15 ਗ੍ਰਾਮ 8 ਮਿਲੀਗ੍ਰਾਮ ਨਸ਼ੀਲਾ ਪਦਾਰਥ ਬਰਾਮਦ
15 ਗ੍ਰਾਮ 08 ਮਿਲੀਗ੍ਰਾਮ ਨਸ਼ੀਲਾ ਪਦਾਰਥ ਬਰਾਮਦ
Publish Date: Thu, 12 Mar 2026 05:24 PM (IST)
Updated Date: Fri, 13 Mar 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਭਦੌੜ ਦੀ ਪੁਲਿਸ ਨੇ 15 ਗ੍ਰਾਮ 8 ਮਿਲੀਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ। ਪੁਲਿਸ ਪਾਰਟੀ ਚੈਕਿੰਗ ਦੌਰਾਨ ਸ਼ਮਸ਼ਾਨ ਘਾਟ ਵਿਧਾਤਾ ਰੋਡ ਭਦੌੜ ਮੌਜੂਦ ਸੀ ਤਾਂ ਸ਼ਮਸ਼ਾਨ ਘਾਟ ’ਚ ਬਣੀ ਥੜੀ ’ਤੇ ਦੋ ਮੋਨੇ ਵਿਅਕਤੀ ਇਕ ਲਿਫਾਫੀ ਪਲਾਸਟਿਕ ਪਾਰਦਰਸ਼ੀ ਜਿਸ ’ਚ ਨਸ਼ੀਲਾ ਪਦਾਰਥ ਰੰਗ ਖਾਕੀ ਨੂੰ ਕੰਡੇ ਉੱਤੇ ਰੱਖਕੇ ਵਜਨ ਕਰ ਰਹੇ ਸੀ ਜੋਂ ਪੁਲਿਸ ਪਾਰਟੀ ਨੂੰ ਦੇਖ ਕੇ ਇੱਕਦਮ ਘਬਰਾ ਕੇ ਕੰਪਿਊਟਰ ਕੰਡਾ ਤੇ ਲਿਫਾਫੀ ਪਲਾਸਟਿਕ ਨੂੰ ਥੜੀ ’ਤੇ ਛੱਡਕੇ ਮੌਕੇ ਤੋਂ ਭੱਜਣ ਲੱਗੇ, ਤਾਂ ਪੁਲਿਸ ਪਾਰਟੀ ਵੱਲੋਂ ਉਕਤਾਨ ਵਿਅਕਤੀ ਗੁਰਮੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਮੱਝੂਕੇ ਰੋਡ ਭਦੌੜ ਤੇ ਅਕਾਸ਼ਦੀਪ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਮੱਝੂਕੇ ਰੋਡ ਨੇੜੇ ਸੁਭਾਸ਼ ਦਾ ਆਰਾ ਭਦੌੜ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ 15 ਗ੍ਰਾਮ 8 ਮਿਲੀਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ।