ਸਿੱਖ ਕੌਮ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੀ ਹੋਵੇ : ਜਥੇਦਾਰ ਗੜਗੱਜ
ਸਿੱਖ ਕੌਮ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੀ ਹੋਵੇ :ਜਥੇਦਾਰ ਗੜਗੱਜ
Publish Date: Mon, 13 Apr 2026 04:40 PM (IST)
Updated Date: Mon, 13 Apr 2026 04:43 PM (IST)

ਪੰਜਾਬੀ ਜਾਗਰਣ ਟੀਮ, ਨੰਗਲ : ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਮੂਹ ਗੁਰਦਵਾਰਾ ਤਾਲਮੇਲ ਕਮੇਟੀ ਵਲੋਂ 6ਅਪ੍ਰੈਲ ਤੋਂ ਆਰੰਭ ਕੀਤੀ ਗੁਰਮਤਿ ਸਮਾਗਮਾਂ ਦੀ ਲੜੀ ਦਾ ਆਖਰੀ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਸਦਕਾ ਬਾਬਾ ਬੁੱਢਾ ਜੀ ਗੁਰਦੁਵਾਰਾ ਸਾਹਿਬ ਵਿਖ਼ੇ ਚੜ੍ਹਦੀ ਕਲਾ ਦੇ ਨਾਲ ਸੰਪੂਰਣ ਹੋ ਗਿਆ। ਇਸ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰਨ ਲਈ ਪੁਹੰਚੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜਿਥੇ ਇਨ੍ਹਾਂ ਸਮਾਗਮਾਂ ਨੂੰ ਕਰਵਾਉਣ ਲਈ ਸਮੂਹ ਗੁਰਦਵਾਰਾ ਤਾਲਮੇਲ ਕਮੇਟੀ ਦੀ ਪ੍ਰਸ਼ੰਸਾ ਕੀਤੀ, ਉੱਥੇ ਸਿੱਖ ਨੂੰ ਅਪੀਲ ਕੀਤੀ ਕਿ ਸਮੁੱਚੀ ਕੌਮ ਅੰਮ੍ਰਿਤਧਾਰੀ ਹੋ ਕੇ ਅਪਣਾ ਜੀਵਨ ਸਫਲਾ ਕਰੇ ਅਤੇ ਇੱਕ ਨਿਸ਼ਾਨ ਥੱਲੇ ਇਕੱਠੇ ਹੋ ਚਣੋਤੀਆਂ ਦਾ ਸਾਹਮਣਾ ਕਰੇ।ਉਨ੍ਹਾਂ ਨੇ ਸਕੂਲਾਂ ਵਿਚ ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਦੇ ਲੋਹਾਏ ਜਾ ਰਹੇ ਕਕਾਰਾਂ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਆਖਿਆ ਕਿ ਜਿਹੜੀ ਕੌਮ ਦੂਜਿਆਂ ਧਰਮਾਂ ਦੀ ਰਾਖੀ ਕਰਕੇ ਕੁਰਬਾਨੀਆਂ ਦਿੰਦੀ ਆ ਰਹੀ ਹੈ, ਉਸੇ ਧਰਮ ਦੇ ਪ੍ਰਬੰਧਕ ਸਕੂਲਾਂ ਵਿਚ ਵਿਦਿਆਰਥੀਆਂ ਦੇ ਕਕਾਰ ਲੋਹਾ ਰਹੇ ਹਨ। ਇਸ ਲਈ ਕੌਮ ਨੂੰ ਇਹੋ ਜਿਹੇ ਪ੍ਰਬੰਧਕਾਂ ਖਿਲਾਫ ਭੀ ਖੜਨਾ ਚਾਹੀਦਾ ਹੈ। ਸਿੰਘ ਸਾਹਿਬ ਨੇ ਸਮੁੱਚੀ ਕੌਮ ਨੂੰ ਬਾਣੀ ਬਾਣੇ ਦੇ ਧਾਰਨੀ ਬਣ ਕੇ ਅਪਣਾ ਜਿਉਣ ਦੀ ਅਪੀਲ ਕੀਤੀ। ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋੰ ਪੁਹੰਚੇ ਹਜੂਰੀ ਰਾਗੀ ਭਾਈ ਹਰਮਨਦੀਪ ਸਿੰਘ ਮਜੀਠੀਆ ਨੇ ਬਹੁਤ ਹੀ ਰਾਸਭਿਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਮੈਂਬਰ ਭਾਈ ਅਮਰਜੀਤ ਸਿੰਘ, ਬਾਬਾ ਅਜੀਤ ਸਿੰਘ ਦੇਹਲਾਂ,ਸਮੂਹ ਗੁਰਦੁਵਾਰਾ ਤਾਲਮੇਲ ਕਮੇਟੀ ਦੇ ਭਾਈ ਰਾਜਿੰਦਰ ਸਿੰਘ ਠੇਕੇਦਾਰ, ਭਾਈ ਤਜਿੰਦਰ ਸਿੰਘ ਸ਼ੰਮੀ, ਭਾਈ ਗੁਰਦੀਪ ਸਿੰਘ ਬਾਵਾ,ਭਾਈ ਅਵਤਾਰ ਸਿੰਘ ਤਾਰੀ, ਭਾਈ ਜਸਪਾਲ ਸਿੰਘ,ਭਾਈ ਗੁਰਤੇਜ ਸਿੰਘ, ਭਾਈ ਪਰਮਜੀਤ ਸਿੰਘ ਭਾਤਪੁਰ ਸਾਹਿਬ ਭਾਈ ਇੰਦਰਪਾਲ ਸਿੰਘ ਮਦਾਨ, ਭਾਈ ਹਰਪਾਲ ਸਿੰਘ ਲਵਲੀ, ਭਾਈ ਰਜਿੰਦਰਪਾਲ ਸਿੰਘ, ਭਾਈ ਤਰਲੋਚਨ ਸਿੰਘ, ਭਾਈ ਹਰਜੀਤ ਸਿੰਘ ਭਾਈ ਹਰਮਿੰਦਰ ਸਿੰਘ, ਭਾਈ ਮਨਮੋਹਨ ਸਿੰਘ ਮੋਹਣੀ, ਭਾਈ ਇੰਦਰਜੀਤ ਸਿੰਘ, ਭਾਈ ਜੈਮਲ ਸਿੰਘ, ਭਾਈ ਬੱਚਿਤਰ ਸਿੰਘ ਭਾਈ ਤਲਵਿੰਦਰ ਸਿੰਘ, ਭਾਈ ਮਨਿੰਦਰ ਸਿੰਘ ਆਦਿ ਸਖਸ਼ੀਅਤਾਂ ਹਾਜ਼ਰ ਸਨ।