9 ਬੋਤਲਾਂ ਸ਼ਰਾਬ, 30 ਲੀਟਰ ਲਾਹਣ ਬਰਾਮਦ
09 ਬੋਤਲ ਨਜਾਇਜ ਸਰਾਬ, 30 ਲੀਟਰ ਲਾਹਣ ਬਰਾਮਦ
Publish Date: Fri, 16 Jan 2026 03:59 PM (IST)
Updated Date: Sat, 17 Jan 2026 04:01 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਬਰਨਾਲਾ ਦੀ ਪੁਲਿਸ ਨੇ 09 ਬੋਤਲਾਂ ਨਾਜਾਇਦਜ਼ ਸ਼ਰਾਬ, 30 ਲੀਟਰ ਲਾਹਣ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਗੁਰਚੇਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਗਿੱਲ ਪੱਤੀ ਪੱਖੋਕੇ ਜੋ ਨਾਜਾਇਜ਼ ਸ਼ਰਾਬ ਕਸੀਦ ਕਰ ਕੇ ਪੀਣ ਤੇ ਵੇਚਣ ਦਾ ਆਦੀ ਹੈ। ਜੇਕਰ ਹੁਣੇ ਹੀ ਉਸਦੇ ਬਾਹਰਲੇ ਘਰ (ਤੂੜੀ ਵਾਲਾ) ਪਿੰਡ ਪੱਖੋਕੇ ਰੇਡ ਕੀਤਾ ਜਾਵੇ ਤਾਂ ਗੁਰਚੇਤ ਸਿੰਘ ਆਪਣੇ ਬਾਹਰਲੇ ਘਰ ’ਚ ਨਾਜਾਇਜ਼ ਸ਼ਰਾਬ ਕਸੀਦ ਕਰਦਾ ਜਾਂ ਲਾਹਣ ਸਮੇਤ ਕਾਬੂ ਆ ਸਕਦਾ ਹੈ। ਜਿਸਤੇ ਮੁਕੱਦਮਾ ਦਰਜ ਕੀਤਾ ਗਿਆ। ਦੋਸੀ ਨੂੰ ਗ੍ਰਿਫ਼ਤਾਰ ਕਰ ਕੇ 09 ਬੋਤਲਾਂ ਸ਼ਰਾਬ, 30 ਲੀਟਰ ਲਾਹਣ ਬਰਾਮਦ ਕਰਵਾਈ।