ਇਲਾਕਾ ਸੰਘਰਸ਼ ਕਮੇਟੀ ਨੇ ਕਰਵਾਇਆ ਸ਼ੁਕਰਾਨਾ ਸਮਾਗਮ
ਇਲਾਕਾ ਸੰਘਰਸ਼ ਕਮੇਟੀ ਨੇ ਕਰਵਾਇਆ ਸ਼ੁਕਰਾਨਾ ਸਮਾਗਮ
Publish Date: Mon, 06 Apr 2026 05:34 PM (IST)
Updated Date: Mon, 06 Apr 2026 05:37 PM (IST)

ਗੈਰ ਕਾਨੂੰਨੀ ਮਾਈਨਿੰਗ ਖਿਲਾਫ ਸੰਘਰਸ਼ ਜਾਰੀ ਰੱਖਣ ਦਾ ਕੀਤਾ ਅਹਿਦ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਇਲਾਕਾ ਸੰਘਰਸ਼ ਕਮੇਟੀ ’ਤੇ ਪਏ ਫਿਰੌਤੀ ਲੈਣ ਦੇ ਝੂਠੇ ਦਰਜ ਪਰਚਿਆਂ ਵਿਚ ਬਰੀ ਹੋਣ ਤੋਂ ਬਾਅਦ ਅੱਜ ਗੁਰਦੁਆਰਾ ਸ਼ਹੀਦੀ ਅਸਥਾਨ ਬੇਲਾ ਸ਼ਿਵ ਸਿੰਘ ਪੱਤੀ ਜੀਵਨ ਸਿੰਘ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ’ਤੇ ਢਾਡੀ ਜਸਵੰਤ ਸਿੰਘ ਬੈਂਸ ਦੇ ਜਥੇ ਵੱਲੋਂ ਵਾਰਾ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਲਾਕਾ ਸੰਘਰਸ਼ ਕਮੇਟੀ ’ਤੇ ਆਗੂਆਂ ਦੀ ਆਵਾਜ਼ ਨੂੰ ਬੰਦ ਕਰਨ ਲਈ ਪੰਜਾਬ ਦੀ ਮੌਜੂਦਾ ਸਰਕਾਰ ਨੇ ਨਵੰਬਰ 2022 ਵਿਚ ਕ੍ਰੈਸ਼ਰ ਮਾਲਕਾ ਵੱਲੋਂ ਫਰੌਤੀਆਂ ਲੈਣ ਦਾ ਪਰਚਾ ਨੰਗਲ ਥਾਣੇ ਵਿਚ ਦਰਜ ਕਰਵਾ ਦਿੱਤਾ ਗਿਆ ਸੀ। ਅਸਲ ਕਾਰਨ ਇਹ ਸੀ ਕਿ ਮੌਜੂਦਾ ਸਰਕਾਰ ਦੀ ਸ਼ਹਿ ’ਤੇ ਭਲਾਣ ਦੀ ਸ਼ਾਮਲਾਤ ਜਮੀਨ ਵਿਚ ਵੱਡੇ ਪੱਧਰ ’ਤੇ ਗੈਰ ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਸੀ। ਜਿਸ ਦਾ ਇਲਾਕਾ ਸੰਘਰਸ਼ ਕਮੇਟੀ ਵਿਰੋਧ ਕਰਦੀ ਸੀ। ਆਗੂਆਂ ਦੀ ਆਵਾਜ਼ ਨੂੰ ਦਬਾਉਣ ਲਈ ਮੰਤਰੀ ਦੀ ਸ਼ਹਿ ’ਤੇ ਪੁਲਿਸ ਪ੍ਰਸ਼ਾਸਨ ਨੇ ਪ੍ਰਧਾਨ ਹਰਦੇਵ ਸਿੰਘ ਐਲਗਰਾ, ਟਿੱਕਾ ਯਸ਼ਵੀਰ ਚੰਦ ਭਲਾਣ, ਐਡਵੋਕੇਟ ਵਿਸ਼ਾਲ ਸੈਣੀ, ਗਿਆਨੀ ਜਸਵਿੰਦਰ ਸਿੰਘ, ਸੁਰਿੰਦਰ ਸਿੰਘ ਛਿੰਦਾ ’ਤੇ ਫਰੌਤੀ ਲੈਣ ਦੇ ਮਾਮਲਾ ਦਰਜ ਕਰ ਦਿੱਤਾ ਗਿਆ ਸੀ। ਤਿੰਨ ਸਾਲ ਤੋਂ ਉੱਪਰ ਚੱਲੀ ਸੁਣਾਈ ਤੋਂ ਬਾਅਦ ਮਾਨਯੋਗ ਕੋਰਟ ਨੇ ਇਲਾਕਾ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਬਾਇੱਜਤ ਬਰੀ ਕਰ ਦਿੱਤਾ ’ਤੇ ਇਨ੍ਹਾਂ ’ਤੇ ਕੀਤਾ ਗਿਆ ਦਰਜ ਪਰਚਾ ਝੂਠਾ ਸਾਬਤ ਹੋਇਆ। ਅੱਜ ਦੇ ਇਸ ਸਮਾਗਮ ਵਿਚ ਟਿੱਕਾ ਜਸਵੀਰ ਚੰਦ ਭਲਾਣ ਨੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੀ ਲੜਾਈ ਕਿਸੇ ਪਰਸਨਲ ਇਨਸਾਨਾਂ ਨਾਲ ਨਹੀਂ, ਸਗੋਂ ਇਲਾਕੇ ਨੂੰ ਬਚਾਉਣ ਲਈ ਜਾਰੀ ਰਹੇਗੀ। ਇਲਾਕੇ ਵਿਚ ਗੈਰ ਕਾਨੂੰਨੀ ਮਾਈਨਿੰਗ ਹੋਣ ਨਾਲ ਕੁਦਰਤੀ ਵਾਤਾਵਰਨ ਦਾ ਦੀ ਨੁਕਸਾਨ ਹੋ ਰਿਹਾ ਹੈ।ਇਲਾਕਾ ਸੰਘਰਸ਼ ਕਮੇਟੀ ਨੇ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਸੁਪਰੀਮ ਕੋਰਟ ਤੱਕ ਕੇਸ ਲੜਿਆ ਜਿਸ ਦਾ ਫੈਸਲਾ ਦੋ ਅਪ੍ਰੈਲ ਨੂੰ ਆਇਆ। ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਡੀਸਿਲਟਿੰਗ ਮਾਈਨਿੰਗ ’ਤੇ ਮੁਕੰਮਲ ਤੌਰ ’ਤੇ ਪਾਬੰਦੀ ਲਗਾ ਦਿੱਤੀ ਹੈ।ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ’ਤੇ ਪ੍ਰਸ਼ਾਸਨ ਐਨਜੀਟੀ ਦੇ ਫੈਸਲੇ ਨੂੰ ਲਾਗੂ ਕਰਵਾਉਣ ਵਿਚ ਆਪਣਾ ਰੋਲ ਅਦਾ ਕਰੇ। ਇਸ ਮੌਕੇ ’ਤੇ ਇਲਾਕਾ ਸੰਘਰਸ਼ ਕਮੇਟੀ ਦੇ ਆਗੂ ਕਾਮਰੇਡ ਸੁਰਜੀਤ ਸਿੰਘ ਢੇਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਵਾਂ ਅਤੇ ਸੱਤਲੁਜ ਦਰਿਆ ਵਿਚ ਪਤਾਲ ਤੱਕ ਗੈਰ ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ। ਜਿਸ ਨਾਲ ਇਲਾਕਾ ਤਬਾਹ ਹੋ ਜਾਵੇਗਾ। ਇਲਾਕੇ ਦੇ ਪਿੰਡ ਹਰਸਾ ਬੇਲਾ ਉੱਜੜ ਗਿਆ ਹੈ। ਬਾਕੀ ਪਿੰਡ ਉੱਜੜਨ ਦੀ ਕਗਾਰ ’ਤੇ ਹਨ। ਉਹਨਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਇਲਾਕਾ ਸੰਘਰਸ਼ ਕਮੇਟੀ ਦਾ ਪਹਿਲਾਂ ਦੀ ਤਰ੍ਹਾਂ ਡੱਟ ਕੇ ਸਾਥ ਦੇਣ। ਕਾਮਰੇਡ ਢੇਰ ਨੇ ਕਿਹਾ ਕਿ ਕੋਈ ਵੀ ਤਾਕਤ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਖਰੀਦ ਨਹੀਂ ਸਕਦੀ। ਜਿਨਾਂ ਲੋਕਾਂ ਨੇ ਝੂਠਾ ਪਰਚਾ ਦਰਜ ਕਰਾਇਆ ਸੀ ਅੱਜ ਉਹਨਾਂ ਨੂੰ ਮੂੰਹ ਦੀ ਖਾਣੀ ਪਈ। ਇਸ ਮੌਕੇ ’ਤੇ ਗੈਰ ਕਾਨੂੰਨੀ ਮਾਈਨਿੰਗ ਖਿਲਾਫ ਲੜਨ ਵਾਲੇ ਬਚਿੱਤਰ ਸਿੰਘ ਜਟਾਣਾ, ਐਡਵੋਕੇਟ ਸਿਮਰਨਜੀਤ ਸਿੰਘ,ਜਸਵਿੰਦਰ ਸਿੰਘ, ਡਾਕਟਰ ਦਲਜੀਤ ਸਿੰਘ ਸੋਢੀ, ਦਲਜੀਤ ਸਿੰਘ ਫੂਲਪੁਰ ਗਰੇਵਾਲ, ਪ੍ਰੇਮ ਦੱਤ ਸ਼ਰਮਾ ਤਖਤਗੜ,ਸੋਹਣ ਸਿੰਘ ਠੋਡਾ,ਸਰਪੰਚ ਸੁਰਜੀਤ ਸਿੰਘ ਗੋਚਰ, ਲਖਵੀਰ ਸਿੰਘ ਐਲਗਰਾ, ਅਰਜਨ ਸਿੰਘ, ਕੁਸ਼ਲ ਰਾਣਾ ਭਲਾਣ, ਜਥੇਦਾਰ ਮੋਹਨ ਸਿੰਘ ਡੂਮੇਵਾਲ, ਪਰਮਜੀਤ ਸਿੰਘ ਪੰਮਾ ਐਡਵੋਕੇਟ, ਪ੍ਰਦੀਪ ਸੋਨੀ ਨੰਗਲ, ਮਾਸਟਰ ਤਰਸੇਮ ਲਾਲ ਭਨਾਮ,ਡਾਕਟਰ ਰਵਿੰਦਰ ਦੀਵਾਨ,ਰਾਜ ਸਿੰਘ ਨੰਗਲ, ਕਸ਼ਮੀਰ ਸਿੰਘ ਨੰਗਲੀ, ਗੁਰਬਖਸ਼ ਸਿੰਘ ਦਸਗਰਾਈਂ,ਰਘਵੀਰ ਸਿੰਘ ਸਾਬਕਾ ਸਰਪੰਚ, ਕਰਮ ਸਿੰਘ ਬੇਲਾ,ਦਮਨ ਸਿੰਘ ਬੇਲਾ, ਇੰਸਪੈਕਟਰ ਸਾਹਿਲ, ਕੁਲਦੀਪ ਸਿੰਘ ਬੇਲਾ, ਗਿਆਨੀ ਕੇਸਰ ਸਿੰਘ, ਜਸਵੰਤ ਸਿੰਘ ਬੇਲਾ, ਦਲਜੀਤ ਸਿੰਘ ਐਲਗਰਾ,ਇੰਦਰਜੀਤ ਸਿੰਘ ਫੌਜੀ, ਪਟਵਾਰੀ ਬੇਲਾ ਵੀ ਹਾਜ਼ਰ ਸਨ। ਇਸ ਸਮਾਗਮ ਵਿੱਚ ਮਾਈਨਿੰਗ ਖਿਲਾਫ ਆਵਾਜ਼ ਬੁਲੰਦ ਕਰਨ ਵਾਲੀ ਸਰਪੰਚ ਰਣਜੀਤ ਕੌਰ ਨੂੰ ਵਿਸ਼ੇਸ਼ ਤੌਰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਾਮਿਲ ਹੋਈਆਂ। ਗੁਰੂ ਦਾ ਲੰਗਰ ਅਤੁੱਟ ਵਰਤਿਆ। ਕੈਪਸ਼ਨ:ਇਲਾਕਾ ਸੰਘਰਸ਼ ਕਮੇਟੀ ਦੇ ਮੈਬਰਾਂ ਨੂੰ ਸਿਰੋਪੇ ਪਾ ਕੇ ਸਨਮਾਨਿਤ ਕਰਦੇ ਹੋਏ ਅਤੇ ਸ਼ੁਕਰਾਨਾ ਸਮਾਗਮ ਦੋਰਾਨ ਜੁੜੀਆ ਹੋਇਆ ਸੰਗਤਾਂ ।