90 ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ, ਕੇਸ ਦਰਜ
90 ਨਸ਼ੀਲੀਆਂ ਗੋਲੀਆਂ ਬਰਾਮਦ, ਕੇਸ ਦਰਜ
Publish Date: Thu, 12 Feb 2026 03:29 PM (IST)
Updated Date: Fri, 13 Feb 2026 04:00 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਧਨੌਲਾ ਦੀ ਪੁਲਿਸ ਨੇ 90 ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ। ਹੌਲਦਾਰ ਜਸਪਾਲ ਸਿੰਘ ਸਮੇਤ ਸਾਥੀ ਕਰਮਚਾਰੀਆਂ ਚੈਕਿੰਗ ਲਈ ਦਾਣਾ ਮੰਡੀ ਧਨੌਲਾ ਦੇ ਗੇਟ ਤੋਂ ਅੰਦਰ ਦਾਖਲ ਹੋਏ ਤਾਂ ਸਾਹਮਣੇ ਦਾਣਾ ਮੰਡੀ ਅੰਦਰ ਬਣੇ ਸ਼ੈੱਡ ਦੇ ਹੇਠਾਂ ਤਿੰਨ ਵਿਅਕਤੀ ਚਮਕੌਰ ਸਿੰਘ ਉਰਫ ਕੋਰੀ ਪੁੱਤਰ ਮਲੂਕ ਸਿੰਘ ਵਾਸੀ ਟਿੱਬਾ ਪੱਤੀ ਬਡਬਰ, ਹਾਕਮ ਸਿੰਘ ਪੁੱਤਰ ਭਗਵੰਤ ਸਿੰਘ ਵਾਸੀ ਨੇੜੇ ਦਾਣਾ ਮੰਡੀ ਉੱਪਲੀ, ਜਗਸੀਰ ਸਿੰਘ ਉਰਫ ਕਾਲਾ ਪੁੱਤਰ ਜਗਤਾਰ ਸਿੰਘ ਵਾਸੀ ਨੇੜੇ ਮਾਤਾ ਰਾਣੀ ਮੰਦਰ ਉੱਪਲੀ ਬੈਠੇ ਦਿਖਾਈ ਦਿੱਤੇ ਜੋ ਆਪਣੇ ਅੱਗੇ ਰੱਖੇ ਇੱਕ ਪਾਰਦਰਸੀ ਲਿਫਾਫਾ ਪਲਾਸਟਿਕ ਦੀ ਫਰੋਲਾ ਫਰਾਲੀ ਕਰ ਰਹੇ ਸਨ, ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਸ਼ੱਕ ਦੀ ਬਿਨਾ ਪਰ ਚੈਕਿੰਗ ਕਰਨ ਪਰ ਉਨ੍ਹਾਂ ਦੇ ਕਬਜੇ ’ਚੋਂ 90 ਖੁੱਲੀਆਂ ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ ਹੋਈਆਂ।