ਅੱਖਾਂ ਦੇ ਕੈਂਪ ’ਚ 200 ਮਰੀਜ਼ਾਂ ਦੀ ਕੀਤੀ ਜਾਂਚ
ਅੱਖਾਂ ਦੇ ਕੈਂਪ ’ਚ 200 ਮਰੀਜ਼ਾਂ ਦੀ ਕੀਤੀ ਜਾਂਚ
Publish Date: Wed, 21 Jan 2026 04:28 PM (IST)
Updated Date: Wed, 21 Jan 2026 04:30 PM (IST)

- 10 ਮਰੀਜ਼ਾਂ ਦੇ ਪਾਏ ਜਾਣਗੇ ਮੁਫ਼ਤ ਲੈਂਜ਼ ਸ਼ੰਭੂ ਗੋਇਲ, ਪੰਜਾਬੀ ਜਾਗਰਣ ਲਹਿਰਾਗਾਗਾ : ਗੁਰੂ ਸਾਹਿਬਾਨਾਂ ਦੇ ਤੀਜੇ ਪਿਆਰੇ ਭਾਈ ਹਿੰਮਤ ਸਿੰਘ ਜੀ ਦੇ ਜਨਮ ਸਥਾਨ ਪਿੰਡ ਸੰਗਤਪੁਰਾ ਵਿਖੇ ਭਾਜਪਾ ਨਾਲ ਜੁੜੇ ਪਿੰਡ ਦੇ ਨੌਜਵਾਨਾਂ ਨੇ ਇੱਕ ਵਿਸ਼ਾਲ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ ਲਾਇਆ ਗਿਆ। ਇਸ ਸਬੰਧੀ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸ਼ੇਰਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਕੈਂਪ ਸਮੇਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਸਾਂਝ ਚੈਰੀਟੇਬਲ ਅੱਖਾਂ ਦਾ ਹਸਪਤਾਲ ਲਹਿਰਾਗਾਗਾ ਦੀ ਟੀਮ ਨੇ ਆਪਣੀਆਂ ਸ਼ਾਨਦਾਰ ਸੇਵਾ ਨਿਭਾਈਆਂ। ਐੱਮਡੀ ਡਾ. ਗੁਰਪਿਆਰ ਸਿੰਘ ਦਿਓਗੜ ਦੀ ਅਗਵਾਈ ਹੇਠ ਡਾ. ਗੁਰਦੀਪ ਸਿੰਘ, ਗਗਨਦੀਪ ਸਿੰਘ ਅਤੇ ਜੋਤੀ ਨੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ। ਇਸ ਕੈਂਪ ਦੌਰਾਨ ਲਗਭਗ 220 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ, ਉੱਥੇ ਹੀ ਲੋੜਵੰਦ ਵਿਅਕਤੀਆਂ ਨੂੰ ਨਾਂਮਾਤਰ ਰੇਟਾਂ ਤੇ ਅੱਖਾਂ ਦੀਆਂ ਐਨਕਾਂ ਵੀ ਮੁਹੱਈਆ ਕਰਵਾਈਆਂ ਗਈਆਂ। ਭਾਜਪਾ ਦੇ ਉਕਤ ਆਗੂ ਅਤੇ ਸੇਵਾਦਾਰਾਂ ਅਨੁਸਾਰ ਦਸ ਮਰੀਜ਼ਾਂ ਨੂੰ ਪਟਿਆਲਾ ਵਿਖੇ ਮੁਫਤ ਲੈਂਜ ਪਾਉਣ ਲਈ ਹਸਪਤਾਲ ਦੀ ਟੀਮ ਵੱਲੋਂ ਬੈਨ ਰਾਹੀਂ ਮੁਫਤ ਆਉਣ ਜਾਣ ਦੀ ਸਹੂਲਤ ਦਿੱਤੀ ਗਈ। ਭਾਜਪਾ ਨੌਜਵਾਨਾਂ ਦੇ ਇਸ ਉਪਰਾਲੇ ਦੀ ਪਿੰਡ ਵਾਸੀਆਂ ਤੇ ਆਸ-ਪਾਸ ਦੇ ਲੋਕਾਂ ਵਿੱਚ ਭਰਪੂਰ ਸ਼ਲਾਘਾ ਹੋ ਰਹੀ ਹੈ। ਇਸ ਮੌਕੇ ਜਤਿੰਦਰ ਸਿੰਘ, ਸੁਲਤਾਨ ਸਿੰਘ, ਦੀਪ ਸਿੰਘ ਮੌਜੂਦਾ ਪੰਚ, ਕਰਮਜੀਤ ਸਿੰਘ ਮੰਡੇਰ, ਬਲਜਿੰਦਰ ਸਿੰਘ, ਬੇਅੰਤ ਸਿੰਘ, ਨਵਾਬ ਖਾਨ ਪੀਏ, ਹੈਪੀ ਢਿੱਲੋਂ, ਸਮਾਜ ਸੇਵੀ ਗੁਰਜੰਟ ਸਿੰਘ, ਹਰਮਨ ਸਿੰਘ, ਨਰਿੰਦਰ ਸਿੰਘ, ਜਗਤਾਰ ਸਿੰਘ ਸੀਨੀਅਰ ਆਗੂ, ਗੁਰਦੀਪ ਸਿੰਘ ਸੀਨੀਅਰ ਆਗੂ, ਹਰਦੇਵ ਸਿੰਘ, ਮਨੋਹਰਜੀਤ ਸਿੰਘ, ਜੱਗੀ ਸਿੰਘ ਆਦਿ ਮੌਜੂਦ ਸਨ।