30 ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ
30 ਪਾਬੰਦੀਸੁਦਾ ਗੋਲੀਆਂ ਬਰਾਮਦ
Publish Date: Tue, 17 Feb 2026 04:17 PM (IST)
Updated Date: Wed, 18 Feb 2026 04:01 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸ਼ਹਿਣਾ ਦੀ ਪੁਲਿਸ ਨੇ 30 ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਦੌਰਾਨੇ ਗਸ਼ਤ ਜਦੋਂ ਪੁਲਿਸ ਪਾਰਟੀ ਪੁਰਾਣਾ ਪੁੱਲ ਨਹਿਰ ਸ਼ਹਿਣਾ ਤੋਂ ਕਰੀਬ ਅੱਧਾ ਕਿਲੋਮੀਟਰ ਪਿੱਛੇ ਸੀ ਤਾਂ ਗੱਡੀ ਦੀਆਂ ਲਾਇਟਾਂ ਦੇ ਚਾਨਣ ’ਚ ਤਿੰਨ ਵਿਅਕਤੀ ਆਪਣੇ ਪੈਰਾ ਭਾਰ ਬੈਠੇ ਇਕ ਮੋਮੀ ਲਿਫਾਫਾ ਰੰਗ ਕਾਲਾ ਦੀ ਫਰੋਲਾ ਫਰਾਲੀ ਕਰਦੇ ਦਿਖਾਈ ਦਿੱਤੇ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਲਿਫਾਫਾ ਸੁੱਟਕੇ ਆਪਣੇ ਖੱਬੇ ਹੱਥ ਖ਼ਤਾਨਾਂ ਵੱਲ ਟਲਣ ਲੱਗੇ, ਜਿਨ੍ਹਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਨ੍ਹਾਂ ਨੇ ਆਪਣਾ ਨਾਮ ਸੁਖਚੈਨ ਸਿੰਘ ਉਰਫ ਗਿੱਲ ਪੁੱਤਰ ਜਗਸੀਰ ਸਿੰਘ ਵਾਸੀ ਪਟਿਆਲਾ ਪੱਤੀ ਮੌੜ ਨਾਭਾ, ਗੁਰਲਾਲ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਜਾਨੀ ਪੱਤੀ ਮੋੜ ਨਾਭਾ ਅਤੇ ਸੁਖਦੇਵ ਸਿੰਘ ਉਰਫ ਗੱਗੂ ਪੁੱਤਰ ਬੂਟਾ ਸਿੰਘ ਵਾਸੀ ਮੋੜ ਢੂੰਡਾ ਪੱਤੀ ਸ਼ਹਿਣਾ ਨੇ ਦੱਸਿਆ, ਜਿਨ੍ਹਾਂ ਦੇ ਸੁੱਟੇ ਹੋਏ ਲਿਫਾਫੇ ’ਚੋਂ 30 ਪਾਬੰਦੀਸ਼ੁਦਾ ਗੋਲ਼ੀਆਂ ਰੰਗ ਚਿੱਟਾ ਬਰਾਮਦ ਹੋਈਆਂ। ਪੁਲਿਸ ਨੇ ਉਕਤ ਮਾਮਲੇ ’ਚ ਕੇਸ ਦਰਜ ਕਰ ਲਿਆ ਹੈ।