ਸਪੋਰਟਸ ਕਲੱਬ ਵੱਲੋਂ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸੰਪੰਨ
ਅਕਾਲੀ ਬਾਬਾ ਫੂਲਾ ਸਿੰਘ ਸਪੋਰਟਸ ਕਲੱਬ ਵੱਲੋਂ ਆਯੋਜਿਤ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸੰਪੰਨ
Publish Date: Tue, 24 Feb 2026 06:14 PM (IST)
Updated Date: Tue, 24 Feb 2026 06:16 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਅਕਾਲੀ ਬਾਬਾ ਫੂਲਾ ਸਿੰਘ ਸਪੋਰਟਸ ਕਲੱਬ ਸਿੰਬਲ ਮਾਜਰਾ ਵੱਲੋਂ ਐਨਆਰਆਈ ਭਰਾਵਾਂ ਦੀ ਮਦਦ ਨਾਲ ਆਯੋਜਿਤ ਵਾਲੀਬਾਲ ‘ਤੇ ਕਬੱਡੀ ਟੂਰਨਾਮੈਂਟ ਸ਼ਾਨੋ ਸ਼ੋਕਤ ਨਾਲ ਸੰਪੰਨ ਹੋਇਆ। ਇਸ ਟੂਰਨਾਮੈਂਟ ‘ਚ ਗੁੱਜਰ ਸਮਾਜ ਦੀ ਉੱਘੀ ਅਤੇ ਸਮਾਜ ਸੇਵੀ ਸ਼ਖਸੀਅਤ, ਡਾਇੰਗ ਅਸ਼ੋਸ਼ੀਏਸ਼ਨ ਦੇ ਡਾਇਰੈਕਟਰ ਕਮਲ ਚੌਹਾਨ ਟੇਡੇਵਾਲ ਨੇ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਦਾ ਕਲੱਬ ਦੇ ਪ੍ਰਬੰਧਕਾਂ ਅਤੇ ਨੌਜਵਾਨ ਖਿਡਾਰੀਆਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਸੰਬੋਧਨ ਕਰਦਿਆਂ ਕਮਲ ਚੌਹਾਨ ਟੇਡੇਵਾਲ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਪੰਜਾਬ ਦੀ ਧਰਤੀ ‘ਤੇ ਲੱਗਣ ਵਾਲੇ ਰਵਾਇਤੀ ਖੇਡ ਮੇਲੇ ਲਗਭਗ ਅਲੋਪ ਹੋ ਚੁੱਕੇ ਸਨ, ਪਰ ਹੁਣ ਯੂਥ ਕਲੱਬਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਉਪਰਾਲਿਆਂ ਨਾਲ ਇਹ ਰੌਣਕ ਮੁੜ ਵਾਪਸ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਟੂਰਨਾਮੈਂਟ ਸਿਰਫ਼ ਖੇਡ ਮੁਕਾਬਲੇ ਨਹੀਂ, ਸਗੋਂ ਪੰਜਾਬ ਦੀ ਸੰਸਕ੍ਰਿਤੀ ਅਤੇ ਵਿਰਾਸਤ ਨੂੰ ਜਿਉਂਦਾ ਰੱਖਣ ਦਾ ਸਾਧਨ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿੰਦੇ ਹੋਏ ਖੇਡਾਂ ਨਾਲ ਜੁੜਨ ਅਤੇ ਆਪਣੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿਚ ਲਗਾਉਣ। ਉਨ੍ਹਾਂ ਕਿਹਾ ਕਿ ਖੇਡਾਂ ਸਿਰਫ਼ ਸ਼ਰੀਰਕ ਤੰਦਰੁਸਤੀ ਹੀ ਨਹੀਂ ਦਿੰਦੀਆਂ, ਸਗੋਂ ਅਨੁਸ਼ਾਸਨ, ਟੀਮ ਭਾਵਨਾ ਅਤੇ ਨੇਤ੍ਰਤਵ ਗੁਣ ਵੀ ਵਿਕਸਿਤ ਕਰਦੀਆਂ ਹਨ। ਇਸ ਮੌਕੇ ਉਨਾਂ ਨੇ ਕਲੱਬ ਨੂੰ 11000 ਦੀ ਆਰਥਿਕ ਮੱਦਦ ਪ੍ਰਦਾਨ ਵੀ ਕੀਤੀ ਤੇ ਇਸੇ ਦੌਰਾਨ ਹੀ ਪ੍ਰਬੰਧਕਾਂ ਵੱਲੋਂ ਕਮਲ ਚੌਹਾਨ ਟੇਡੇਵਾਲ ਅਤੇ ਉਨ੍ਹਾਂ ਦੇ ਸਾਥੀਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਰਜਿੰਦਰ ਕਾਲਾ ਝਾਂਗੜੀਆਂ, ਨਰਿੰਦਰ ਰੂੜੇਵਾਲ, ਸਾਬਕਾ ਸਰਪੰਚ ਸੁਰਿੰਦਰ ਪਾਲ ਟਿੱਬਾ ਨੰਗਲ ‘ਤੇ ਪ੍ਰਬੰਧਕਾਂ ‘ਚ ਸੁੱਖਾ ਕਨੇਡਾ, ਰਾਜਵੀਰ ਬੈਂਸ, ਅਮਨਪ੍ਰੀਤ ਭੱਠਲ, ਭੁਪਿੰਦਰ ਭੱਠਲ, ਰਵਿੰਦਰ ਗਿੱਲ, ਹਰਵਿੰਦਰ ਰੀਹਲ, ਪਰਵਿੰਦਰ ਰੀਹਲ ਪੋਲਾ , ਕੁਲਵਿੰਦਰ ਰੀਹਲ, ਬੰਟੀ ਜੇਤੇਵਾਲ, ਅਰਸ਼ ਕਨੇਡਾ, ਮੋਹਿਤ ਸਨੈਕਰ ਅਤੇ ਹੋਰ ਮੈਂਬਰ ਹਾਜ਼ਰ ਸਨ।