- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1.25 ਕਰੋੜ ਦੀ ਲਾਗਤ ਨਾਲ ਜਲਦ ਬਣੇਗਾ ਨੂਰਪੁਰ ਬੇਦੀ ਸ਼ਹਿਰ ’ਚ ਵਿਸ਼ਵ ਪਧਰੀ ਇੰਨਡੋਰ ਸਟੇਡੀਅਮ : ਰਾਘਵ ਚੱਢਾ

ਪਵਨ ਕੁਮਾਰ, ਪੰਜਾਬੀ ਜਾਗਰਣ, ਨੂਰਪੁਰ ਬੇਦੀ : ਰੂਪਨਗਰ ਵਿਧਾਨ ਸਭਾ ਹਲਕੇ ਦੇ ਨੂਰਪੁਰ ਬੇਦੀ ਸ਼ਹਿਰ ਵਿਚ 1.25 ਕਰੋੜ ਦੀ ਲਾਗਤ ਨਾਲ ਵਿਸ਼ਵ ਪਧਰੀ ਇੰਨਡੋਰ ਸਟੇਡੀਅਮ ਬਣਾਇਆ ਜਾਵੇਗਾ।ਜਿਸ ਵਿਚ ਬੈਡਮਿੰਟਨ, ਟੇਬਲ ਟੈਨਿਸ, ਵੇਟ ਲਿਫਟਿੰਗ ਅਤੇ ਏ.ਸੀ ਲਾਇਬ੍ਰੇਰੀ ਸਮੇਤ ਹੋਰ ਇੰਨਡੋਰ ਖੇਡਾਂ ਦਾ ਇਨਫਰਾਸਟਰਕਚਰ 4 ਮਹੀਨਿਆਂ ’ਚ ਤਿਆਰ ਕੀਤਾ ਜਾਵੇਗਾ। ਇਹ ਪ੍ਰਗਟਾਵਾ ਅਜ ਇਥੇ ਪੂਸ਼ ਹਸਪਤਾਲ ਵਿਖੇ ਇਕ ਸਮਾਗਮ ਦੌਰਾਨ ਰਾਜ ਸਭਾ ਮੈਂਬਰ ਅਤੇ ਆਪ ਦੇ ਕੇਂਦਰੀ ਆਗੂ ਰਾਘਵ ਚਢਾ ਨੇ ਸਟੇਡੀਅਮ ਦਾ ਨੀਂਹ ਪਥਰ ਰਖਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਐੱਮ.ਪੀ ਲੈਡ ਫੰਡ ਵਿਚੋਂ 1 ਕਰੋੜ ਰੁਪਏ ਦੀ ਪ੍ਰਵਾਨਗੀ ਦੇ ਦਿਤੀ ਗਈ ਹੈ ਅਤੇ 25 ਲਖ ਦੀ ਹੋਰ ਪ੍ਰਵਾਨਗੀ ਡਿਪਟੀ ਕਮਿਸ਼ਨਰ ਨਾਲ ਸਲਾਹ ਕਰਕੇ ਜਾਰੀ ਕਰ ਦਿਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਰੂਪਨਗਰ ਵਿਧਾਨ ਸਭਾ ਹਲਕਾ ਮੇਰੇ ਦਿਲ ਦੇ ਨੇੜੇ ਹੈ ਅਤੇ ਵਿਧਾਇਕ ਦਿਨੇਸ਼ ਮੇਰਾ ਛੋਟਾ ਭਾਈ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨਾਲ ਸਲਾਹ ਕਰਕੇ ਆਪਣਾ ਐਮ.ਪੀ ਲੈਡ ਫੰਡ ਪੰਜਾਬ ਲਈ ਖਰਚ ਕਰਨਗੇ, ਜਿਸ ਵਿਚ ਨੌਜਵਾਨਾਂ ਲਈ ਪਹਿਲ ਦੇ ਅਧਾਰ ਤੇ ਫੰਡ ਖਰਚਿਆ ਜਾਵੇਗਾ। ਰੂਪਨਗਰ ਵਿਧਾਨ ਸਭਾ ਹਲਕੇ ਲਈ ਹੋਰ ਵੀ ਫੰਡ ਮੰਗ ਅਨੁਸਾਰ ਜਾਰੀ ਕੀਤੇ ਜਾਣਗੇ। ਵਿਧਾਇਕ ਦਿਨੇਸ਼ ਚਢਾ ਨੇ ਸੰਬੋਧਨ ਵਿਚ ਕਿਹਾ ਕਿ ਨੂਰਪੁਰ ਬੇਦੀ ਇਲਾਕੇ ਦੇ ਨੌਜਵਾਨਾਂ ਲਈ ਇਹ ਇੰਡੋਰ ਸਟੇਡੀਅਮ ਖੇਡਾਂ ਦੇ ਖੇਤਰ ਵਿਚ ਨਵੇਂ ਰਾਹ ਖੋਲੇਗਾ। ਸਿਵਲ ਸਰਵਿਸਜ਼ ਤੇ ਹੋਰ ਉਚ ਪਧਰੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਨੌਜਵਾਨਾਂ ਨੂੰ ਏ.ਸੀ ਲਾਇਬ੍ਰੇਰੀ ਤੇ ਰੀਡਿੰਗ ਰੂਮ ਲਾਹੇਵੰਦ ਸਾਬਿਤ ਹੋਣਗੇ। ਨੂਰਪੁਰ ਬੇਦੀ ਇਲਾਕੇ ਵਿਚ ਵਡੀ ਗਿਣਤੀ ਵਿਚ ਨੌਜਵਾਨ ਭਾਰਤੀ ਫੌਜ ਵਿਚ ਸੇਵਾ ਕਰਦੇ ਹਨ ਅਤੇ ਸੇਵਾ ਮੁਕਤ ਸੈਨਿਕ ਵੀ ਕਾਫੀ ਹਨ।
ਇਸ ਲਈ ਨੂਰਪੁਰ ਬੇਦੀ ਵਿਖੇ ਭਾਰਤੀ ਫੌਜ ਦੀ ਜ਼ਮੀਨ ਤੇ ਕੋਈ ਆਰਮੀ ਹਸਪਤਾਲ ਜਾਂ ਆਰਮੀ ਕੰਟੀਨ ਖੋਲਣ ਲਈ ਕੇਂਦਰ ਨਾਲ ਮੁਦਾ ਚੁਕਿਆ ਜਾਵੇ। ਰੂਪਨਗਰ ਹਲਕੇ ਦੇ 186 ਸੈਨਿਕਾਂ ਨੇ ਦੇਸ਼ ਲਈ ਆਪਣੀ ਜਾਨ ਦਿਤੀ ਹੈ।ਇਸ ਲਈ ਉਹਨਾਂ ਦੀ ਯਾਦ ਵਿਚ ਇਥੇ ‘ਵਾਰ ਮੈਮੋਰੀਅਲ’ ਬਣਾਇਆ ਜਾ ਸਕਦਾ ਹੈ।ਵਿਧਾਇਕ ਚਢਾ ਨੇ ਨੂਰਪੁਰ ਬੇਦੀ ਇਲਾਕੇ ਵਿਚ ਰੂਪਨਗਰ ਦੀ ਤਰਜ਼ ’ਤੇ ਵਡਾ ਤੇ ਸ਼ਾਨਦਾਰ ਸਵਿਮਿੰਗ ਪੂਲ ਬਣਾਉਣ ਦੀ ਮੰਗ ਵੀ ਰਾਖਵ ਚਢਾ ਕੋਲ ਰੱਖੀ। ਇਸ ਮੌਕੇ ਜ਼ਿਲਾ ਪ੍ਰੀਸ਼ਦ ਮੈਂਬਰ ਜਰਨੈਲ ਸਿੰਘ ਲਾਲੀ,ਦੇਸ ਰਾਜ ਸੈਣੀ ਮਾਜਰਾ ਜ਼ਿਲਾ ਪ੍ਰੀਸ਼ਦ ਮੈਂਬਰ, ਅਵਤਾਰ ਸਿੰਘ ਕੂੰਨਰ ਬੜਵਾ ਜ਼ਿਲਾ ਕੋਆਰਡੀਨੇਟਰ, ਚੌਧਰੀ ਹੁਸਨ ਲਾਲ ਚੌਹਾਨ ਸੀਨੀਅਰ ਆਗੂ ਅਤੇ ਪੰਚਾਇਤ ਸੰਮਤੀ ਮੈਂਬਰ ਸਤਨਾਮ ਸਿੰਘ ਨਾਗਰਾ ਨੇ ਸਮਾਗਮ ਨੂੰ ਸੰਬੋਧਨ ਕੀਤਾ ਤੇ ਇਲਾਕੇ ਦੀਆਂ ਮੰਗਾਂ ਰਖੀਆਂ।
ਇਸ ਮੌਕੇ ਸਰਪੰਚ ਨਿਰਮਲਾ ਦੇਵੀ ਨੂਰਪੁਰ ਬੇਦੀ, ਚੇਅਰਮੈਨ ਸ਼ਿਵ ਕੁਮਾਰ ਲਾਲਪੁਰ,ਰੋਹਿਤ ਸ਼ਰਮਾ ਵਿਕੀ ਸਰਪੰਚ ਗੋਪਾਲਪੁਰ, ਚੇਅਰਮੈਨ ਭਾਗ ਸਿੰਘ ਮਦਾਨ,ਉਪ ਪ੍ਰਧਾਨ ਨਗਰ ਕੌਸਲ ਰਾਜੂ ਸਤਿਆਲ,ਐਡ.ਦੌਲਤ ਸਿੰਘ ਚਬਰੇਵਾਲ, ਐਡ.ਕੁਲਦੀਪ ਸਿੰਘ, ਦੀਪਕ ਪੁਰੀ, ਮਾ.ਅਤੁਲ ਬਾਂਸਲ, ਮੁਨੀਸ਼ ਪੁਰੀ,ਅਮਿਤ ਚਢਾ ਚੇਅਰਮੈਨ, ਰਾਮ ਪ੍ਰਸ਼ਾਦ ਪਾਲੀ,ਤਿਲਕ ਰਾਜ ਪੰਮਾ, ਹੇਮੰਤ ਸੈਣੀ, ਕੇਵਲ ਕਿਸ਼੍ਰਨ, ਗੁਰਦਿਆਲ ਕਾਕੂ, ਮਨਮੋਹਨ ਚੰਦਰ ਅਬਿਆਣਾ, ਦਾਰਾ ਸਿੰਘ ਪ੍ਰਧਾਨ, ਅਭੀ ਹਲਣ, ਸਰਪੰਚ ਦੀਦਾਰ ਸਿੰਘ ਰੌਲੀ, ਰਾਮ ਸਰੂਪ ਸਰਪੰਚ ਸੈਣੀਮਾਜਰਾ, ਮਾ. ਬਿਹਾਰੀ ਲਾਲ ਆਦਿ ਵੀ ਹਾਜ਼ਰ ਸਨ।