20 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰਨ ਦੀ ਖੇਤੀ ਮਾਹਰ ਦੇ ਰਹੇ ਹਨ ਸਲਾਹ, ਕਿਸਾਨ ਦੁਚਿੱਤੀ ’ਚ
ਝੋਨੇ ਦੀ ਲਵਾਈ ਨੂੰ ਲੈ ਕੇ ਕਿਸਾਨ ਦੁਚਿੱਤਾਂ ਵਿਚ: ਖੇਤੀ ਮਾਹਰ 20 ਜੂਨ ਤੋਂ ਝੋਨੇ ਦੀ ਲਵਾ
Publish Date: Mon, 01 Jun 2026 06:11 PM (IST)
Updated Date: Mon, 01 Jun 2026 06:14 PM (IST)

ਪਿਛਲੇ ਸਾਲ 20 ਜੂਨ ਤੋਂ ਪਹਿਲਾ ਲੱਗੇ ਝੋਨੇ ਨੂੰ ਹੀ ਮਧਰੇਪਣ ਦੇ ਵਾਇਰਸ ਦੀ ਪਈ ਸੀ ਮਾਰ ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ : ਝੋਨੇ ਦੀ ਲਵਾਈ ਸ਼ੁਰੂ ਕਰਨ ਵਾਲੇ ਕਿਸਾਨ ਸਾਵਧਾਨ ਹੋ ਜਾਣ ਕਿਉਕਿ ਪਿਛਲੇ ਸਾਲ 20 ਜੂਨ ਤੋਂ ਪਹਿਲ ਲਗਾਏ ਝੋਨੇ ਨੂੰ ਮਧਰੇਪਣ ਦੀ ਬੀਮਾਰੀ ਨੇ ਆਪਣੀ ਗ੍ਰਿਫਤ ਵਿਚ ਲੈ ਲਿਆ ਸੀ ਜਿਸ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਿਆ ਸੀ ਬੇਸ਼ੱਕ ਸਰਕਾਰ ਨੇ ਝੋਨੇ ਦੀ ਲਵਾਈ ਰੂਪਨਗਰ ਜ਼ਿਲ੍ਹੇ ਵਿਚ ਇੱਕ ਜੂਨ ਤੋਂ ਸ਼ੁਰੂ ਕਰਨ ਦਾ ਐਲਾਣ ਕੀਤਾ ਹੈ ਪ੍ਰੰਤੂ ਖੇਤੀ ਮਾਹਰ ਵੀਹ ਜੂਨ ਤੋਂ ਪਹਿਲਾ ਝੋਨਾ ਨਾ ਲਗਾਉਣ ਦੀ ਗੱਲ ਕਹਿ ਰਹੇ ਹਨ। ਉੱਧਰ ਕਿਸਾਨਾਂ ਵੱਲੋਂ ਝੋਨਾ ਲਗਾਉਣ ਲਈ ਪਨੀਰੀ ਤਿਆਰ ਕੀਤੀ ਜਾ ਰਹੀ ਹੈ ਰੂਪਨਗਰ ਖੇਤੀਬਾੜੀ ਵਿਭਾਗ ਦੇ ਮੁਖੀ ਡਾ ਵਿਨੈ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ 44 ਹਜਾਰ ਹੈਕਟੋਅਰ ਰਕਬੇ ਵਿਚ ਝੋਨੇ ਦੀ ਬਜਾਈ ਕਰਨ ਦੀ ਟੀਚਾ ਰੱਖਿਆ ਗਿਆ ਹੈ ਪ੍ਰੰਤੂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਵੱਲ ਲਿਜਾਣ ਲਈ ਕਿਸਾਨਾਂ ਨੂੰ ਮੱਕੀ ਦੀ ਫਸਲ ਵੱਲ ਮੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾਕਿ ਪਿਛਲੇ ਸਾਲ ਮੱਕੀ ਹੇਠ ਰਕਬਾ 2192 ਹੈਕਟੇਅਰ ਸੀ ਅਤੇ ਇਸ ਸਾਲ 2300 ਹੈਕਟੇਅਰ ਕਰਨ ਦਾ ਟੀਚਾਂ ਰੱਖਿਆ ਗਿਆ ਹੈ ਜਿਸ ਦੇ ਲਈ ਹਰੇਕ ਬਲਾਕ ਵਿਚ ਕਿਸਾਨਾਂ ਦੀ ਰਜਿਸਟਰੇਸ਼ਨ ਚੱਲ ਰਹੀ ਹੈ ਜਿਸ ਵਿਚ ਇੱਕ ਹੈਕਟੇਅਰ ਮੱਕੀ ਦੀ ਬਿਜਾਈ ਕਰਨ ਵਾਲੇ ਕਿਸਾਨ ਨੂੰ 17 ਹਜਾਰ ਰੁਪਏ ਦਿੱਤੇ ਜਾਣਗੇ। ਉਨ੍ਹਾਂ ਕਿਹਾਕਿ ਮੱਕੀ ਹੇਠ ਕਿੰਨਾਂ ਰਕਬਾ ਆਉਦਾ ਹੈ ਉਸ ਤੋਂ ਬਾਅਦ ਝੋਨੇ ਦੇ ਰਕਬੇ ਦਾ ਪਤਾ ਲੱਗੇਗਾ। ਉਨ੍ਹਾਂ ਕਿਹਾਕਿ ਝੋਨੇ ਦੀ ਲਵਾਈ ਸਬੰਧੀ ਕਿਹਾਕਿ ਕਿਸਾਨਾਂ ਵੱਲੋਂ ਝੋਨੇ ਦੀ ਲਵਾਈ ਲਈ ਪਨੀਰੀ ਤਿਆਰ ਕੀਤੀ ਜਾ ਰਹੀ ਹੈ। ਦੂਜਾ ਕਿਸਾਨਾਂ ਨੂੰ 20 ਜੂਨ ਤੋਂ ਝੋਨੇ ਦੀ ਲਵਾਈ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ ਕਿਉਕਿ ਮੌਸਮ ਵਿਚ ਭਾਵੇ ਮੀਂਹ ਪੈਣ ਨਾਲ ਥੋੜੀ ਨਮੀ ਆਈ ਹੈ ਪਰ ਕਈ ਵਾਰ ਉੱਧਰ ਕਿਸਾਨ ਝੋਨਾ ਲਗਾਉਣਾ ਸ਼ੁਰੂ ਕਰ ਦਿੰਦੇ ਹਨ ਮੀਂਹ ਨਹੀ ਪੈਦਾ ਜਿਸ ਕਾਰਨ ਗਰਮੀ ਵੱਧ ਜਾਂਦੀ ਹੈ। ਜਿਸ ਨਾਲ ਮਧਰੇਪਣ ਜਾ ਹੋਰ ਬੀਮਾਰੀ ਦਾ ਵਾਇਰਸ ਪੈਣ ਦੀ ਸ਼ੱਕ ਵੱਧ ਜਾਂਦੀ ਹੈ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿਚ ਕਿਹਾਕਿ ਪਨੀਰੀ ਵਿਚ ਅਜੈ ਤੱਕ ਕੋਈ ਮਧਰੇਪਣ ਦੀ ਕੋਈ ਸ਼ਕਾਇਤ ਨਹੀ ਮਿਲੀ ਹੈ ਵਿਭਾਗ ਦੇ ਖੇਤੀਮਾਹਰ ਲਗਾਤਾਰ ਕਿਸਾਨਾਂ ਨਾਲ ਰਾਬਤਾ ਕਾਇਮ ਰੱਖ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਕਾਂਦੀਆ ਦੇ ਜ਼ਿਲ੍ਹੇ ਪ੍ਰਧਾਨ ਰੇਸ਼ਮ ਸਿੰਘ ਬਡਾਲੀ ਤੇ ਬਲਾਕ ਪ੍ਰਧਾਨ ਮੋਹਰ ਸਿੰਘ ਖਾਬੜਾ ਨੇ ਕਿਹਾਕਿ ਕਿਸਾਨ ਵੀਰ ਝੋਨੇ ਦੀ ਲਵਾਈ ਲਈ ਕਾਹਲੀ ਨਾ ਕਰਨ ਕਿਉਕਿ ਪਿਛਲੇ ਸਾਲ ਉਸ ਝੋਨੇ ਨੂੰ ਮਧਰੇਪਣ ਦੀ ਬੀਮਾਰੀ ਦੀ ਮਾਰ ਪਈ ਜਿਹੜਾ 20 ਜੂਨ ਤੋਂ ਪਹਿਲਾ ਲੱਗਿਆ ਸੀ ਬੇਸ਼ੱਕ ਸਰਕਾਰ ਨੇ ਇੱਕ ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰਨ ਦਾ ਐਲਾਣ ਕੀਤਾ ਹੋਇਆ ਹੈ। ਉਨ੍ਹਾਂ ਕਿਹਾਕਿ ਕਿਸਾਨ ਵੀਰ ਯੂਨੀਵਰਸਿਟੀ ਵੱਲੋਂ ਪ੍ਰਵਾਣਿਤ ਕਿਸਮਾਂ ਦੀ ਹੀ ਬਿਜਾਈ ਕਰਨ ਕਿਉਕਿ ਕਿਸਾਨ ਦਾ ਕਿਸੇ ਵੀ ਕਿਸਮ ਦਾ ਕੋਈ ਨੁਕਸਾਨ ਨਹੀ ਹੋਣਾ ਚਾਹੀਦਾ ਕਿਉਕਿ ਪਹਿਲਾ ਹੀ ਫਸਲਾਂ ‘ਤੇ ਲਾਗਤ ਵੱਧ ਰਹੀ ਹੈ।