15ਵਾਂ ਮਾਘ ਸਮਾਗਮ 9 ਨੂੰ
15ਵਾਂ ਮਾਘ ਸਮਾਗਮ 9 ਨੂੰ
Publish Date: Sun, 08 Feb 2026 06:20 PM (IST)
Updated Date: Mon, 09 Feb 2026 04:06 AM (IST)
ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ : ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਰਾਮਗੜ੍ਹੀਆ ਤੇ ਸਮੂਹ ਸੰਗਤ ਬਰਨਾਲਾ ਦੇ ਸਹਿਯੋਗ ਨਾਲ 15ਵਾਂ ਮਾਘ ਸਮਾਗਮ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ 9 ਫ਼ਰਵਰੀ ਨੂੰ ਵਿਸ਼ਾਲ ਪ੍ਰਭਾਵ ਫੇਰੀ ਸੋਮਵਾਰ ਸਵੇਰੇ 5 ਵਜੇ ਕੱਢੀ ਜਾਵੇਗੀ। ਕੀਰਤਨ ਦਰਬਾਰ 11 ਫ਼ਰਵਰੀ ਨੂੰ ਸ਼ਾਮ 6 ਵਜੇ ਤੋਂ ਰਾਤ 9:30 ਵਜੇ ਤੱਕ ਹੋਵੇਗਾ। ਇਹ ਸਮਾਗਮ ਗੁਰਦੁਆਰਾ ਸਾਹਿਬ ਰਾਮਗੜ੍ਹੀਆ ਬਰਨਾਲਾ ਵਿਖੇ ਹੋਵੇਗਾ। ਸਮਾਗਮ ਦੌਰਾਨ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਸਾਬਕਾ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਬਿਕਰਮਜੀਤ ਸਿੰਘ ਹਜੂਰੀ ਰਾਗੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਭਾਈ ਅਮਰਜੀਤ ਸਿੰਘ ਠੀਕਰੀਵਾਲੇ ਹਜੂਰੀ ਰਾਗੀ ਗੁਰਦੁਆਰਾ ਸਾਹਿਬ ਰਾਮਗੜ੍ਹੀਆ ਬਰਨਾਲ ਸੰਗਤ ਨੂੰ ਨਿਹਾਲ ਕਰਨਗੇ।