ਭਗਵਾਨ ਭੋਲੇ ਨਾਥ ਦੇ ਜੈਕਾਰਿਆਂ ਨਾਲ ਗੂੰਜਿਆ ਆਕਾਸ਼
ਭਗਵਾਨ ਭੋਲੇ ਨਾਥ ਦੇ ਜੈਕਾਰਿਆਂ ਨਾਲ ਗੂੰਜਿਆ ਆਕਾਸ਼
Publish Date: Fri, 13 Feb 2026 05:45 PM (IST)
Updated Date: Fri, 13 Feb 2026 05:48 PM (IST)

ਭਗਵਾਨ ਭੋਲੇ ਨਾਥ ਦੇ ਜੈਕਾਰਿਆਂ ਨਾਲ ਗੂੰਜਿਆ ਆਕਾਸ਼ ਮਹਾ ਸ਼ਿਵਰਾਤਰੀ ਮਨਾਉਂਦੇ ਹੋਏ ਸ਼ਹਿਰ ਵਿਚ ਕੱਢੀ ਗਈ ਸ਼ੋਭਾ ਯਾਤਰਾ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ, ਇਲਾਕੇ ਵਿਚ ਮਹਾ ਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸੇ ਸਬੰਧ ਵਿਚ ਅੱਜ ਸ੍ਰੀ ਸਨਾਤਨ ਧਰਮ ਸਭਾ ਨੰਗਲ ਅਤੇ ਇਲਾਕੇ ਦੀਆਂ ਹੋਰ ਧਾਰਮਿਕ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ । ਜੋ ਕਿ ਸ਼ਿਵ ਮੰਦਿਰ ਮੇਨ ਮਾਰਕੀਟ ਤੋਂ ਹੁੰਦੇ ਹੋਏ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਪੁੱਜੀ । ਇਸ ਮੌਕੇ ’ਤੇ ਸ਼੍ਰੀ ਸਨਾਤਨ ਧਰਮ ਸਭਾ ਮੇਨ ਮਾਰਕੀਟ ਦੇ ਪ੍ਰਧਾਨ ਰਮੇਸ਼ ਗੁਲਾਟੀ ਨੇ ਕਿਹਾ ਕਿ ਮੁੱਖ ਸਮਾਗਮ 16 ਫਰਵਰੀ ਦਿਨ ਸੋਮਵਾਰ ਨੂੰ ਕੀਤਾ ਜਾਵੇਗਾ । ਅੱਜ ਦੀ ਇਹ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਇੱਥੇ ਆ ਕੇ ਹੀ ਸਮਾਪਤ ਹੋਵੇਗੀ। ਇਸ ਮੌਕੇ ’ਤੇ ਸ਼ਰਧਾਲੂਆਂ ਵੱਲੋਂ ਵੱਖ ਵੱਖ ਥਾਵਾਂ ’ਤੇ ਪ੍ਰਸ਼ਾਦ ਵਰਤਾਉਣ ਦੀ ਸੇਵਾ ਕੀਤੀ ਗਈ ਅਤੇ ਸ਼ਿਵ ਭੋਲੇਨਾਥ ਦੇ ਗੁਣਗਾਨ ਨੇ ਸਾਰੇ ਸ਼ਹਿਰ ਦਾ ਮਾਹੌਲ ਭਗਤੀਮਈ ਕੀਤਾ ਹੋਇਆ ਸੀ ਅਤੇ ਹਰ ਸ਼ਰਧਾਲੂ ਭਗਵਾਨ ਭੋਲੇਨਾਥ ਦਾ ਗੁਣ ਗਾਣ ਕਰ ਰਿਹਾ ਸੀ। ਇਸ ਮੌਕੇ ’ਤੇ ਪੰਜਾਬ ਸਰਕਾਰ ਤੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸ਼ੋਭਾ ਯਾਤਰਾ ਵਿਚ ਆਪਣੀ ਹਾਜ਼ਰੀ ਭਰੀ ਗਈ ਅਤੇ ਉਹਨਾਂ ਨੇ ਇਸ ਪਾਵਨ ਤਿਉਹਾਰ ਦੇ ਮੌਕੇ ’ਤੇ ਇਲਾਕੇ ਦੇ ਲੋਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ’ਤੇ ਸ੍ਰੀ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਦੇ ਚੇਅਰਮੈਨ ਡਾਕਟਰ ਸੰਜੀਵ ਗੌਤਮ ਵੀ ਹਾਜ਼ਰ ਰਹੇ । ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਵੱਲੋਂ ਆਪਣੇ ਸਾਥੀਆਂ ਦੇ ਨਾਲ ਵੱਡੀ ਗਿਣਤੀ ਦੇ ਵਿਚ ਸ਼ੋਭਾ ਯਾਤਰਾ ਵਿਚ ਸ਼ਿਰਕਤ ਕੀਤੀ। ਉਹਨਾਂ ਦੇ ਨਾਲ ਮੁੱਖ ਤੌਰ ’ਤੇ ਨਗਰ ਸੁਧਾਰ ਟਰਸਟ ਨੰਗਲ ਦੇ ਸਾਬਕਾ ਚੇਅਰਮੈਨ ਰਾਕੇਸ਼ ਨਈਅਰ, ਰਮੇਸ਼ ਦਸਗਰਾਈ, ਸੁਰਿੰਦਰ ਪੰਮਾ ਕੌਂਸਲਰ , ਸਰਪੰਚ ਵਿਨੋਦ ਸ਼ਰਮਾ, ਕੌਂਸਲਰ ਵੀਨਾ ਐਰੀ, ਸੋਨੀਆ ਸੈਣੀ ਤੋਂ ਇਲਾਵਾ ਕਪੂਰ ਸਿੰਘ ਵੀ ਹਾਜ਼ਰ ਰਹੇ। ਜਦੋਂ ਕਿ ਸਨਾਤਨ ਧਰਮ ਸਭਾ ਦੇ ਮੈਂਬਰ ਗੋਪਾਲ ਸ਼ਰਮਾ, ਮੋਹਿਤ ਰਾਣਾ ਅਜੇ ਕੁਮਾਰ ਐਰੀ, ਵਾਸੂ ਐਰੀ ਹਾਜਰ ਸਨ। ਫੋਟੋ=13 ਐਨਏਜੀ=19,20,21 ਕੈਪਸ਼ਨ: ਮਹਾ ਸ਼ਿਵਰਾਤਰੀ ਦੇ ਸੰਬੰਧ ਵਿਚ ਕੱਢੀ ਗਈ ਸ਼ੋਭਾ ਯਾਤਰਾ ਦੌਰਾਨ ਨਤਮਸਤਕ ਹੁੰਦੇ ਹੋਏ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ। ਸ਼ੋਭਾ ਯਾਤਰਾ ਵਿਚ ਆਪਣੇ ਸਾਥੀਆਂ ਦੇ ਨਾਲ ਹਾਜ਼ਰੀ ਲਗਵਾਉਂਦੇ ਹੋਏ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ ਅਤੇ ਉਹਨਾਂ ਦੇ ਸਾਥੀ। ਸ੍ਰੀ ਮਹਾ ਸ਼ਿਵਰਾਤਰੀ ਦੇ ਸੰਬੰਧ ਵਿਚ ਨਿਕਲੀ ਸ਼ੋਭਾ ਯਾਤਰਾ ਵਿਚ ਪ੍ਰਸ਼ਾਦ ਵਰਤਾਂਉਦੇ ਹੋਏ ਸ਼ਰਧਾਲੂ।