- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਇੱਥੇ ਸ੍ਰੀ ਅਨੰਦਪੁਰ ਸਾਹਿਬ ਪ੍ਰਰੈੱਸ ਕਲੱਬ ਰਜਿ. ਦੀ ਮੀਟਿੰਗ ਹੋਈ, ਜਿਸ 'ਚ ਸਮੂਹ ਪੱਤਰਕਾਰਾਂ ਵੱਲੋਂ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ ਗਈ। ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕਰਦਿਆਂ ਸਮੂਹ ਪੱਤਰਕਾਰਾਂ ਵੱਲੋ ਸਰਬਸਮੰਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਪੱਤਰਕਾਰਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ। ਪ੍ਰਰੈੱਸ ਕਲੱਬ ਸ੍ਰੀ ਅਨੰਦਪੁਰ ਸਾਹਿਬ ਰਜਿ. ਦੇ ਪ੍ਰਧਾਨ ਬਲਬੀਰ ਸੰਧੂ ਨੇ ਕਿਹਾ ਕਿ ਅੱਜ ਦੇ ਦੌਰ 'ਚ ਝੋਲੀ ਚੁੱਕ ਪੱਤਰਕਾਰਾਂ ਦੀ ਭਰਮਾਰ ਹੈ ਜੋ ਮੌਕਾ ਪ੍ਰਸਤੀ ਦੀਆਂ ਸਾਰੀਆਂ ਹੱਦਾਂ ਬੰਨ੍ਹੇ ਪਾਰ ਕਰਦੇ ਹੋਏ ਸਿਆਸੀ ਆਗੂਆਂ ਦੀ ਧਿਰ ਬਣ ਕੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪੱਤਰਕਾਰ ਗੰਗਾ ਗਏ ਤਾਂ ਗੰਗਾ ਰਾਮ, ਜਮਨਾ ਗਏ ਤਾਂ ਜਮਨਾ ਦਾਸ ਬਣ ਕੇ ਜਿਸ ਕੋਲ ਤਾਕਤ ਹੁੰਂਦੀ ਹੈ, ਉਨ੍ਹਾਂ ਦੇ ਹੱਥ

ਬਲਬੀਰ ਸੰਧੂ ਪ੍ਰਧਾਨ ਤੇ ਸਤਨਾਮ ਸਿੰਘ ਖ਼ਾਲਸਾ ਬਣੇ ਜਨਰਲ ਸਕੱਤਰ
ਵਿਨੋਦ ਸ਼ਰਮਾ, ਸ੍ਰੀ ਕੀਰਤਪੁਰ ਸਾਹਿਬ : ਅੱਜ ਇੱਥੇ ਸ੍ਰੀ ਅਨੰਦਪੁਰ ਸਾਹਿਬ ਪ੍ਰਰੈੱਸ ਕਲੱਬ ਰਜਿ. ਦੀ ਮੀਟਿੰਗ ਹੋਈ, ਜਿਸ 'ਚ ਸਮੂਹ ਪੱਤਰਕਾਰਾਂ ਵੱਲੋਂ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ ਗਈ। ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕਰਦਿਆਂ ਸਮੂਹ ਪੱਤਰਕਾਰਾਂ ਵੱਲੋ ਸਰਬਸਮੰਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਪੱਤਰਕਾਰਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ।
ਪ੍ਰਰੈੱਸ ਕਲੱਬ ਸ੍ਰੀ ਅਨੰਦਪੁਰ ਸਾਹਿਬ ਰਜਿ. ਦੇ ਪ੍ਰਧਾਨ ਬਲਬੀਰ ਸੰਧੂ ਨੇ ਕਿਹਾ ਕਿ ਅੱਜ ਦੇ ਦੌਰ 'ਚ ਝੋਲੀ ਚੁੱਕ ਪੱਤਰਕਾਰਾਂ ਦੀ ਭਰਮਾਰ ਹੈ ਜੋ ਮੌਕਾ ਪ੍ਰਸਤੀ ਦੀਆਂ ਸਾਰੀਆਂ ਹੱਦਾਂ ਬੰਨ੍ਹੇ ਪਾਰ ਕਰਦੇ ਹੋਏ ਸਿਆਸੀ ਆਗੂਆਂ ਦੀ ਧਿਰ ਬਣ ਕੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪੱਤਰਕਾਰ ਗੰਗਾ ਗਏ ਤਾਂ ਗੰਗਾ ਰਾਮ, ਜਮਨਾ ਗਏ ਤਾਂ ਜਮਨਾ ਦਾਸ ਬਣ ਕੇ ਜਿਸ ਕੋਲ ਤਾਕਤ ਹੁੰਂਦੀ ਹੈ, ਉਨ੍ਹਾਂ ਦੇ ਹੱਥ ਠੋਕੇ ਬਣ ਕੇ ਆਪਣੇ ਨਿੱਜੀ ਮੁਫਾਦਾਂ ਨੂੰ ਪਹਿਲ ਦਿੰਦੇ ਹੋਏ ਪੱਤਰਕਾਰੀ ਨੂੰ ਧੰਦਾ ਬਣਾ ਚੁੱਕੇ ਹਨ, ਜਿਸ ਦੀ ਪ੍ਰਰੈੱਸ ਕਲੱਬ ਸ੍ਰੀ ਅਨੰਦਪੁਰ ਸਾਹਿਬ ਰਜਿ. ਸਖਤ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ।
ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਪਿੰ੍ਟ ਮੀਡੀਆ ਦਾ ਗਲ ਘੁੱਟਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਲੋਕਾਂ ਵਿਚ ਪਿ੍ਰੰਟ ਮੀਡੀਆ ਪ੍ਰਤੀ ਵਿਸ਼ਵਾਸ਼ ਅੱਜ ਵੀ ਕਾਇਮ ਹੈ। ਇਸ ਮੌਕੇ ਸੁਰਜੀਤ ਸਿੰਘ ਢੇਰ, ਦਿਨੇਸ਼ ਨੱਢਾ ਤੇ ਸਤਨਾਮ ਸਿੰਘ ਖਾਲਸਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕਮੁੱਠ ਹੋਣ ਦੀ ਜ਼ਰੂਰਤ ਹੈ ਤਾਂ ਕਿ ਗਿਰਗਿਟ ਵਾਂਗ ਰੰਗ ਬਦਲਣ ਤੇ ਪਿੱਠ 'ਚ ਛੁਰਾ ਮਾਰਨ ਵਾਲੇ ਮੌਕਾਪ੍ਰਸਤਾਂ ਤੋਂ ਬਚਿਆ ਜਾ ਸਕੇ।
ਮੀਟਿੰਗ ਵਿਚ ਸਮੂਹ ਪੱਤਰਕਾਰਾਂ ਦੀ ਸਲਾਹ ਅਤੇ ਵਿਚਾਰ ਜਾਣਨ ਉਪਰੰਤ ਬਲਬੀਰ ਸਿੰਘ ਸੰਧੂ ਨੂੰ ਮੁੜ ਪ੍ਰਧਾਨ ਸਰਵਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਸੀਨੀਅਰ ਪੱਤਰਕਾਰ ਸਤਨਾਮ ਸਿੰਘ ਖਾਲਸਾ ਨੂੰ ਸਰਬ ਸਮੰਤੀ ਨਾਲ ਜਨਰਲ ਸਕੱਤਰ ਬਣਾਇਆ ਗਿਆ। ਦਿਨੇਸ਼ ਨੱਡਾ ਤੇ ਵਿਮਲ ਕੁਮਾਰ ਨੂੰ ਸੀਨੀਅਰ ਮੀਤ ਪ੍ਰਧਾਨ, ਰਾਕੇਸ਼ ਰਾਣਾ ਨੂੰ ਚੇਅਰਮੈਨ, ਮਾਸਟਰ ਸੇਵਾ ਸਿੰਘ ਤੇ ਗੁਰਭਾਗ ਸਿੰਘ ਨੂੰ ਮੀਤ ਪ੍ਰਧਾਨ, ਅਰਵਿੰਦਰ ਭਰਦਵਾਜ ਨੂੰ ਜੁਆਇੰਟ ਸਕੱਤਰ, ਸਿਵ ਕੁਮਾਰ ਕਾਲੀਆ ਪ੍ਰਰੈੱਸ ਸਕੱਤਰ, ਸਤਿੰਦਰਪਾਲ ਸਿੰਘ ਲੋਧੀਪੁਰ ਨੂੰ ਮੁੱਖ ਸਲਾਹਕਾਰ ਤੇ ਸੁਭਾਸ਼ ਪ੍ਰਰੇਮੀ ਨੂੰ ਵਿੱਤ ਸਕੱਤਰ ਬਣਾਇਆ ਗਿਆ। ਦਵਿੰਦਰ ਨੱਢਾ, ਪਿ੍ਰਤਪਾਲ ਸਿੰਘ, ਸ਼ੈਲੀ ਅਰੋੜਾ, ਤਰਲੋਚਨ ਸਿੰਘ ਡੀਪੀ, ਕਿਸ਼ੋਰੀ ਰਾਣਾ, ਤੇਜਪਾਲ ਸਿੰਘ, ਰਵਿੰਦਰ ਸਿੱਮੂ, ਕਰਨ ਚੋਪੜਾ, ਕੰਵਲਜੋਤ ਸਿੰਘ ਅਰੋੜਾ, ਵਿਵੇਕ ਗੌਤਮ,ਅਵਿਨਾਸ਼ ਸ਼ਰਮਾ, ਰਾਜ ਕੁਮਾਰ ਰਾਜਾ, ਪਰਸ਼ੋਤਮ ਸਿੰਘ ਭੰਵਰਾ ਪ੍ਰਰੈੱਸ ਕਲੱਬ ਸ਼੍ਰੀ ਅਨੰਦਪੁਰ ਸਾਹਿਬ ਰਜਿ. ਦੇ ਮੈਂਬਰ ਬਣੇ। ਇਸ ਦੌਰਾਨ ਚੋਣ ਮੌਕੇ ਬਾਬਾ ਸੁਰਿੰਦਰ ਸਿੰਘ ਤੇ ਕਮਲ ਕੁਮਾਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਫੋਟੋ 29 ਆਰਪੀਆਰ 222 ਪੀ
ਮੀਟਿੰਗ ਉਪਰੰਤ ਹਾਜ਼ਰ ਸਮੂਹ ਪੱਤਰਕਾਰ ਭਾਈਚਾਰਾ।