ਮਿੰਨੀ ਬੱਸ ਪਲਟਣ ਕਾਰਨ 15 ਜ਼ਖ਼ਮੀ, ਦੋ ਦੀ ਹਾਲਤ ਗੰਭੀਰ
ਮਿੰਨੀ ਬੱਸ ਪਲਟਣ ਕਾਰਨ 15 ਜਖਮੀ, ਦੋ ਦੀ ਹਾਲਤ ਗੰਭੀਰ, ਹਲਕਾ ਵਿਧਾਇਕ ਪੰਡੋਰੀ ਨੇ ਜਾਣਿਆ ਜਖਮੀਆਂ ਦਾ ਹਾਲ ਚਾਲ
Publish Date: Thu, 22 Jan 2026 05:45 PM (IST)
Updated Date: Fri, 23 Jan 2026 04:10 AM (IST)

ਹਲਕਾ ਵਿਧਾਇਕ ਪੰਡੋਰੀ ਨੇ ਜਾਣਿਆ ਜ਼ਖ਼ਮੀਆਂ ਦਾ ਹਾਲ-ਚਾਲ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹੇ ਦੇ ਪਿੰਡ ਮਹਿਲ ਖੁਰਦ ਵਿਖੇ ਸਵੇਰੇ ਇਕ ਪ੍ਰਾਈਵੇਟ ਕੰਪਨੀ ਦੀ ਮਿੰਨੀ ਬੱਸ ਦੇ ਅਚਾਨਕ ਪਲਟਣ ਕਾਰਨ ਬੱਸ ’ਚ ਸਵਾਰ 15 ਜਣੇ ਜ਼ਖ਼ਮੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਰਾਹਗੀਰਾਂ ਤੇ ਪਿੰਡ ਵਾਸੀਆਂ ਨੇ ਇੱਕਠੇ ਹੋ ਕੇ ਬਾਹਰ ਕੱਢਿਆ ਗਿਆ ਤੇ ਮਹਿਲਕਲਾਂ ਦੇ ਸੀਐੱਸਸੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਉਥੇ ਡਾਕਟਰਾਂ ਨੇ 2 ਬੱਚਿਆਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਬਰਨਾਲਾ ਵਿਖੇ ਰੈਫਰ ਕੀਤਾ ਤੇ ਬਾਕੀ ਬੱਚਿਆਂ ਦਾ ਇਲਾਜ ਹਸਪਤਾਲ ਮਹਿਲਕਲਾਂ ਵਿਖੇ ਚੱਲ ਰਿਹਾ ਹੈ। ਇਸ ਮੌਕੇ ਕਮਿਊਨਟੀ ਹੈਲਥ ਸੈਂਟਰ ਮਹਿਲਕਲਾਂ ਦੇ ਐੱਸਐੱਮਓ ਗੁਰਤੇਜਿੰਦਰ ਕੌਰ ਨੇ ਦੱਸਿਆ ਇਕ ਪ੍ਰਾਈਵੇਟ ਨਰਸਿੰਗ ਕਾਲਜ ਦੇ 3 ਵਿਦਿਆਰਥੀ ਹਰਪ੍ਰੀਤ ਕੌਰ ਵਾਸੀ ਮਹਿਲ ਖ਼ੁਰਦ, ਜਸਪ੍ਰੀਤ ਕੌਰ ਵਾਸੀ ਮਹਿਲ ਖ਼ੁਰਦ, ਮਨਦੀਪ ਕੌਰ ਮਹਿਲ ਖ਼ੁਰਦ, ਅਨੁ ਰਾਣੀ ਵਾਸੀ ਛਾਪਾ, ਨੇਹਾ ਕੌਰ ਵਾਸੀ ਕੁਰੜ ਤੇ ਸਰਕਾਰੀ ਹਾਈ ਸਕੂਲ ਮਹਿਲ ਖ਼ੁਰਦ ਦੇ 5 ਵਿਦਿਆਰਥੀ ਸੁਖਵੀਰ ਸਿੰਘ, ਮਹਿਕਪ੍ਰੀਤ ਕੌਰ ਪੰਡੋਰੀ, ਕਿਰਨਜੀਤ ਕੌਰ, ਰਮਨਦੀਪ ਕੌਰ ਪੰਡੋਰੀ, ਗਗਨਦੀਪ ਕੌਰ, ਖੁਸ਼ਦੀਪ ਕੌਰ, ਗਗਨਦੀਪ ਕੌਰ (ਸਾਰੇ ਵਾਸੀ ਪੰਡੋਰੀ) ਸਵੇਰੇ ਸਮੇਂ ਇਕ ਬੱਸ ਬੇਕਾਬੂ ਹੋ ਕੇ ਪਲਟਣ ਦੇ ਕਾਰਨ 15 ਦੇ ਕਰੀਬ ਬੱਚਿਆਂ ਦੇ ਸੱਟਾਂ ਲੱਗੀਆਂ ਸਨ, ਜਿਨ੍ਹਾਂ ਨੂੰ ਹਸਪਤਾਲ ਅੰਦਰ ਸਾਡੀ ਡਾਕਟਰੀ ਟੀਮ ਵੱਲੋਂ ਮੁਢਲੀ ਸਹਾਇਤਾ ਦੇ ਕੇ ਇਲਾਜ ਕੀਤਾ ਜਾ ਰਿਹਾ ,ਉਥੇ 2 ਬੱਚਿਆਂ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਬਰਨਾਲਾ ਦੇ ਸਿਵਲ ਹਸਪਤਾਲ ’ਚ ਭੇਜ ਦਿੱਤਾ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਹਲਕਾ ਮਹਿਲਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਹਸਪਤਾਲ ’ਚ ਪੁੱਜ ਕੇ ਜ਼ਖ਼ਮੀ ਬੱਚਿਆਂ ਦਾ ਹਾਲ-ਚਾਲ ਪੁੱਛਿਆ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਿਸਵਾਸ਼ ਦਿਵਾਇਆ ਕਿ ਬੱਚਿਆਂ ਦੇ ਇਲਾਜ ਲਈ ਹਸਪਤਾਲ ਵੱਲੋਂ ਹਰ ਇਕ ਸਹਾਇਤਾ ਦਿੱਤੀ ਜਾਵੇਗੀ। ਇਸ ਮੌਕੇ ਵਿਧਾਇਕ ਪੰਡੋਰੀ ਨੇ ਕਿਹਾ ਕਿ ਅੱਜ ਇਕ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸੜਕਾਂ ਕਿਨਾਰੇ ਸਰਕਾਰੀ ਜਗ੍ਹਾ ਛੱਡ ਕੇ ਆਪਣੀ ਮਾਲਕੀ ਵਾਲੀ ਜ਼ਮੀਨ ਹੀ ਵਰਤਣ। ਇਸ ਮੌਕੇ ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ ਨੇ ਵੀ ਹਸਪਤਾਲ ’ਚ ਪੁੱਜ ਕੇ ਬੱਚਿਆਂ ਦਾ ਹਾਲ-ਚਾਲ ਪੁੱਛਿਆ ਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਇਸ ਮੌਕੇ ਬੀਸੀ ਸੈੱਲ ਦੇ ਵਾਇਸ ਚੇਅਰਮੈਨ, ਬਲਵੰਤ ਸਿੰਘ ਮਹਿਲਕਲਾਂ, ਆਪ ਆਗੂ ਤੇਜਿੰਦਰਦੇਵ ਸਿੰਘ ਮਿੰਟੂ, ਪੀਏ ਬਿੰਦਰ ਸਿੰਘ ਖਾਲਸਾ ਤੇ ਲਛਮਣ ਸਿੰਘ ਵਜੀਦਕੇ ਹਾਜ਼ਰ ਸਨ।