80 ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ, ਕੇਸ ਦਰਜ
80 ਪਾਬੰਦੀਸੁਦਾ ਗੋਲੀਆਂ ਬਰਾਮਦ, ਕੇਸ ਦਰਜ
Publish Date: Thu, 12 Feb 2026 05:00 PM (IST)
Updated Date: Fri, 13 Feb 2026 04:03 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ :
ਥਾਣਾ ਭਦੌੜ ਦੀ ਪੁਲਿਸ ਨੇ 80 ਨਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਹੋਲਦਾਰ ਅਜੈ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ ਬਾ ਚੈਕਿੰਗ ਸ਼ੱਕੀ ਪੁਰਸਾ ਦੇ ਸਬੰਧ ’ਚ ਕਸਬਾ ਭਦੌੜ ਤੋਂ ਮੱਝੂਕੇ ਨੂੰ ਜਾ ਰਿਹਾ ਸੀ, ਜਦੋਂ ਪੁਲਿਸ ਪਾਰਟੀ ਸਮਸਾਨ ਘਾਟ ਮੱਝੂਕੇ ਰੋਡ ਪਾਸ ਪੁੱਜੀ ਤਾਂ ਸਮਸਾਨ ਘਾਟ ਦਾ ਗੇਟ ਖੁੱਲਾ ਹੋਣ ਕਰਕੇ ਅੰਦਰ
ਜਾ ਕੇ ਦੇਖਿਆ ਤਾਂ ਤਿੰਨ ਮੋਨੇ ਨੌਜਵਾਨ ਗੁਰਪ੍ਰੀਤ ਸਿੰਘ ਉਰਫ ਮੋਟਾ ਪੁੱਤਰ ਸੁਰਜੀਤ ਸਿੰਘ ਵਾਸੀ ਨਾਨਕ ਨਗਰੀ ਮੱਝੂਕੇ, ਬਲਜਿੰਦਰ ਸਿੰਘ ਉਰਫ ਬੱਬੂ ਪੁੱਤਰ ਯੋਧਾ ਸਿੰਘ ਵਾਸੀ ਤਲਵੰਡੀ ਰੋਡ ਭਦੌੜ ਸੁਖਚੈਨ ਸਿੰਘ ਉਰਫ ਬਿੱਲਾ ਪੁੱਤਰ ਸਿੰਗਾਰਾ ਸਿੰਘ ਵਾਸੀ ਸਟੇਡੀਅਮ ਰੋਡ ਭਦੌੜ ਬਰਾਂਡੇ ’ਚ ਬਣੀਆਂ ਥੜੀਆਂ ’ਤੇ ਬੈਠੇ ਪਾਰਦਰਸੀ ਲਿਫਾਫੇ ’ਚੋਂ ਨਸ਼ੀਲੀਆਂ ਗੋਲੀਆਂ ਰੰਗ ਸੰਤਰੀ ਦੀ ਫਰੋਲਾ ਫਰਾਲੀ ਕਰ ਰਹੇ ਸਨ। ਪੁਲਿਸ ਪਾਰਟੀ ਨੂੰ ਦੇਖਕੇ ਘਬਰਾਕੇ ਭੱਜਣ ਲੱਗੇ ਤਾਂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਉਨ੍ਹਾਂ ਦੇ ਕਬਜੇ ’ਚੋਂ 80 ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ ਕੀਤੀਆਂ।