ਸੰਤ ਬਾਬਾ ਸੇਵਾ ਦਾਸ ਮੋਨੀ ਦੀ ਬਰਸੀ ਮਨਾਈ
ਸੰਤ ਬਾਬਾ ਸੇਵਾ ਦਾਸ ਮੋਨੀ ਦੀ 18ਵੀ ਬਰਸੀ ਸ਼ਰਧਾ ਨਾਲ ਮਨਾਈ
Publish Date: Sun, 18 Jan 2026 04:56 PM (IST)
Updated Date: Mon, 19 Jan 2026 04:06 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਸਥਿਤ ਡੇਰਾ ਬਾਬਾ ਇੰਦਰ ਦਾਸ ਵਿਖੇ ਸ਼੍ਰੀ-ਸ਼੍ਰੀ 108 ਸੰਤ ਬਾਬਾ ਸੇਵਾ ਦਾਸ ਮੋਨੀ ਦੀ 18ਵੀਂ ਬਰਸੀ ਡੇਰਾ ਸੰਚਾਲਕ ਸੰਤ ਬਾਬਾ ਭਗਵਾਨ ਦਾਸ ਦੀ ਦੇਖ-ਰੇਖ ਹੇਠ ਮਨਾਈ ਗਈ। ਇਸ ਮੌਕੇ ਸ਼੍ਰੀ ਅਖੰਡ ਰਮਾਇਣ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਸੰਤ ਬਾਬਾ ਭਗਵਾਨ ਦਾਸ ਜੀ ਨੇ ਸਮੁੱਚੀ ਸੰਗਤ ਨੂੰ ਉਪਦੇਸ਼ ਦਿੰਦਿਆਂ ਕਿਹਾ ਕਿ ਹਰ ਮਨੁੱਖ ਨੂੰ ਰਾਮ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ। ਇਸ ਨਾਲ ਮਨੁੱਖ ਦੇ ਜਨਮ ਜਨਮਾਂਤਰ ਦੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ। ਇਸ ਧਾਰਮਿਕ ਸਮਾਗਮ ਮੌਕੇ ਸਮੁੱਚੀ ਸੰਗਤ ਨੇ ਵੱਡੀ ਗਿਣਤੀ ’ਚ ਸ਼ਿਰਕਤ ਕਰ ਕੇ ਸੰਤਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਭੋਗ ਉਪਰੰਤ ਭੰਡਾਰਾ ਵਰਤੇਗਾ। ਇਸ ਮੌਕੇ ਮਹੰਤ ਰਾਮ ਸਰਨ ਦਾਸ, ਸੰਤ ਵਿਵੇਕ ਮੁਨੀ, ਸੰਤ ਚੰਦਰਮਾ ਦਾਸ, ਸੰਤ ਰਾਜਗਿਰੀ ਜੀ, ਜੈ ਮੁਨੀ ਜੀ,ਬਾਬਾ ਮੋਹਨ ਦਾਸ ਸਰੇਸ਼ ਕੁਮਾਰ ਪੱਖੋ ਸੋਮਨਾਥ ਸ਼ਰਮਾ, ਰਾਕੇਸ਼ ਸ਼ਰਮਾ ਤੋਂ ਇਲਾਵਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤਰਲੋਚਨ ਬਾਂਸਲ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ, ਪ੍ਰਵੀਨ ਘੁੰਨਸ ਸ਼ਾਮ ਲਾਲ ਗਰਗ ਰਘਵੀਰ ਚੰਦ ਅਗਰਵਾਲ, ਡਾਕਟਰ ਬਾਲ ਚੰਦ ਬਾਂਸਲ,ਗੋਲਡੀ ਮਹਿਤਾ, ਗੁਰਿੰਦਰ ਵਿਰਕ, ਦੀਪਾ ਬੂਟਾਂ ਵਾਲਾ, ਅਸ਼ਵਨੀ ਚੌਧਰੀ, ਹਰੀਸ਼ ਚੰਦਰ ਗੋਸ਼ਾ, ਕਮਲ ਵਿਰਕ, ਨੰਬਰਦਾਰ ਬਲਵੰਤ ਸਿੰਘ, ਰਾਜੂ ਤਾਜੋ, ਬਾਲੀ ਮੌੜ, ਡਾ. ਜਗਦੇਵ ਸਿੰਘ ਗੋਦੀ, ਡਾ. ਗੁਰਪ੍ਰੀਤ ਸਿੰਘ ਸਿੱਧੂ,ਮਹਿਮਾ ਚੱਠਾ, ਟੀਟੂ ਦੀਕਸ਼ਿਤ ਮਹੰਤ ਬੁੱਕਣ ਦਾਸ, ਮਹੰਤ ਸੋਮ ਦਾਸ, ਮਹੰਤ ਬੀਰਬਲ ਦਾਸ,ਵਿੱਕੀ ਭਗਵਤੀ,ਰਾਮ ਸਿੰਘ ਨਾਮਧਾਰੀ,ਰਵੀ ਮੌੜ, ਮਹੰਤ ਰਘੁਬੀਰ ਦਾਸ, ਸੁਰੇਸ਼ ਕੁਮਾਰ ਪੱਖੋ, ਕੁਲਦੀਪ ਸਿੰਘ ਕੀਪਾ, ਕਰਨ ਸੁਨਾਮੀਆ, ਦੀਪਕ ਕੁਮਾਰ, ਮੀਸ਼ੂ,ਗੋਲਾ ਚੌਧਰੀ, ਕੇਸ਼ਵ ਬਦਰਾ, ਭਗਵੰਤ ਚੱਠਾ, ਜੱਸੀ ਚੱਠਾ, ਬਲਜੀਤ ਬਾਸੀ, ਮਹਿੰਦਰ ਸਿੰਘ ਮਹਿਤਾ ਆਦਿ ਸ਼ਰਧਾਲੂ ਮੌਜੂਦ ਸਨ।