32 ਨਸ਼ੀਲੀਆਂ ਗੋਲੀਆਂ ਤੇ 180 ਨਸ਼ੀਲੇ ਕੈਪਸੂਲ ਬਰਾਮਦ
32 ਨਸ਼ੀਲੀਆਂ ਗੋਲੀਆਂ ਅਤੇ 180 ਨਸ਼ੀਲੇ ਕੈਪਸੂਲ ਬਰਾਮਦ
Publish Date: Thu, 16 Apr 2026 05:42 PM (IST)
Updated Date: Fri, 17 Apr 2026 04:10 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਧਨੌਲਾ ਦੀ ਪੁਲਿਸ ਨੇ 32 ਨਸ਼ੀਲੀਆਂ ਗੋਲ਼ੀਆਂ ਤੇ 180 ਨਸ਼ੀਲੇ ਕੈਪਸੂਲ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ। ਜਦੋਂ ਥਾਣਾ ਦੀ ਪੁਲਿਸ ਟੀਮ ਸਰਕਾਰੀ ਹਸਪਤਾਲ ਵੱਲ ਗਸ਼ਤ ਕਰ ਰਹੀ ਸੀ, ਤਾਂ ਇਕ ਸ਼ੱਕੀ ਨੌਜਵਾਨ ਨੇ ਪੁਲਿਸ ਦੀ ਗੱਡੀ ਨੂੰ ਦੇਖਿਆ ਤੇ ਭੱਜ ਗਿਆ। ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਪੁਲਿਸ ਨੇ ਲਖਜੀਤ ਸਿੰਘ ਉਰਫ ਲੱਕੀ ਵਾਸੀ ਨਾਨਕਪੁਰਾ ਮੁਹੱਲਾ ਨੂੰ ਗ੍ਰਿਫ਼ਤਾਰ ਕਰ ਲਿਆ। ਉਸਦੀ ਤਲਾਸ਼ੀ ਲੈਣ ’ਤੇ ਉਸ ਤੋਂ 32 ਨਸ਼ੀਲੀਆਂ ਗੋਲੀਆਂ ਤੇ 180 ਨਸ਼ੀਲੇ ਕੈਪਸੂਲ (ਸਿਗਨੋਰ) ਬਰਾਮਦ ਹੋਏ। ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।