ਟਰੈਫਿਕ ਪੁਲਿਸ ਵੱਲੋਂ ਵਾਹਨਾਂ ’ਤੇ ਰਿਫਲੈਕਟਰ ਲਾਏ
ਟਰੈਫਿਕ ਪੁਲਿਸ ਵੱਲੋਂ ਵਾਹਨਾਂ ’ਤੇ ਰਿਫਲੈਕਟਰ ਲਾਏ
Publish Date: Sat, 10 Jan 2026 04:56 PM (IST)
Updated Date: Sat, 10 Jan 2026 05:00 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਟਰੈਫਿਕ ਪੁਲਿਸ ਸ਼੍ਰੀ ਕੀਰਤਪੁਰ ਸਾਹਿਬ ਵੱਲੋਂ ਮੁੱਖ ਮਾਰਗ ’ਤੇ ਚੱਲ ਰਹੇ ਵਾਹਨਾਂ ਪਿੱਛੇ ਰਿਫਲੈਕਟਰ ਲਗਾਏ। ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਟਰੈਫਿਕ ਪੁਲਿਸ ਸ਼੍ਰੀ ਕੀਰਤਪੁਰ ਸਾਹਿਬ ਦੇ ਇਨਚਾਰਜ ਭਗਵੰਤ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੜਕ ’ਤੇ ਹੈਵੀ ਵਹੀਕਲ ਟਰੈਕਟਰ ਟਰਾਲੀਆਂ ਅਤੇ ਜੁਗਾੜੂ ਰੇੜੀਆਂ ਦੇ ਪਿੱਛੇ ਰਿਫਰੈਕਟਲ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਧੁੰਦ ਦਾ ਮੌਸਮ ਹੈ ਅਤੇ ਸੜਕ ’ਤੇ ਵਿਜੀਵਿਲਟੀ ਘੱਟ ਹੁੰਦੀ ਹੈ ਅਤੇ ਸੜਕਾਂ ’ਤੇ ਬਹੁਤ ਹੀ ਦੂਰ ਤੱਕ ਦਿਖਾਈ ਨਹੀਂ ਦਿੰਦਾ ਜਦੋਂ ਵਾਹਨਾ ਪਿੱਛੇ ਰਿਫਲੈਕਟਰ ਲੱਗੇ ਹੁੰਦੇ ਹਨ ਤਾਂ ਸੜਕ ’ਤੇ ਇਹਨਾਂ ਦੇ ਚੱਲਣ ਸਮੇਂ ਜਾਂ ਸਾਈਡ ’ਤੇ ਰੁਕਣ ਸਮੇਂ ਪਤਾ ਚੱਲ ਜਾਂਦਾ ਹੈ। ਉਹਨਾਂ ਦੱਸਿਆ ਕਿ ਜਿਆਦਾ ਹਾਦਸੇ ਸਰਦੀਆਂ ਵਿਚ ਧੁੰਦ ਕਾਰਨ ਹੁੰਦੇ ਹਨ, ਇਹਨਾਂ ਰਿਫਲੈਕਟਰਾਂ ਕਾਰਨ ਸੜਕ ’ਤੇ ਜਾ ਰਹੇ ਵਾਹਨ ਜਾ ਖੜੇ ਵਾਹਨ ਦਾ ਡਰਾਈਵਰ ਨੂੰ ਪਤਾ ਚਲ ਜਾਂਦਾ ਹੈ ਅਤੇ ਹਾਦਸਾ ਹੋਣ ਤੋਂ ਬਚ ਜਾਂਦਾ ਹੈ। ਟਰੈਫਿਕ ਪੁਲਿਸ ਦੇ ਇੰਚਾਰਜ ਭਗਵੰਤ ਸਿੰਘ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਧੁੰਦ ਦੇ ਸਮੇਂ ਵਿਚ ਆਪਣੀਆਂ ਆਪਣੀਆਂ ਗੱਡੀਆਂ, ਟਰੈਕਟਰ ਟਰਾਲੀਆਂ ’ਤੇ ਰਿਫਲੈਕਟਰ ਜਰੂਰ ਲਗਾਏ ਜਾਣ ਤਾਂ ਜੋ ਕੋਈ ਵੱਡਾ ਹਾਦਸਾ ਨਾ ਵਾਪਰ ਸਕੇ। ਉਹਨਾਂ ਦੱਸਿਆ ਕਿ ਇਲਾਕੇ ਦੀਆਂ ਵੱਖ-ਵੱਖ ਟਰੱਕ ਯੂਨੀਅਨ,ਟਰੈਕਟਰ ਚਾਲਕ ਅਤੇ ਟਿੱਪਰ ਚਾਲਕਾਂ ਨੂੰ ਸੜਕੀ ਨਿਯਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੌਰਾਨ ਟਰੈਫਿਕ ਇੰਚਾਰਜ ਭਗਵੰਤ ਸਿੰਘ, ਕਮਲਜੀਤ ਸਿੰਘ ਅਤੇ ਟਰੈਫਿਕ ਪੁਲਿਸ ਦੇ ਕਰਮਚਾਰੀ ਮੌਜੂਦ ਸਨ।