ਅਣਪਛਾਤੀ ਲਾਸ਼ ਮਿਲੀ
ਬਿਭੋਰ ਸਾਹਿਬ ਵਿਚ ਮਿਲੀ ਅਣਪਛਾਤੀ ਲਾਸ਼
Publish Date: Mon, 09 Feb 2026 04:05 PM (IST)
Updated Date: Tue, 10 Feb 2026 04:00 AM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਨੰਗਲ ਪੁਲਿਸ ਵੱਲੋਂ ਅੱਜ ਇੱਕ ਅਣਪਛਾਤੀ ਲਾਸ਼ ਮਿਲਣ ਦਾ ਦਾਅਵਾ ਕੀਤਾ ਗਿਆ ਹੈ, ਜਿਸ ਸਬੰਧੀ ਜਾਣਕਾਰੀ ਦਿੰਦਿਆਂ ਨਵਾਂ ਨੰਗਲ ਚੌਕੀ ਦੇ ਇੰਚਾਰਜ ਸਬ ਇੰਸਪੈਕਟਰ ਸਰਤਾਜ ਸਿੰਘ ਨੇ ਦੱਸਿਆ ਕਿ ਅੱਜ ਇਕ ਟੈਲੀਫੋਨ ਸਾਬਕਾ ਸਰਪੰਚ ਰਣਜੀਤ ਸਿੰਘ ਵਾਸੀ ਬਿਭੋਰ ਸਾਹਿਬ ਦਾ ਆਇਆ ਕਿ ਪਿੰਡ ਦੇ ਸ਼ਮਸ਼ਾਨਘਾਟ ਕੋਲ ਇਕ ਨਾ-ਮਾਲੂਮ ਵਿਅਕਤੀ ਦੀ ਮੌਤ ਹੋਈ ਪਈ ਹੈ। ਮੌਕੇ ਤੇ ਪੁਲਿਸ ਪਾਰਟੀ ਭੇਜੀ ਜਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਤੇ ਰਣਜੀਤ ਸਿੰਘ ਸਾਬਕਾ ਸਰਪੰਚ ਨੇ ਬਿਆਨ ਦਰਜ ਕਰਵਾਇਆ ਜੋ ਬਿਆਨ ਉਕਤ ਤੋਂ ਨਾ-ਮਾਲੂਮ ਮੰਗਤਾ ਟਾਈਪ ਵਿਅਕਤੀ ਦੀ ਕੁਦਰਤੀ ਤੌਰ ਤੇ ਜਾਂ ਠੰਡ ਨਾਲ ਮੌਤ ਹੋਣਾ ਪਾਇਆ ਗਿਆ। ਇਸ ਲਈ ਨਾ-ਮਾਲੂਮ ਵਿਅਕਤੀ ਦੀ ਮ੍ਰਿਤਕ ਦੇਹ ਸ਼ਨਾਖਤ ਲਈ ਬੀਬੀਐੱਮਬੀ ਹਸਪਤਾਲ ਨੰਗਲ ਦੀ ਮੋਰਚਰੀ ਵਿਚ ਰੱਖੀ ਜਾਵੇਗੀ।