10 ਤੋਲੇ ਸੋਨੇ ਦੇ ਬਿਸਕੁੱਟ ਤੇ ਨਕਦੀ ਚੋਰੀ, ਮਾਮਲਾ ਦਰਜ
10 ਤੋਲੇ ਸੋਨੇ ਦੇ ਬਿਸਕੁੱਟ ਤੇ ਨਗਦੀ ਚੋਰੀ, ਮਾਮਲਾ ਦਰਜ
Publish Date: Thu, 22 Jan 2026 05:58 PM (IST)
Updated Date: Fri, 23 Jan 2026 04:10 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ 1 ਬਰਨਾਲਾ ਦੀ ਪੁਲਿਸ ਨੇ ਇਕ ਮਕਾਨ ’ਚੋਂ ਨਕਦੀ ਤੇ ਸੋਨੇ ਦੇ ਬਿਸਕੁੱਟ ਚੋਰੀ ਹੋਣ ਸਬੰਧੀ ਮਾਮਲਾ ਦਰਜ ਕੀਤਾ ਹੈ। ਪੁਲਿਸ ਕੋਲ ਮੁਦੱਈ ਮੁਕੇਸ਼ ਕੁਮਾਰ ਪੁੱਤਰ ਸਤੀਸ਼ ਕੁਮਾਰ ਵਾਸੀ ਗਲੀ ਨੰਬਰ 3, ਕੇਸੀ ਰੋਡ, ਬਰਨਾਲਾ ਨੇ ਬਿਆਨ ਦਰਜ ਕਰਵਾਇਆ ਕਿ ਉਸ ਦੀ ਸ਼ਾਦੀ ਸ਼ੇਰਾਲ ਸ਼ਾਨਿਦਲਿਆ ਬਕਸੀਹ ਨਾਲ ਹੋਈ ਸੀ। ਜਦੋਂ ਉਹ ਕੰਮ ਤੋਂ ਘਰ ਨੂੰ ਆ ਰਿਹਾ ਸੀ ਤਾਂ ਦੇਖਿਆ ਕਿ ਹਰਪ੍ਰੀਤ ਸਿੰਘ ਉਰਫ ਹੈਰੀ ਆਪਣੀ ਗਲੈਂਜਾ ਕਾਰ ਰੰਗ ’ਤੇ ਟੈਂਪਰੇਰੀ ਨੰਬਰ ਲੱਗਾ ਹੋਇਆ ਸੀ, ’ਚ ਸਾਡੇ ਘਰ ਦੇ ਬਾਹਰ ਖੜ੍ਹਾ ਸੀ ਤੇ ਉਸ ਦੀ ਪਤਨੀ ਦੇ ਹੱਥ ’ਚ ਬੈਗ ਸੀ ਤਾਂ ਉਸ ਨੇ ਆਪਣੀ ਪਤਨੀ ਨੂੰ ਪੁੱਛਿਆ ਕਿ ਤੂੰ ਕਿਥੇ ਜਾ ਰਹੀ ਹੈ ਤਾਂ ਹਰਪ੍ਰੀਤ ਸਿੰਘ ਉਰਫ ਹੈਰੀ ਨੇ ਮੈਨੂੰ ਪਿੱਛੋਂ ਆ ਕੇ ਧੱਕਾ ਮਾਰਿਆ ਤੇ ਮੇਰੀ ਪਤਨੀ ਨੂੰ ਕਹਿ ਰਿਹਾ ਸੀ ਕਿ ਤੂੰ ਪੈਸੇ/ਸਾਮਾਨ ਚੁੱਕ ਲਿਆ ਹੈ ਤਾਂ ਮੇਰੀ ਪਤਨੀ ਹਰਪ੍ਰੀਤ ਸਿੰਘ ਉਰਫ ਹੈਰੀ ਨਾਲ ਉਸਦੀ ਗੱਡੀ ’ਚ ਬੈਠ ਕੇ ਚਲੀ ਗਈ। ਜਦੋਂ ਮੈਂ ਆਪਣੀ ਅਲਮਾਰੀ ਚੈੱਕ ਕੀਤੀ ਤਾਂ ਮੈਨੂੰ ਪਤਾ ਲੱਗਾ ਕਿ ਮੇਰੀ ਪਤਨੀ ਆਪਣੇ ਨਾਲ ਅਲਮਾਰੀ ’ਚ ਪਏ 2,00,000/- ਰੁਪਏ ਨਕਦ, 10 ਤੋਲੇ ਸੋਨੇ ਦਾ ਬਿਸਕੁਟ ਚੋਰੀ ਕਰ ਕੇ ਲੈ ਗਈ ਹੈ। ਪੁਲਿਸ ਨੇ ਮੁਦੱਈ ਦੇ ਬਿਆਨਾਂ ਦੇ ਆਧਾਰ ’ਤੇ ਸ਼ੇਰਾਲ ਸ਼ਾਨਿਦਲਿਆ ਬਕਸੀਹ ਵਾਸੀ ਮਕਾਨ ਨੰ. 61/978 ਪੋਸਟ ਆਫਿਸ ਬਲਦੇਵ ਨਗਰ ਅੰਬਾਲਾ (ਹਰਿਆਣਾ) ਤੇ ਹਰਪ੍ਰੀਤ ਸਿੰਘ ਉਰਫ ਹੈਰੀ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਮਕਾਨ ਨੰਬਰ 531 ਗਲੀ ਨੰਬਰ 8 ਬਰਨਾਲਾ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।