ਨੰਗਲ ਦਾ ਪ੍ਰਸਿੱਧ ਕਾਰੋਬਾਰੀ ਭੇਤ ਭਰੇ ਹਾਲਾਤ 'ਚ ਲਾਪਤਾ
ਅਭੀ ਰਾਣਾ, ਨੰਗਲ ਨੰਗਲ ਦੇ ਇਕ ਪ੍ਰਸਿੱਧ ਕਾਰੋਬਾਰੀ ਦੇ ਭੇਤਭਰੇ ਹਾਲਾਤਾਂ ਵਿੱਚ ਲਾਪਤਾ ਹੋਣ ਕਰਕੇ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਲਾਪਤਾ ਹੋਏ ਨੌਜਵਾਨ ਦਾ ਨਾਮ ਤਜਿੰਦਰ ਸਿੰਘ ਸ਼ੇਰੂ ਹੈ, ਜੋ ਕਿ ਇਕ ਹੋਟਲ ਅਤੇ ਮੱਛੀ ਕਾਰੋਬਾਰ ਵਿੱਚ ਹਿੱਸੇਦਾਰ ਹੈ। ਦੱਸਿਆ ਜਾ ਰਿਹਾ ਹੈ ਕਿ ਤਜਿੰਦਰ ਸਿੰਘ ਸ਼ੇਰੂ ਦੀ ਐਕਟਿਵਾ ਨੰਗਲ ਭਾਖੜਾ ਨਹਿਰ ਕਿਨਾਰੇ ਬੀਤੀ ਦੇਰ ਰਾਤ ਖੜ੍ਹੀ ਮਿਲੀ। ਜਿਸ ਨੂੰ ਲੈ ਕੇ ਕਈ ਤਰਾਂ੍ਹ ਦੀਆਂ ਸ਼ੰਕਾਵਾਂ ਪੈਦਾ ਹੋ ਰਹੀਆਂ ਹਨ। ਚਰਚਾ ਇਸ ਗੱਲ ਦੀ ਵੀ ਆਮ ਹੋ ਰਹੀ ਹੈ ਕਿ ਸ਼ਾਇਦ ਉਕਤ ਨੌਜਵਾਨ ਮੱਛੀਆਂ ਨੂੰ ਆਟਾ ਪਾਉਣ ਲਈ ਨਹਿਰ ਕਿਨਾਰੇ ਗਿਆ ਤੇ ਉਸ ਦਾ ਪੈਰ ਫਿਸਲ ਗਿਆ। ਇਲਾਕੇ ਦੇ ਮਸ਼ਹੂਰ ਗੋਤਾਖੋਰ ਕਮਲਪ੍ਰਰੀਤ ਸੈਣੀ ਦੀ ਟੀਮ ਵੱਲੋਂ ਸਵੇਰੇ ਤੋਂ ਹੀ ਨੰਗਲ ਭਾਖੜਾ ਨਹਿਰ ਦੀ ਬਰੀਕੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬਰਸਾਤ ਕਾਰਨ ਨਹਿਰ ਦਾ ਪਾਣੀ ਗੰਦਲਾ ਹੈ ਤੇ ਗੋਤਾਖੌਰਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਜਿੰਦਰ ਸਿੰਘ ਇੱਕ ਰਸੂਖਦਾਰ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਇਸ ਸਾਰੀ ਘਟਨਾ ਦੀ
Publish Date: Mon, 25 Jul 2022 06:47 PM (IST)
Updated Date: Mon, 25 Jul 2022 06:47 PM (IST)
ਨੰਗਲ ਦੇ ਇਕ ਪ੍ਰਸਿੱਧ ਕਾਰੋਬਾਰੀ ਦੇ ਭੇਤਭਰੇ ਹਾਲਾਤਾਂ ਵਿੱਚ ਲਾਪਤਾ ਹੋਣ ਕਰਕੇ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਲਾਪਤਾ ਹੋਏ ਨੌਜਵਾਨ ਦਾ ਨਾਮ ਤਜਿੰਦਰ ਸਿੰਘ ਸ਼ੇਰੂ ਹੈ, ਜੋ ਕਿ ਇਕ ਹੋਟਲ ਅਤੇ ਮੱਛੀ ਕਾਰੋਬਾਰ ਵਿੱਚ ਹਿੱਸੇਦਾਰ ਹੈ। ਦੱਸਿਆ ਜਾ ਰਿਹਾ ਹੈ ਕਿ ਤਜਿੰਦਰ ਸਿੰਘ ਸ਼ੇਰੂ ਦੀ ਐਕਟਿਵਾ ਨੰਗਲ ਭਾਖੜਾ ਨਹਿਰ ਕਿਨਾਰੇ ਬੀਤੀ ਦੇਰ ਰਾਤ ਖੜ੍ਹੀ ਮਿਲੀ। ਜਿਸ ਨੂੰ ਲੈ ਕੇ ਕਈ ਤਰਾਂ੍ਹ ਦੀਆਂ ਸ਼ੰਕਾਵਾਂ ਪੈਦਾ ਹੋ ਰਹੀਆਂ ਹਨ। ਚਰਚਾ ਇਸ ਗੱਲ ਦੀ ਵੀ ਆਮ ਹੋ ਰਹੀ ਹੈ ਕਿ ਸ਼ਾਇਦ ਉਕਤ ਨੌਜਵਾਨ ਮੱਛੀਆਂ ਨੂੰ ਆਟਾ ਪਾਉਣ ਲਈ ਨਹਿਰ ਕਿਨਾਰੇ ਗਿਆ ਤੇ ਉਸ ਦਾ ਪੈਰ ਫਿਸਲ ਗਿਆ। ਇਲਾਕੇ ਦੇ ਮਸ਼ਹੂਰ ਗੋਤਾਖੋਰ ਕਮਲਪ੍ਰਰੀਤ ਸੈਣੀ ਦੀ ਟੀਮ ਵੱਲੋਂ ਸਵੇਰੇ ਤੋਂ ਹੀ ਨੰਗਲ ਭਾਖੜਾ ਨਹਿਰ ਦੀ ਬਰੀਕੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬਰਸਾਤ ਕਾਰਨ ਨਹਿਰ ਦਾ ਪਾਣੀ ਗੰਦਲਾ ਹੈ ਤੇ ਗੋਤਾਖੌਰਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਜਿੰਦਰ ਸਿੰਘ ਇੱਕ ਰਸੂਖਦਾਰ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਇਸ ਸਾਰੀ ਘਟਨਾ ਦੀ ਜਾਣਕਾਰੀ ਉਸਦੇ ਸਾਥੀਆਂ ਵੱਲੋਂ ਨੰਗਲ ਥਾਣਾ ਵਿੱਚ ਦੇ ਦਿੱਤੀ ਗਈ ਹੈ।
ਕੈਪਸ਼ਨ: ..ਗੋਤਾਖੋਰਾਂ ਦੀ ਟੀਮ ਨੰਗਲ ਭਾਖੜਾ ਨਹਿਰ 'ਚ ਜਾਣ ਤੋਂ ਪਹਿਲਾਂ ਅਤੇ .ਲਾਪਤਾ ਹੋਏ ਤਜਿੰਦਰ ਸਿੰਘ ਦੀ ਤਸਵੀਰ।