20 ਬੋਤਲਾਂ ਸ਼ਰਾਬ ਬਰਾਮਦ
20 ਬੋਤਲ ਸ਼ਰਾਬ ਬਰਾਮਦ
Publish Date: Sat, 24 Jan 2026 05:51 PM (IST)
Updated Date: Sun, 25 Jan 2026 04:11 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ-2 ਬਰਨਾਲਾ ਦੀ ਪੁਲਿਸ ਨੇ 20 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਦੌਰਾਨੇ ਗਸ਼ਤ ਪੁਲਿਸ ਪਾਰਟੀ ਨੇੜੇ ਟਰਾਈਡੈਂਟ ਫੈਕਟਰੀ ਕੋਲ ਮੌਜੂਦ ਸੀ ਤਾਂ ਸੰਦੀਪ ਕੁਮਾਰ ਪੁੱਤਰ ਸੋਹਨ ਸਿੰਘ ਵਾਸੀ ਰਾਹੀ ਬਸਤੀ, ਬਰਨਾਲਾ ਪੁਲਿਸ ਪਾਰਟੀ ਨੂੰ ਵੇਖਕੇ ਇਕ ਦਮ ਘਬਰਾ ਕੇ ਪਿੱਛੇ ਮੁੜਣ ਲੱਗਾ ਜਿਸਨੂੰ ਪੁਲਿਸ ਨੇ ਕਾਬੂ ਕੀਤਾ, ਜਿਸਦੇ ਹੱਥ ’ਚ ਫੜੀ ਪਲਾਸਟਿਕ ਕੈਨੀ ’ਚੋਂ 20 ਬੋਤਲ ਸ਼ਰਾਬ ਬਰਾਮਦ ਕਰ ਕੇ ਕੇਸ ਦਰਜ ਕਰ ਲਿਆ ਹੈ।