35 ਨਸ਼ੇ ਦੀਆਂ ਗੋਲੀਆਂ ਬਰਾਮਦ
35 ਨਸ਼ੀਲੀਆਂ ਗੋਲੀਆਂ ਬਰਾਮਦ
Publish Date: Wed, 21 Jan 2026 04:47 PM (IST)
Updated Date: Wed, 21 Jan 2026 04:48 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਬਰਨਾਲਾ ਦੀ ਪੁਲਿਸ ਨੇ 35 ਨਸ਼ੇ ਦੀਆਂ ਗੋਲੀਆਂ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਵਿਕਾਸ ਕੁਮਾਰ ਉਰਫ ਪਰੋਠਾ ਅਤੇ ਗਗਨਦੀਪ ਸਿੰਘ ਉਰਫ ਵੱਡਾ ਦੀਪੂ ਨੂੰ ਦੀਪਕ ਕੁਮਾਰ ਪੁੱਤਰ ਰਿਸੀ ਕਮਾਰ ਨਸ਼ੇ ਦੀਆਂ ਗੋਲੀਆਂ ਸਪਲਾਈ ਕਰਦਾ, ਵਿਕਾਸ ਕੁਮਾਰ ਉਰਫ ਪਰੋਠਾ ਅਤੇ ਗਗਨਦੀਪ ਸਿੰਘ ਜੋ ਅੱਜ ਵੀ ਪੁਲ ਸੂਆ ਕੈਰੇ ਰੋਡ ਨੇੜੇ ਪਿੱਪਲ ਦੇ ਦਰੱਖਤ ਕੋਲ ਨਸ਼ੇ ਦੀਆਂ ਗੋਲੀਆਂ ਵੇਚਣ ਦੀ ਤਾਂਘ ’ਚ ਬੈਠੇ ਵੇਖੇ ਗਏ ਹਨ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਦੌਰਾਨੇ ਛਾਪੇਮਾਰੀ ਵਿਕਾਸ ਉਰਫ ਪਰੋਠਾ, ਗਗਨਦੀਪ ਸਿੰਘ ਉਰਫ ਵੱਡਾ ਦੀਪੂ ਨੂੰ ਗ੍ਰਿਫ਼ਤਾਰ ਕਰ ਕੇ 35 ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ।