- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੇਲਵੇ ਪ੍ਰੋਜੈਕਟ ਵਿਚ ਕੰਮ ਕਰ ਰਿਹਾ ਟਿੱਪਰ ਗਹਿਰੀ ਖਾਈ ਵਿਚ ਡਿਗਿਆ,ਚਾਲਕ ਦੀ ਮੌਤ

-ਇਲਾਕਾ ਵਾਸੀਆਂ ਨੇ ਕੰਪਨੀ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
-ਪਰਿਵਾਰਕ ਮੈਂਬਰਾਂ ਨੇ ਲਾਸ਼ ਸੜਕ ’ਚ ਰੱਖ ਕੇ ਲਾਇਆ ਜਾਮ
ਨਰਿੰਦਰ ਸੈਣੀ, ਪੰਜਾਬੀ ਜਾਗਰਣ,
ਸ੍ਰੀ ਕੀਰਤਪੁਰ ਸਾਹਿਬ : ਸ਼੍ਰੀ ਕੀਰਤਪੁਰ ਸਾਹਿਬ ਦੇ ਸਰਹੱਦੀ ਇਲਾਕੇ ਵਿਧਾਨ ਸਭਾ ਸ਼੍ਰੀ ਨੈਣਾ ਦੇਵੀ ਵਿਚ ਪੈਂਦੇ ਬਾਗ ਛਾਲ ਪੁਲ ਨਜ਼ਦੀਕ ਤੰਗ ਰਸਤੇ ਕਾਰਨ ਬੇ ਕਾਬੂ ਹੋ ਕੇ ਟਿੱਪਰ ਗਹਿਰੀ ਖਾਈ ਵਿਚ ਜਾ ਡਿdਗਿਆ। ਇਸ ਹਾਦਸੇ ਵਿਚ ਟਿੱਪਰ ਡਰਾਈਵਰ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿਚ ਜਾਨ ਗਵਾਉਣ ਵਾਲੇ ਡਰਾਈਵਰ ਦੀ ਪਛਾਣ ਕੁਲਦੀਪ ਚੰਦ (51) ਪੁੱਤਰ ਗਰਜਾ ਰਾਮ ਪਿੰਡ ਤੇ ਡਾਕ ਘਰ ਧਨੀ ਪੱਖਰ ਤਹਿਸੀਲ ਝੰਡੂਤਾ ਜ਼ਿਲ੍ਹਾ ਬਿਲਾਸਪੁਰ ਦੇ ਰੂਪ ਵਿਚ ਹੋਈ ਹੈ। ਜਾਣਕਾਰੀ ਅਨੁਸਾਰ ਰੇਲਵੇ ਪ੍ਰੋਜੈਕਟ ਵਿਚ ਕੰਮ ਕਰਨ ਵਾਲੀ ਕੰਪਨੀ ਮੈਕਸ ਇੰਫਰਾ ਕੰਪਨੀ ਅਧੀਨ ਇਹ ਟਿੱਪਰ ਕੰਮ ਕਰ ਰਿਹਾ ਸੀ ਜਦੋਂ ਟਿੱਪਰ ਡਰਾਈਵਰ ਆ ਕੁਲਦੀਪ ਚੰਦ ਦਾ ਆਪਣਾ ਟਿੱਪਰ ਨੰਬਰ ਐਚ,ਪੀ 78 7159 ਲੋਡ ਕਰਕੇ ਜਾ ਰਿਹਾ ਸੀ ਤਾਂ ਤੰਗ ਰਾਹ ਹੋਣ ਕਰਕੇ ਇਹ ਟਿੱਪਰ ਬੇਕਾਬੂ ਹੋ ਕੇ ਕਰੀਬ 200 ਫੁੱਟ ਥੱਲੇ ਨਦੀ ਕਿਨਾਰੇ ਜਾ ਡਿੱਗਾ।
ਇਸ ਦੇ ਪਿੱਛੇ ਇੱਕ ਹੋਰ ਟਿੱਪਰ ਭਰ ਕੇ ਆ ਰਿਹਾ ਸੀ ਉਹ ਵੀ ਹਾਦਸੇ ਤੋਂ ਵਾਲ-ਵਾਲ ਬਚਿਆ, ਉਸ ਨੇ ਟਿੱਪਰ ਹਾਦਸਾ ਗ੍ਰਸਤ ਹੋਣ ਦੀ ਜਾਣਕਾਰੀ ਕੰਪਨੀ ਨੂੰ ਦਿੱਤੀ। ਹਾਦਸੇ ਦੀ ਜਾਣਕਾਰੀ ਤੋਂ ਬਾਅਦ ਇਲਾਕਾ ਨਿਵਾਸੀਆਂ ਵੱਲੋਂ ਇਕੱਠੇ ਹੋ ਕੇ ਕੰਪਨੀ ਵਿਰੁੱਧ ਨਾਰੇਬਾਜ਼ੀ ਕੀਤੀ ਗਈ। ਅਤੇ ਇਲਾਕਾ ਨਿਵਾਸੀਆਂ ਦਾ ਕਹਿਣਾ ਕਿ ਇਸ ਤੋਂ ਪਹਿਲਾਂ ਵੀ ਇਸ ਜਗ੍ਹਾਂ ’ਤੇ ਹਾਦਸੇ ਵਾਪਰ ਚੁੱਕੇ ਹਨ, ਪਰ ਕੰਪਨੀ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਮੌਕੇ ’ਤੇ ਮ੍ਰਿਤਕ ਡਰਾਈਵਰ ਦੇ ਰਿਸ਼ਤੇਦਾਰ ਅਤੇ ਪਰਿਵਾਰ ਵਾਲੇ ਪਹੁੰਚ ਗਏ ਸਨ ਜਿਨ੍ਹਾਂ ਨੇ ਬੜੀ ਜਦੋ ਜਹਿਦ ਤੋਂ ਬਾਅਦ ਡਰਾਈਵਰ ਦੀ ਲਾਸ਼ ਉਂਪਰ ਸੜਕ ’ਤੇ ਲਿਆਂਦੀ। ਇਕੱਠੇ ਹੋਏ ਇਲਾਕਾ ਨਿਵਾਸੀਆਂ ਅਤੇ ਮਿ੍ਰਤਕ ਦੇ ਰਿਸ਼ਤੇਦਾਰਾਂ ਵੱਲੋਂ ਲਾਸ਼ ਸੜਕ ’ਤੇ ਰੱਖ ਕੇ ਉਤਮ ਮਾਰਗ ਜਾਮ ਕਰ ਦਿੱਤਾ ਗਿਆ ਅਤੇ ਕੰਪਨੀ ਵਿਰੁੱਧ ਨਾਰੇਬਾਜ਼ੀ ਕੀਤੀ ਗਈ। ਮੌਕੇ ’ਤੇ ਸਵਾਰ ਘਾਟ ਪੁਲਿਸ ਦੇ ਅਧਿਕਾਰੀ ਪਹੁੰਚ ਗਏ ਸਨ।
ਇਸ ਦੌਰਾਨ ਕੰਪਨੀ ’ਤੇ ਐਚ ਆਰ ਮੈਨੇਜਰ ਅਤੇ ਉਹ ਅਧਿਕਾਰੀ ਪਹੁੰਚ ਗਏ ’ਤੇ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਮਸਲਾ ਸੁਲਝਾਉਣ ਵਿਚ ਲੱਗ ਗਏ। ਧਰਨਾਕਾਰੀਆਂ ਦਾ ਆਰੋਪ ਹੈ ਕੀ ਜੋ ਕੰਪਨੀ ਵੱਲੋਂ ਬਾਗ ਛਾਲ ਤੋਂ ਮੇਹਲਾਂ ਤੱਕ ਸੜਕ ਬਣਾਈ ਗਈ ਹੈ, ਉਹ ਬਹੁਤ ਹੀ ਖਤਰਨਾਕ ਹੈ। ਇਸ ਤੋਂ ਪਹਿਲਾਂ ਵੀ ਇਸ ਜਗ੍ਹਾਂ ’ਤੇ ਹੈਵੀ ਮਸ਼ੀਨਾਂ ਲੈ ਕੇ ਜਾ ਰਿਹਾ ਟਰਾਲਾ ਪਲਟ ਗਿਆ ਸੀ ਉਸ ਹਾਦਸੇ ਵਿਚ ਵੀ ਚਾਲਕ ਦੀ ਮੌਤ ਹੋ ਗਈ ਸੀ, ਪਰ ਕੰਪਨੀ ਵੱਲੋਂ ਹਾਦਸੇ ਤੋਂ ਸਬਕ ਨਹੀਂ ਲਿਆ ਗਿਆ ਅਤੇ ਉਸੀ ਰਸਤੇ ਤੋਂ ਭਰੇ ਹੋਏ ਟਿੱਪਰ ਭੇਜੇ ਜਾ ਰਹੇ ਸੀ। ਮ੍ਰਿਤਕ ਡਰਾਈਵਰ ਦੇ ਰਿਸ਼ਤੇਦਾਰਾਂ ਵੱਲੋਂ ਉਚਿਤ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ। ਸਵਾਰ ਘਾਟ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਡਰਾਈਵਰ ਦੇ ਰਿਸ਼ਤੇਦਾਰਾਂ ਅਤੇ ਪਰਿਵਾਰ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।