ਰੇਡੀਮੇਟ ਦੇ ਖੋਖੇ ’ਤੋਂ ਲੱਖਾਂ ਦਾ ਕੱਪੜਾ ਚੋਰੀ
ਸ਼੍ਰੀ ਕੀਰਤਪੁਰ ਸਾਹਿਬ ਮੁੱਖ ਬਾਜ਼ਾਰ ਵਿਚ ਸਥਿਤ ਰੇਡੀਮੇਟ ਦੇ ਖੋਖੇ ’ਤੇ ਹੋਈ ਚੋਰੀ
Publish Date: Fri, 20 Mar 2026 04:31 PM (IST)
Updated Date: Fri, 20 Mar 2026 04:34 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਸ਼੍ਰੀ ਕੀਰਤਪੁਰ ਸਾਹਿਬ ਦੇ ਮੁੱਖ ਬਾਜ਼ਾਰ ਸ਼ੀਤਲਾ ਮਾਤਾ ਮੰਦਰ ਦੇ ਨਜ਼ਦੀਕ ਬੀਤੀ ਰਾਤ ਇਕ ਰੇਡੀਮੇਟ ਦੇ ਖੋਖੇ ’ਤੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸ਼੍ਰੀ ਕੀਰਤਪੁਰ ਸਾਹਿਬ ਦੇ ਮੇਨ ਗੇਟ ’ਤੇ ਨਹਿਰ ਦੀ ਪਟੜੀ ’ਤੇ ਸਥਿਤ ਰੈਡੀਮੇਟ ਦੇ ਖੋਖੇ ’ਤੇ ਚੋਰ ਤਾਲੇ ਤੋੜ ਕੇ ਲੱਖਾਂ ਰੁਪਏ ਦੇ ਰੇਡੀਮੇਟ ਕੱਪੜੇ ਚੋਰੀ ਕਰਕੇ ਲੈ ਗਏ ਜਿਸ ਦੀ ਜਾਣਕਾਰੀ ਦੁਕਾਨਦਾਰ ਨੂੰ ਸਵੇਰੇ ਮਿਲੀ ਜਦੋਂ ਉਹ ਆਪਣੀ ਦੁਕਾਨ ਖੋਲਣ ਲਈ ਗਿਆ। ਜਾਣਕਾਰੀ ਦਿੰਦੇ ਹੋਏ ਅਨਮੋਲ ਪੁੱਤਰ ਵਰਿੰਦਰ ਕੁਮਾਰ ਵਾਸੀ ਭਟੋਲੀ ਵਾਰਡ ਨੰਬਰ 10 ਨੇ ਦੱਸਿਆ ਕਿ ਜਦੋਂ ਉਹ ਸਵੇਰੇ ਦੁਕਾਨ ਖੋਲਣ ਲਈ ਦੁਕਾਨ ’ਤੇ ਗਿਆ ਤਾਂ ਉਸਨੇ ਦੇਖਿਆ ਕਿ ਉਸਦੇ ਤਾਲੇ ਟੁੱਟੇ ਹੋਏ ਹਨ ਜਦੋਂ ਉਸਨੇ ਸ਼ਟਰ ਖੋਲ ਕੇ ਅੰਦਰ ਦੇਖਿਆ ਤਾਂ ਸਮਾਨ ਦਾ ਖਲਾਰਾ ਪਿਆ ਹੋਇਆ ਸੀ ਅਤੇ ਉਸ ਦੇ ਕਰੀਬ ਡੇਢ ਲੱਖ ਰੁਪਏ ਦੇ ਰੇਡੀਮੇਟ ਦੇ ਕੱਪੜੇ ਚੋਰੀ ਹੋ ਗਈ ਸਨ। ਇਸ ਦੀ ਜਾਣਕਾਰੀ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਦਿੱਤੀ ਗਈ ਮੌਕੇ ’ਤੇ ਪੁਲਿਸ ਅਧਿਕਾਰੀ ਘਟਨਾ ਵਾਲੇ ਸਥਾਨ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਅਧਿਕਾਰੀਆਂ ਵੱਲੋਂ ਦੁਕਾਨਦਾਰ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੁਕਾਨਦਾਰ ਅਨਮੋਲ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਉਸ ਨੇ ਦੁਕਾਨ ਵਿਚ ਨਵਾਂ ਸਮਾਨ ਪਾਇਆ ਸੀ। ਬੀਤੀ ਰਾਤ ਚੌਰਾ ਵੱਲੋਂ ਤਸੱਲੀ ਨਾਲ ਵਧੀਆ ਮਹਿੰਗੇ ਕੱਪੜੇ ਚੁਣ ਚੁਣ ਕੇ ਚੋਰੀ ਕੀਤੇ ਹਨ ਜਿਸ ਦੀ ਅੰਦਾਜ਼ਨ ਲਾਗਤ ਕਰੀਬ ਡੇਢ ਲੱਖ ਰੁਪਿਆ ਤੋਂ ਵੱਧ ਹੈ ਚੋਰਾਂ ਵੱਲੋਂ ਅੰਦਰ ਬਲਵਾਂ ’ਤੇ ਜੁਰਾਬਾਂ ਚੜਾਈਆਂ ਗਈਆਂ ਤਾਂ ਜੋ ਜਿਆਦਾ ਰੋਸ਼ਨੀ ਬਾਹਰ ਨਾ ਜਾ ਸਕੇ। ਇਸ ਘਟਨਾ ਨਾਲ ਸ਼੍ਰੀ ਕੀਰਤਪੁਰ ਸਾਹਿਬ ਦੇ ਵਪਾਰੀਆਂ ਵਿਚ ਸਹਿਮ ਦਾ ਮਾਹੌਲ ਪਾਇਆ ਗਿਆ। ਸ਼ਹਿਰ ਦੇ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਸ਼ਹਿਰ ਵਿਚ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਕੋਈ ਹੋਰ ਚੋਰੀ ਦੀ ਘਟਨਾ ਨਾ ਵਾਪਰੇ। ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕੀ ਨਜ਼ਦੀਕੀ ਸੀ,ਸੀ,ਟੀਵੀ ਕੈਮਰੇ ਚੈੱਕ ਕੀਤੇ ਜਾਣਗੇ ਅਤੇ ਰਾਤ ਸਮੇਂ ਪੁਲਿਸ ਦੀ ਗਸਤ ਵਧਾਈ ਜਾਵੇਗੀ ਜਲਦ ਹੀ ਪੁਲਿਸ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਕਰੇਗੀ।