ਇਕਾਦਸ਼ੀ ਦੇ ਸਬੰਧ ’ਚ ਕੱਢੀ 24ਵੀਂ ਨਿਸ਼ਾਨ ਯਾਤਰਾ
ਇਕਾਦਸ਼ੀ ਦੇ ਸਬੰਧ ’ਚ ਕੱਢੀ 24ਵੀਂ ਨਿਸ਼ਾਨ ਯਾਤਰਾ, ਵੱਡੀ ਗਿਣਤੀ ’ਚ ਸ਼ਰਧਾਲੂ ਹੋਏ ਸ਼ਾਮਿਲ
Publish Date: Sat, 28 Feb 2026 03:57 PM (IST)
Updated Date: Sat, 28 Feb 2026 03:58 PM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ ਪੰਚਮੁਖੀ ਹਨੂੰਮਾਨ ਅਤੇ ਸ਼ਨੀਦੇਵ ਮੰਦਿਰ ਕਮੇਟੀ ਵੱਲੋਂ ਇਕਾਦਸ਼ੀ ਨੂੰ ਮੁੱਖ ਰੱਖਦੇ ਹੋਏ 24ਵੀਂ ਨਿਸ਼ਾਨ ਯਾਤਰਾ ਸਮਾਜ ਸੇਵੀ ਮਦਨ ਘੜੈਲਾ ਦੀ ਸਪੁੱਤਰੀ ਪੂਨਮ ਲਤਾ (ਸਲਦੂਲਗੜ੍ਹ) ਵੱਲੋਂ ਕਰਵਾਈ ਗਈ। ਇਹ ਨਿਸ਼ਾਨ ਯਾਤਰਾ ਸਮੂਹ ਗਲੀਆਂ ਮੁਹੱਲਿਆਂ ’ਚੋਂ ਹੁੰਦੀ ਹੋਈ ਖਾਟੂ ਸ਼ਿਆਮ ਮੰਦਰ ਵਿਖੇ ਪਹੁੰਚੀ। ਯਾਤਰਾ ਦੌਰਾਨ ਸਮੂਹ ਸ਼ਰਧਾਲੂਆਂ ਨੇ ਭਜਨ ਕੀਰਤਨ ਕਰਦਿਆਂ ਨੱਚ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਖਾਟੂ ਸ਼ਿਆਮ ਮੰਦਰ ਵਿਖੇ ਪਹੁੰਚ ਕੇ ਪਰਿਵਾਰ ਵੱਲੋਂ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਆਰਤੀ ਕਰ ਕੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਯਾਤਰਾ ਦੌਰਾਨ ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ ਦਾ ਭਰਪੂਰ ਸਹਿਯੋਗ ਰਿਹਾ। ਇਸ ਮੌਕੇ ਹਰੀਸ਼ ਮਿੱਤਲ ਗੋਸ਼ਾ, ਰਾਜ ਕੁਮਾਰ ਸੈਨੇਟਰੀ, ਦੀਪੂ ਭੈਣੀ, ਹੈਰੀ ਘੜੈਲਾ,ਭੂਸ਼ਣ ਘੜੈਲਾ, ਨੋਨੀ ਘੜੈਲਾ, ਡਾਕਟਰ ਜੈ ਕਿਸ਼ਨ, ਜੋਗੀ, ਮਦਨ ਘੜੈਲਾ, ਸੰਜੂ ਬਸਾਤੀ ਵਾਲਾ, ਲਵਲੀ, ਲੱਕੀ ਮੁਨੀਮ, ਦੀਪੂ ਵਰਾਇਟੀ ਸਟੋਰ, ਮਦਲ ਲਾਲ ਭੱਟਾ, ਯੋਗੇਸ਼ ਆਦਿ ਸ਼ਰਧਾਲੂ ਮੌਜੂਦ ਸਨ।