ਕਰੈਸ਼ਰ ਤੇ ਚੱਲੀਆਂ ਗੋਲ਼ੀਆਂ, ਮਾਲਕ ਦਾ ਬਚਾਅ
ਕਰੈਸ਼ਰ ਤੇ ਚੱਲੀਆਂ ਦੋ ਰਾਊਂਡ ਗੋਲੀਆਂ
Publish Date: Sun, 04 Jan 2026 07:24 PM (IST)
Updated Date: Mon, 05 Jan 2026 04:11 AM (IST)

ਪੁਲਿਸ ਨੇ ਕੀਤਾ ਮਾਮਲਾ ਦਰਜ਼ ਨੰਗਲ ਦੇ ਨਾਲ ਲੱਗਦੇ ਖੇੜਾ ਕਲਮੋਟ ਪਿੰਡ ਵਿੱਚ ਰੰਜ਼ਿਸ਼ ਦੇ ਚਲਦਿਆ ਇਕ ਕਰੈਸ਼ਰ ਮਾਲਕ ਦੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਨੰਗਲ ਸਿਮਰਨਜੀਤ ਸਿੰਘ ਨੇ ਦੱਸਿਆ ਕਿਸੰਦੀਪ ਕੁਮਾਰ ਰਾਣਾ ਪੁੱਤਰ ਮੋਹਣ ਸਿੰਘ ਵਾਸੀ ਪਿੰਡ ਨਾਨਗਰਾ ਥਾਣਾ ਨੰਗਲ ਨੇ ਬਿਆਨ ਕੀਤਾ ਕਿ ਮੈਂ ਅਪਣੇ ਪਿੰਡ ਖੇੜਾ ਕਲਮੋਟ (ਨਾਨਗਰਾ) ਵਿਖੇ ਨਿਉ ਸਤਲੁਜ ਸਟੋਨ ਕਰੈਸਰ ਯੂਨਿਟ-2 ਦੇ ਨਾਮ ਨਾਲ ਕਰੈਸ਼ਰ ਲਾਇਆ ਹੋਇਆ ਹੈ ਅਤੇ 3 ਜਨਵਰੀ ਦੀ ਰਾਤ ਨੂੰ ਉਹ ਅਪਣੇ ਵਰਕਰਾ ਸਮੇਤ ਅਪਣੇ ਕਰੈਸ਼ਰ ਤੇ ਸੀ ਤਾਂ ਲਗ਼ਭਗ਼ 9 ਵਜੇ ਬਲਜਿੰਦਰ ਸਿੰਘ ਉਰਫ ਅਮਨ ਪੁੱਤਰ ਸੁਰਿੰਦਰ ਸਿੰਘ ਵਾਸੀ ਮਾਛੀਵਾੜਾ ਤਹਿਸੀਲ ਸਮਰਾਲਾ ਜਿਲਾ ਲੁਧਿਆਣਾ ਸਮੇਤ 3-4 ਹੋਰ ਵਿਅਕਤੀਆ ਦੇ ਅਪਣੀ ਗੱਡੀ ਨੰਬਰ ਪੀਬੀ 91ਯੂ-9494 ਇੰਨੋਵਾ ਵਿੱਚ ਸਵਾਰ ਹੋ ਕੇ ਮੇਰੇ ਕਰੈਸ਼ਰ ਦੇ ਨੇੜੇ ਖੜ੍ਹ ਕੇ ਡਰੋਨ ਰਾਹੀਂ ਮੇਰੀ ਤੇ ਮੇਰੇ ਕਰੈਸਰ ਦੀ ਰੈਕੀ ਕਰਦਾ ਹੋਇਆ ਵੀਡੀਓ ਬਣਾ ਰਿਹਾ ਸੀ। ਜਦੋ ਅਸੀ ਇਸ ਉਡਦੇ ਹੋਏ ਡਰੋਨ ਦਾ ਪਿੱਛਾ ਕੀਤਾ ਤਾ ਕਾਫੀ ਅੱਗੇ ਬਲਜਿੰਦਰ ਸਿੰਘ ਉਰਫ ਅਮਨ ਜੋ ਅਪਣੇ ਸਾਥੀਆ ਸਮੇਤ ਅਪਣੀ ਗੱਡੀ ਨੰਬਰ ਪੀਬੀ 91ਯੂ-9494 ਇਨੋਵਾ ਵਿੱਚ ਸਵਾਰ ਖੜਾ ਸੀ, ਸਾਨੂੰ ਦੇਖਕੇ ਮੋਕਾ ਤੋਂ ਗੱਡੀ ਭਜਾ ਕੇ ਚਲਾ ਗਿਆ। ਜਿਸ ਨੇ ਜਾਂਦੇ ਸਮੇ ਗੱਡੀ ਵਿੱਚ 2 ਫਾਇਰ ਮੇਰੇ ’ਤੇ ਸਿੱਧੇ ਕੀਤੇ ਪਰ ਬਚਾਅ ਰਿਹਾ ਕਿ ਮੇਰੇ ਗੋਲੀ ਨਹੀ ਲੱਗੀ ਤੇ ਮੌਕੇ ’ਤੇ ਡਰੋਨ ਡਿੱਗ ਗਿਆ, ਜਿਸ ਨੂੰ ਕਾਬੂ ਕਰ ਲਿਆ। ਇਸ ਸਾਰੇ ਵਾਕਿਆ ਦੀ ਵੀਡੀਓ ਸੜਕ ’ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਦੇਖੀ ਜਾ ਸਕਦੀ ਹੈ। ਇਸ ਤੋਂ ਪਹਿਲਾ ਵੀ ਬਲਜਿੰਦਰ ਸਿੰਘ ਉਰਫ ਅਮਨ ਉਕਤ ਮੈਨੂੰ ਤੇ ਮੇਰੇ ਭਰਾ ਸੁਸ਼ੀਲ ਕੁਮਾਰ ਰਾਣਾ ਨੂੰ ਫੋਨ ਰਾਹੀ ਮੈਸਿਜ ਕਰਕੇ ਤੇ ਵੈਟਸਅੱਪ ਚੈਟ ਤੇ ਵੈਟਸਅੱਪ ਕਾਲਾਂ ਰਾਹੀ ਮਾਰ ਦੇਣ ਦੀਆ ਧਮਕੀਆਂ ਦਿੰਦਾ ਆ ਰਿਹਾ ਹੈ ਕਿ ਤੁਸੀ ਮੇਰੇ ਖਿਲਾਫ ਈਡੀ ਦੀ ਗਵਾਹੀ ਕਿਉਂ ਦਿੱਤੀ ਹੈ। ਇਸੇ ਕਾਰਨ ਹੀ ਇਹ ਪਿਛਲੇ ਕਈ ਦਿਨਾ ਤੋ ਗਾਹੇ-ਬੇਗਾਹੇ ਮੇਰਾ ਤੇ ਮੇਰੇ ਭਰਾ ਸੁਸੀਲ ਕੁਮਾਰ ਰਾਣਾ ਦਾ ਪਿੱਛਾ ਕਰਦਾ ਆ ਰਿਹਾ ਹੈ। ਐੱਸ.ਐੱਚ.ਓ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਸਰਤਾਜ ਸਿੰਘ ਚੌਕੀ ਨਵਾਂ ਨੰਗਲ ਥਾਣਾ ਨੰਗਲ ਅੱਜ ਸੰਦੀਪ ਕੁਮਾਰ ਦੇ ਬਿਆਨਾਂ ਤੇ ਬਲਜਿੰਦਰ ਸਿੰਘ ਉਰਫ ਅਮਨ ਪੁੱਤਰ ਸੁਰਿੰਦਰ ਸਿੰਘ ਵਾਸੀ ਮਾਛੀਵਾੜਾ ਤਹਿਸੀਲ ਸਮਰਾਲਾ ਜਿਲਾ ਲੁਧਿਆਣਾ ਸਮੇਤ 3-4 ਹੋਰ ਵਿਅਕਤੀਆਂ ਤੇ ਜੁਰਮ 223,332,351 (2) 3 (5)ਬੀਐਨਐਸ ਤਹਿਤ ਮੁਕੱਦਮਾਂ ਨੰਬਰ 4 ਦਰਜ਼ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।