50 ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ
50 ਨਸ਼ੀਲੀਆਂ ਗੋਲੀਆਂ ਬਰਾਮਦ
Publish Date: Thu, 12 Feb 2026 05:12 PM (IST)
Updated Date: Fri, 13 Feb 2026 04:03 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ ਥਾਣਾ ਧਨੌਲਾ ਦੀ ਪੁਲਿਸ ਨੇ 50 ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਹੌਲਦਾਰ ਰਣਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਚੈਕਿੰਗ ਸ਼ੱਕੀ ਪੁਰਸ਼ਾਂ ਸੰਬੰਧੀ ਦੀਪਕ ਢਾਬਾ ਧਨੌਲਾ ਤੋਂ ਅੱਗੇ ਬਣੇ ਪੁਲ ਬਾਈਪਾਸ ਦੇ ਨਾਲ ਜਾਂਦੀ ਸੜਕ ਪੁਲ ਬਾਈਪਾਸ ਤੋਂ 300 ਮੀਟਰ ਅੱਗੇ ਬਣੇ ਸੂਏ ਦੀ ਪਟੜੀ ਪਰ ਇਕ ਡੇਕ ਦੇ ਦਰੱਖਤ ਦੇ ਹੇਠਾਂ ਇਕ ਨੌਜਵਾਨ ਲਖਵੀਰ ਸਿੰਘ ਉਰਫ ਬੁੱਲਟ ਪੁੱਤਰ ਕਾਲਾ ਸਿੰਘ ਵਾਸੀ ਜੀਵਨ ਬਸਤੀ ਕਾਲੇਕੇ ਬੈਠਾ ਦਿਖਾਈ ਦਿੱਤਾ, ਸ਼ੱਕ ਦੀ ਬਿਨਾ ਪਰ ਕਾਬੂ ਕਰ ਕੇ ਚੈਕਿੰਗ ਕਰਨ ਪਰ ਉਨ੍ਹਾਂ ਦੇ ਕਬਜੇ ’ਚੋਂ 50 ਪਾਬੰਦੀਸ਼ੁਦਾ ਗੋਲ਼ੀਆਂ ਰੰਗ ਚਿੱਟਾ ਬਰਾਮਦ ਹੋਈਆਂ।