ਅੱਜ ਬਿਜਲੀ ਬੰਦ ਰਹੇਗੀ
ਅੱਜ ਬਿਜਲੀ ਬੰਦ ਰਹੇਗੀ
Publish Date: Thu, 09 Apr 2026 04:07 PM (IST)
Updated Date: Fri, 10 Apr 2026 04:03 AM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਸਹਾਇਕ ਕਾਰਜਕਾਰੀ ਇੰਜੀਨੀਅਰ, ਸੰਚਾਲਣ ਉਪ-ਮੰਡਲ, ਪੀ.ਐਸ.ਪੀ.ਸੀ.ਐਲ, ਨੰਗਲ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਗਿਆ ਕਿ 11 ਅਪ੍ਰੈਲ ਨੂੰ ਜਨਰਲ ਮੈਂਟੀਨੈਂਸ ਕਾਰਨ ਦਿਨ ਸ਼ਨੀਵਾਰ ਨੂੰ ਸਵੇਰੇ 10:00 ਵਜੇ ਤੋਂ 5:00 ਵਜੇ ਤੱਕ 11KV ਇੰਦਰਾ ਨਗਰ ਫੀਡਰ ਅਤੇ 11KV ਭਨੂਪਲੀ 1 ਫੀਡਰ ਦੀ ਬਿਜਲੀ ਦੀ ਸਪਲਾਈ ਬੰਦ ਰਹੇਗੀ। ਇਸ ਨਾਲ ਇੰਦਰਾ ਨਗਰ ਫੀਡਰ ਅਧੀਨ ਆਉਂਦੇ ਖੇਤਰ ਪ੍ਰੀਤ ਨਗਰ, ਰਾਮ ਨਗਰ, ਪੁਰਾਣਾ ਗੁਰਦੁਆਰਾ, ਬੱਸ ਅੱਡਾ, ਬਰਮਲਾ, ਸ਼ਰਮਾ ਸਟੋਰ, ਤਲਵਾੜਾ, ਦੁਬੇਟਾ ਆਦਿ ਅਤੇ ਭਨੂਪਲੀ-1 ਫੀਡਰ ਅਧੀਨ ਆਉਂਦੇ ਖੇਤਰ ਬਰਾਰੀ, ਕਨਚੇੜਾ, ਕਥੇੜਾ, ਮੈਦਾ ਮਾਜਰਾ, ਰਾਮਪੁਰ ਸਾਹਨੀ, ਜੌਹਲ, ਬੰਦਲੈਹੜੀ, ਬ੍ਰਹਮਪੁਰ ਹੇਠਲਾ, ਦਬਖੇੜਾ (ਹੇਠਲਾ), ਕਲਿੱਤਰਾਂ, ਭਨੂਪਲੀ ਬਜਾਰ, ਨੰਗਲੀ, ਜਿੰਦਵੜੀ, ਖਾਨਪੁਰ, ਦਸਗਰਾਈਂ ਆਦਿ ਦੀ ਬਿਜਲੀ ਦੀ ਸਪਲਾਈ ਬੰਦ ਰਹੇਗੀ। ਇਸ ਸ਼ਟਡਾਊਨ ਦਾ ਸਮਾਂ ਘਟਾਇਆ ਜਾਂ ਵਧਾਇਆ ਵੀ ਜਾ ਸਕਦਾ ਹੈ ਤੇ ਮੌਸਮ ਖਰਾਬ ਹੋਣ ਦੀ ਸਥਿਤੀ ਵਿਚ ਇਹ ਸ਼ਟਡਾਊਨ ਕੈਂਸਲ ਵੀ ਕੀਤੀ ਜਾ ਸਕਦੀ ਹੈ।