰਜਿਸਟ੍ਰੇਸ਼ਨ, :: ਜ਼ਿਲ੍ਹੇ ਦੇ ਸਰਕਾਰੀ ਸਿਹਤ ਕੇਂਦਰਾਂ ਤੋਂ ਇਲਾਵਾ 9 ਪ੍ਰਾਈਵੇਟ ਹਸਪਤਾਲ ਸੂਚੀਬੱਧ :: ਬਰਨਾਲਾ ਵਾਸੀ ਸੰਦੀਪ ਕੌਰ ਨੇ ਸੂਚੀਬੱਧ ਪ੍ਰਾਈਵੇਟ ਹਸਪਤਾਲ ਵਿੱਚ ਕੰਨ ਦਾ ਮੁਫ਼ਤ ਅਪਰੇਸ਼ਨ ਕਰਵਾਇਆ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪ੍ਰਤੀ ਪਰਿਵਾਰ 10 ਲੱਖ ਤੱਕ ਦੇ ਨਕਦੀ ਰਹਿਤ ਇਲਾਜ ਦੀ ਸਹੂਲਤ ਦੇਣ ਲਈ ਚਲਾਈ ਜਾ ਰਹੀ ਮੁੱਖ ਮੰਤਰੀ ਸਿਹਤ ਯੋਜਨਾ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਇਸ ਯੋਜਨਾ ਤਹਿਤ ਜਿੱਥੇ ਕੈਂਪਾਂ ਰਾਹੀਂ ਰਜਿਸਟ੍ਰੇਸ਼ਨ ਹੋ ਰਹੀ ਹੈ, ਓਥੇ ਨਾਲੋਂ ਨਾਲ ਮਰੀਜ਼ਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਮਿਲ ਰਹੀ ਹੈ। ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਜ਼ਿਲ੍ਹਾ ਬਰਨਾਲਾ ’ਚ 8 ਜਨਵਰੀ ਤੋਂ ਹੁਣ ਤਕ 48,590 ਵਿਅਕਤੀਆਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਇਸ ਤੋਂ ਇਲਾਵਾ ਸਕੀਮ ਤਹਿਤ ਸਰਕਾਰੀ ਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿਚ 1850 ਤੋਂ ਵੱਧ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾ ਚੁੱਕਿਆ ਹੈ। ਇਸ ਸਕੀਮ ਤਹਿਤ ਕਾਮਨ ਸਰਵਿਸ ਸੈਂਟਰਾਂ ਤੋਂ ਇਲਾਵਾ ਜ਼ਿਲ੍ਹੇ ਦੇ ਪਿੰਡਾਂ ਤੇ ਸ਼ਹਿਰਾਂ ’ਚ ਰੋਜ਼ਾਨਾ ਕੈਂਪ ਲਗਾ ਨੇ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ। ਹੁਣ ਤੱਕ 125 ਤੋਂ ਵੱਧ ਪਿੰਡਾਂ/ਵਾਰਡਾਂ ਵਿਚ ਵਿਸ਼ੇਸ਼ ਕੈਂਪ ਲਾਏ ਜਾ ਚੁੱਕੇ ਹਨ। ਪੰਜਾਬ ਸਰਕਾਰ ਵੱਲੋਂ ਇਸ ਯੋਜਨਾ ਤਹਿਤ ਸਰਕਾਰੀ ਹਸਪਤਾਲਾਂ ’ਚ ਸਿਵਲ ਹਸਪਤਾਲ ਬਰਨਾਲਾ, ਸਬ-ਡਿਵੀਜ਼ਨਲ ਹਸਪਤਾਲ ਤਪਾ, ਸੀਐੱਚਸੀ ਧਨੌਲਾ, ਸੀਐੱਚਸੀ ਮਹਿਲਕਲਾਂ, ਸੀਐੱਚਸੀ ਭਦੌੜ, ਸੀਐੱਚਸੀ ਚੰਨਣਵਾਲ ਤੋਂ ਇਲਾਵਾ 9 ਪ੍ਰਾਈਵੇਟ ਹਸਪਤਾਲ ਸੂਚੀਬੱਧ ਕੀਤੇ ਗਏ ਹਨ ਜਿਨ੍ਹਾਂ ’ਚ ਤੱਥਗੁਰੂ ਹਸਪਤਾਲ, ਡਾ. ਪਰਦੀਪ ਸ਼ਰਮਾ ਹਸਪਤਾਲ, ਡਾ. ਨਰੇਸ਼ ਹਸਪਤਾਲ ਤੇ ਹਾਰਟ ਸੈਂਟਰ, ਪੰਜਾਬ ਆਈ ਹਸਪਤਾਲ, ਤ੍ਰਿਲੋਕੀ ਆਈ ਹਸਪਤਾਲ ਅਤੇ ਰੈਟੀਨਾ ਸੈਂਟਰ, ਲਾਈਫਲਾਈਨ ਮਲਟੀ ਸਪੈਸ਼ਲਿਟੀ ਹਸਪਤਾਲ, ਗੁਰੂ ਨਾਨਕ ਡਾਇਲਸਿਸ ਸੈਂਟਰ, ਹਰੀਓਮ ਹਸਪਤਾਲ, ਭੀਮ ਨਰਸਿੰਗ ਹੋਮ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਹੋਰ ਪ੍ਰਾਈਵੇਟ ਹਸਪਤਾਲਾਂ ਨੂੰ ਸੂਚੀਬੱਧ ਕਰਨ ਦੀ ਪ੍ਰਕਿਰਿਆ ਜਾਰੀ ਹੈ। ਇਸ ਮੌਕੇ ਸ਼ਹਿਣਾ ਦੀ ਰਹਿਣ ਵਾਲੀ ਰੀਤੂ ਕੌਰ ਨੇ ਦੱਸਿਆ ਕਿ ਉਸ ਦੇ ਜਣੇਪੇ ਲਈ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦਾ ਸੀਜ਼ੇਰੀਅਨ ਹੋਇਆ ਅਤੇ ਇਲਾਜ ਦੌਰਾਨ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ ਤੇ ਉਸਦਾ ਕੋਈ ਖਰਚਾ ਨਹੀਂ ਹੋਇਆ। ਹੁਣ ਉਹ ਤੇ ਉਸ ਦਾ ਬੱਚਾ ਪੂਰੀ ਤਰ੍ਹਾਂ ਸਿਹਤਮੰਦ ਹਨ। ਹਾਲ ਹੀ ’ਚ ਸੰਦੀਪ ਕੌਰ ਪਤਨੀ ਬਹਾਦਰ ਸਿੰਘ ਵਾਸੀ ਬਰਨਾਲਾ ਵਲੋਂ ਵੀ ਇਸ ਸਕੀਮ ਤਹਿਤ ਮੁਫ਼ਤ ਇਲਾਜ ਕਰਵਾਇਆ ਗਿਆ। ਉਸ ਦੇ ਕੰਨ ਦੇ ਪਰਦੇ ’ਚ ਛੇਕ ਸੀ, ਜਿਸ ਕਾਰਨ ਪਿਛਲੇ ਸਮੇਂ ਤੋਂ ਉਹ ਕਾਫੀ ਪਰੇਸ਼ਾਨ ਸੀ। ਉਸ ਵਲੋਂ ਤੱਥਗੁਰ ਹਸਪਤਾਲ ਬਰਨਾਲਾ ’ਚ ਆਪਣੇ ਕੰਨ ਦਾ ਅਪਰੇਸ਼ਨ ਬਿਲਕੁਲ ਮੁਫ਼ਤ ਕਰਵਾਇਆ ਗਿਆ। 21 ਪਿੰਡਾਂ ਅਤੇ ਵਾਰਡਾਂ ’ਚ ਵਿਸ਼ੇਸ਼ ਕੈਂਪ ਜਾਰੀ: ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸਕੀਮ ਤਹਿਤ ਰਜਿਸਟ੍ਰੇਸ਼ਨ ਲਈ ਪਰਿਵਾਰ ਦੇ ਸਾਰੇ ਮੈਂਬਰ ਆਪਣਾ ਆਧਾਰ ਕਾਰਡ, ਵੋਟਰ ਕਾਰਡ ਅਤੇ ਨਾਬਾਲਗ ਦੀ ਰਜਿਸਟ੍ਰੇਸ਼ਨ ਲਈ ਜਨਮ ਸਰਟੀਫਿਕੇਟ ਨਾਲ ਜ਼ਰੂਰ ਲਿਜਾਣ। ਉਨ੍ਹਾਂ ਕਿਹਾ ਕਿ ਇਸ ਵੇਲੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ, ਐੱਸ ਡੀ ਐੱਮ ਦਫ਼ਤਰ ਤਪਾ, ਐੱਸ ਡੀ ਐੱਮ ਦਫ਼ਤਰ ਮਹਿਲ ਕਲਾਂ ਦੇ ਵਿਸ਼ੇਸ਼ ਕੈਂਪਾਂ ਤੋਂ ਇਲਾਵਾ 21 ਪਿੰਡਾਂ/ਵਾਰਡਾਂ ਜਿਨ੍ਹਾਂ ਵਿਚ ਵਾਰਡ ਨੰਬਰ 5 ਬਰਨਾਲਾ, ਵਾਰਡ ਨੰਬਰ 7 (ਅਨਾਜ ਮੰਡੀ) ਬਰਨਾਲਾ, ਵਾਰਡ ਨੰਬਰ 4 ਬਰਨਾਲਾ, ਵਾਰਡ ਨੰਬਰ 13 ਹੰਡਿਆਇਆ, ਵਾਰਡ ਨੰਬਰ 7 ਬਰਨਾਲਾ, ਵਾਰਡ ਨੰਬਰ 11 ਬਰਨਾਲਾ, ਵਾਰਡ ਨੰਬਰ 5 ਧਨੌਲਾ, ਪਿੰਡ ਮੱਲੀਆਂ, ਰਾਏਸਰ ਪੰਜਾਬ, ਰਾਏਸਰ ਪਟਿਆਲਾ, ਚੁਹਾਣਕੇ ਕਲਾਂ, ਚੁਹਾਣਕੇ ਖੁਰਦ, ਕਲਾਲਾਂ, ਮਾਂਗੇਵਾਲ, ਸੰਧੂ ਕਲਾਂ, ਈਸ਼ਰ ਸਿੰਘ ਵਾਲਾ, ਢਿੱਲਵਾਂ ਪਟਿਆਲਾ, ਦਰਾਕਾ, ਤਪਾ, ਮੌੜ ਨਾਭਾ, ਰਾਜੀਆ ਸ਼ਾਮਲ ਹੈ, ’ਚ ਕੈਂਪ ਜਾਰੀ ਹਨ।