ਜ਼ਿਲ੍ਹੇ ਦੇ ਤਿੰਨ ਵਿਦਿਆਰਥੀਆਂ ਨੇ ਜੇਈਈ ਮੇਨ ’ਚ ਕੀਤਾ ਕੁਆਲੀਫਾਈ
ਤਿੰਨ ਵਿਦਿਆਰਥੀਆਂ ਨੇ ਸੰਯੁਕਤ ਪ੍ਰਵੇਸ਼ ਪ੍ਰੀਖਿਆ ( ਜੇਈਈ ਮੇਨ 2026) ਦੇ ਨਤੀਜੇ ਵਿੱਚ ਕੀਤਾ ਕੁਆਲੀਫਾਈਡ
Publish Date: Thu, 26 Feb 2026 05:27 PM (IST)
Updated Date: Thu, 26 Feb 2026 05:31 PM (IST)

ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ ਨੰਗਲ : ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੇ ਤਹਿਤ ਵੱਖ ਵੱਖ ਸਕੂਲਾ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਨੰਗਲ ਵਿਖੇ ਜਾਣਕਾਰੀ ਦਿੰਦਿਆਂ ਲੈਕ.ਸੋਹਣ ਸਿੰਘ ਚਾਹਲ ਨੇ ਦੱਸਿਆਂ ਕਿ ਪੰਜਾਬ ਦੇ ਸਿੱਖਿਆ ਮੰਤਰੀ ਦੇ ਇਲਾਕੇ ਦੇ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਧੀਪੁਰ ਸ੍ਰੀ ਅਨੰਦਪੁਰ ਸਾਹਿਬ ਦੇ ਤਿੰਨ ਵਿਦਿਆਰਥੀਆਂ ਨੇ ਸੰਯੁਕਤ ਪ੍ਰਵੇਸ਼ ਪ੍ਰੀਖਿਆ (ਜੇਈਈ ਮੇਨ 2026) ਦੇ ਨਤੀਜੇ ਵਿੱਚ ਕੁਆਲੀਫਾਈਡ ਕਰਕੇ ਆਦਰਸ਼ ਸਕੂਲ ਦਾ ਇਲਾਕੇ ਦਾ ਮਾਣ ਵਧਾਇਆ। ਇਸ ਮੌਕੇ ਤੇ ਪ੍ਰਿੰਸੀਪਲ ਨੀਰਜ ਕੁਮਾਰ ਵਰਮਾ ਨੇ ਕਿਹਾ ਕਿ ਸਕੂਲ ਇੰਚਾਰਜ ਚਰਨਜੀਤ ਸਿੰਘ ਦੀ ਅਗਵਾਈ ਅਤੇ ਕੈਮਿਸਟਰੀ ਲੈਕ. ਸੋਹਨ ਸਿੰਘ ਚਾਹਲ ਅਤੇ ਸਟਾਫ਼ ਦੀ ਮਿਹਨਤ ਸਦਕਾ ਆਦਰਸ਼ ਸਕੂਲ ਦੇ 12ਵੀਂ ਸਾਇੰਸ ਕਲਾਸ ਦੇ ਤਿੰਨ ਵਿਦਿਆਰਥੀ ਰੁਸ਼ਾਂਤ ਚੰਦੇਲ , ਵਾਂਸ਼ਿਕਾ ਅਤੇ ਹਰਸ਼ਦੀਪ ਕੌਰ ਨੇ ਜੇਈਈ ਮੈਨਜ਼ ਪ੍ਰੀਖਿਆ ਕੁਆਲੀਫਾਈ ਕਰਕੇ ਸਕੂਲ ਦਾ ਇਲਾਕ਼ੇ ਵਿੱਚ ਨਾਮ ਰੋਸ਼ਨ ਕੀਤਾ ਹੈ। ਇਸ ਮੌਕੇ ਸਕੂਲ ਇੰਚਾਰਜ ਚਰਨਜੀਤ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦੀ ਲਗਨ, ਅਧਿਆਪਕਾਂ ਦੀ ਸਮਰਪਣ ਭਾਵਨਾ ਅਤੇ ਮਾਪਿਆਂ ਦੇ ਸਹਿਯੋਗ ਨਾਲ ਇਹ ਸਫਲਤਾ ਸੰਭਵ ਹੋਈ ਹੈ। ਲੈਕ. ਸੋਹਨ ਸਿੰਘ ਚਾਹਲ (ਕੈਮਿਸਟਰੀ) ਨੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਸਕੂਲ ਭਵਿੱਖ ਵਿੱਚ ਵੀ ਸਿੱਖਿਆ ਮੰਤਰੀ ਜੀ ਦੀ ਰਹਿਨੁਮਾਈ ਵਿੱਚ ਇਸੇ ਤਰ੍ਹਾਂ ਦੇ ਸ਼ਾਨਦਾਰ ਨਤੀਜੇ ਦਿੰਦਾ ਰਹੇਗਾ।ਇਸ ਮੌਕੇ ਤੇ ਸਿੱਖਿਆ ਮੰਤਰੀ ਵੱਲੋਂ ਲਗਾਏ ਸ਼੍ਰੀ ਅਨੰਦਪੁਰ ਸਾਹਿਬ ਇਲਾਕੇ ਦੇ ਸਿੱਖਿਆ ਕੋਆਰਡੀਨੇਟਰ ਲੈਕ. ਦਇਆ ਸਿੰਘ ਨੇ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਇਸ ਉਪਲਬਧੀ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਿੱਖਿਆ ਮੰਤਰੀ ਦੁਆਰਾ ਇਸ ਸਕੂਲ ਨੂੰ ਵੱਡੀਆਂ ਸੁਗਾਤਾਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸਿੱਖਿਆ ਮੰਤਰੀ ਦਾ ਮੁੱਖ ਉਦੇਸ਼ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਗੁਣਵੱਤਾ ਨੂੰ ਉੱਪਰ ਚੁੱਕਣਾ ਤੇ ਪੰਜਾਬ ਦੇ ਨਾਲ ਨਾਲ ਆਪਣੇ ਇਲਾਕੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੀ ਪੜ੍ਹਾਈ ਦੀ ਗੁਣਵੱਤਾ ਵਿੱਚ ਵੱਡੇ ਪੱਧਰ ਤੇ ਸੁਧਾਰ ਕਰਕੇ ਉਹਨਾਂ ਲਈ ਨਵੇਂ ਮੌਕੇ ਪੈਦਾ ਕਰਵਾਉਣਾ ਹੈ । ਉਹਨਾਂ ਕਿਹਾ ਕਿ ਅੱਜ ਸਿੱਖਿਆ ਮੰਤਰੀ ਜੀ ਦੁਆਰਾ ਕੀਤੇ ਜਾ ਰਹੇ ਯਤਨਾਂ ਦੇ ਨਤੀਜੇ ਸਾਹਮਣੇ ਆ ਰਹੇ ਨੇ। ਅੱਜ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀ ਵੀ ਇਨਾਂ ਟੈਸਟਾਂ ਨੂੰ ਕੁਆਲੀਫਾਈ ਕਰ ਰਹੇ ਹਨ ।ਇਸ ਮੌਕੇ ਤੇ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਸਿੱਖਿਆ ਮੰਤਰੀ ਜੀ ਦਾ ਉਹਨਾਂ ਦੀ ਸਿੱਖਿਆ ਕ੍ਰਾਂਤੀ ਲਈ ਧੰਨਵਾਦ ਕੀਤਾ ਅਤੇ ਸਫ਼ਲ ਵਿਦਿਆਰਥੀਆਂ ਨੂੰ ਆਪਣੀਆਂ ਸ਼ੁਭ ਇੱਛਾਵਾਂ ਦਿੱਤੀਆਂ।ਇਸ ਮੌਕੇ ਤੇ ਲੈਕ, ਬਲਕਾਰ ਸਿੰਘ , ਲੈਕ ਬਲਜੀਤ ਕੌਰ ,ਲੈਕ ਮੁਕੇਸ਼ ਕੁਮਾਰ, ਲੈਕ ਗੁਰਚਰਨ ਸਿੰਘ ,ਲੈਕ ਰਜਨੀਸ਼ ਕੁਮਾਰ, ਤਪਿੰਦਰ ਕੌਰ ,ਹਰਸਿਮਰਨ ਸਿੰਘ, ਗੁਰਪ੍ਰੀਤ ਕੌਰ ,ਅਜਵਿੰਦਰ ਕੌਰ, ਕਮਲਜੀਤ ਕੌਰ, ਰੋਮਿਲ, ਪਰੇਹਾ, ਸੁਰਿੰਦਰ ਪਾਲ ਸਿੰਘ, ਕਮਲਪ੍ਰੀਤ ਸਿੰਘ, ਕਮਲਜੀਤ ਸਿੰਘ,ਪ੍ਰਦੀਪ ਕੌਰ, ਸੰਦੀਪਾ ਰਾਣੀ ,ਦੀਪ ਸ਼ਿਖਾ, ਲਖਵੀਰ ਕੌਰ , ਨਿਰਮਲ ਕੌਰ, ਨੇਹਾ ਰਾਣੀ, ਦਵਿੰਦਰ ਕੌਰ ,ਰੀਨਾ ਰਾਣੀ, ਗੁਰਪ੍ਰੀਤ ਸਿੰਘ, ਜਸਵੀਰ ਕੌਰ, ਕੁਲਜਿੰਦਰ ਕੌਰ ,ਸੁਖਵਿੰਦਰ ਕੌਰ ,ਰਾਜਵੀਰ ਕੌਰ , ਪਿੰਕੀ ਰਾਣੀ,ਰਣਵੀਰ ਸਿੰਘ , ਸ. ਨਿਰਮਲ ਸਿੰਘ(ਕਲਰਕ) ,ਸ. ਗੁਰਮੇਲ ਸਿੰਘ ਇਆ ਲਾਇਬ੍ਰੇਰੀਅਨ, ਕੰਵਲਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਅਮਰਜੀਤ ਸਿੰਘ, ਗਗਨ ਕੁਮਾਰ, ਸੁਰਜੀਤ ਸਿੰਘ, ਵਰੁਣ ਕੁਮਾਰ, ਅਦਰਸ਼ ਕੁਮਾਰ, ਹਰਜੋਤ ਸਿੰਘ, ਰਮਾ ਕੁਮਾਰੀ, ਸ਼ਰਨਜੀਤ ਕੌਰ, ਰਜਨੀ, ਸੋਨੀਆ, ਗੁਰਪ੍ਰੀਤ ਕੌਰ, ਸੀਮਾ ਦੇਵੀ, ਜਸਵਿੰਦਰ ਕੌਰ, ਮਨੀਤਾ ਰਾਣੀ ਆਦਿ ਹਾਜ਼ਰ ਸਨ।