ਟਿੱਪਰ ਦੀ ਟੱਕਰ ਨਾਲ ਦੋ ਨੌਜ਼ਵਾਨ ਜ਼ਖ਼ਮੀ
ਟਿੱਪਰ ਨੇ ਮਾਰੀ ਟੱਕਰ, ਦੋ ਨੌਜ਼ਵਾਨ ਜਖ਼ਮੀ
Publish Date: Tue, 10 Feb 2026 04:14 PM (IST)
Updated Date: Tue, 10 Feb 2026 04:17 PM (IST)
ਸਟਾਫ਼ ਰਿਪੋਰਟਰ ਪੰਜਾਬੀ ਜਾਗਰਣ, ਨੰਗਲ : ਨੰਗਲ-ਸ੍ਰੀ ਆਨੰਦਪੁਰ ਸਾਹਿਬ ਮੁੱਖ ਸੜਕ ਤੇ ਐਮ.ਪੀ. ਕੋਠੀ ਨੇੜੇ ਇੱਕ ਟਿੱਪਰ ਦੀ ਟੱਕਰ ਨਾਲ ਐਕਟਿਵਾ ਸਵਾਰ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਨੰਗਲ ਵਿਚ ਦਾਖਲ ਕਰਵਾਇਆ ਗਿਆ ਹੈ। ਦੋ ਜ਼ਖਮੀਆਂ ਦੀ ਪਛਾਣ ਕਰਨੈਲ ਅਤੇ ਰਾਹੁਲ ਵਜੋਂ ਹੋਈ ਹੈ, ਜੋ ਕਿ ਨੰਗਲ ਦੇ ਹੰਬੇਵਾਲ ਪਿੰਡ ਦੇ ਰਹਿਣ ਵਾਲੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ, ਦੋ ਨੌਜਵਾਨ ਕਰਨੈਲ ਅਤੇ ਰਾਹੁਲ ਇੱਕ ਐਕਟਿਵਾ ਤੇ ਊਨਾ ਦੇ ਪਾਸੇ ਜਾ ਰਹੇ ਸਨ ਜਦੋਂ ਇੱਕ ਓਵਰਲੋਡ ਟਿੱਪਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਦੋਵੇਂ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਹ ਵੀ ਪਤਾ ਲੱਗਾ ਹੈ ਕਿ ਕਰਨੈਲ ਦੇ ਪਿੱਛੇ ਬੈਠਾ ਰਾਹੁਲ ਜੋ ਐਕਟਿਵਾ ਚਲਾ ਰਿਹਾ ਸੀ, ਜ਼ਿਆਦਾ ਜ਼ਖਮੀ ਹੋ ਗਿਆ ਸੀ ਅਤੇ ਉਸਦੀ ਇੱਕ ਲੱਤ ਬੁਰੀ ਤਰ੍ਹਾਂ ਖਰਾਬ ਹੋ ਗਈ ਸੀ। ਉਸਨੂੰ ਪੀਜੀਆਈ ਰੈਫਰ ਕੀਤਾ ਗਿਆ । ਇਸ ਹਾਦਸੇ ਤੋਂ ਬਾਅਦ ਸੜਕ ਦੇ ਦੋਵੇਂ ਪਾਸੇ ਲੰਮਾ ਜਾਮ ਲੱਗ ਗਿਆ ਜਿਸ ਨੂੰ ਕਾਬੂ ਕਰਨ ਵਿੱਚ ਸਥਾਨਕ ਲੋਕ ਰੁੱਝੇ ਹੋਏ ਸਨ ।