ਮੁੱਖ ਮਾਰਗ ’ਤੇ 1800 ਮੀਟਰ ਲੰਬੀ ਟਨਲ ਦਾ ਸਫਲ ਟ੍ਰਾਇਲ
ਮੁੱਖ ਮਾਰਗ ਤੇ ਕੈਂਚੀ ਮੋੜ ਨਜ਼ਦੀਕ 1800 ਮੀਟਰ ਲੰਬੀ ਟਨਲ ਦਾ ਸਫਲ ਟ੍ਰਾਇਲ ਹੋਇਆ
Publish Date: Wed, 08 Apr 2026 05:26 PM (IST)
Updated Date: Thu, 09 Apr 2026 04:03 AM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਸ੍ਰੀ ਕੀਰਤਪੁਰ ਸਾਹਿਬ ਮੰਡੀ ਮੁੱਖ ਮਾਰਗ ਤੇ ਕੈਂਚੀ ਮੋੜ ਨਜ਼ਦੀਕ ਬਣਾਈ ਗਈ 1800 ਮੀਟਰ ਲੰਬੀ ਪਹਿਲੀ ਸੁਰੰਗ ਦਾ ਸਫਲ ਟਰਾਇਲ ਕੀਤਾ ਗਿਆ। ਇਸ ਸੁਰੰਗ ਦੇ ਸਫਲ ਟਰਾਇਲ ਤੋਂ ਬਾਅਦ ਇਸ ਦੀਆਂ ਤਕਨੀਕੀ ਖਾਮੀਆਂ ਪੂਰੀਆਂ ਕੀਤੀਆਂ ਜਾਣਗੀਆਂ ਇਸ ਤੋਂ ਬਾਅਦ ਇਸ ਨੂੰ ਸੜਕ ਆਵਾਜਾਈ ਲਈ ਲੋਕਾਂ ਦੇ ਅਰਪਣ ਕੀਤਾ ਜਾਵੇਗਾ। ਕਾਬਿਲੇ ਗੌਰ ਹੈ ਕਿ ਇਸ ਦੇ ਨਾਲ ਬਣਾਈ ਗਈ ਸੁਰੰਗ ਰਾਹੀਂ ਆਉਣ ਤੇ ਜਾਣ ਲਈ ਆਵਾਜਾਈ ਚੱਲ ਰਹੀ ਹੈ ਪਰ ਆਵਾਜਾਈ ਦੌਰਾਨ ਕਈ ਵਾਰ ਵੱਡਾ ਜਾਮ ਲੱਗ ਜਾਂਦਾ ਸੀ, ਇਸ ਤੋਂ ਬਾਅਦ ਆਵਾਜਾਈ ਲਈ ਆਉਣ ਅਤੇ ਜਾਣ ਲਈ ਵੱਖ-ਵੱਖ ਟਨਲਾਂ ਦਾ ਇਸਤੇਮਾਲ ਕੀਤਾ ਜਾਵੇਗਾ। ਸੁਰੰਗ ਚਲਾਉਣ ਲਈ ਕਾਰਵਾਈ ਮੁਕੰਮਲ ਕਰ ਲਈ ਹੈ ਤੇ ਅੰਤਿਮ ਖਾਮੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਨੈਸਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਵਿੱਚੋਂ ਰਾਹੁਲ ਕੁਮਾਰ,ਉਪ ਪੁਲਿਸ ਕਪਤਾਨ ਸੰਦੀਪ ਧਵਲ, ਓਮ ਕਾਂਤ ਠਾਕੁਰ, ਪ੍ਰੋਜੈਕਟ ਡਾਇਰੈਕਟਰ ਰਾਸ਼ਟਰੀ ਮਾਰਗ ਵਰੁਣ ਚਾਹੀ, ਤੇ ਭਾਰਤ ਕੰਸਟਰਕ਼ਸਨ ਕੰਪਨੀ ਤੋਂ ਰਜੀਵ ਗਰਗ ਸਮੇਤ ਪ੍ਰਸ਼ਾਸਨ ਦੇ ਅਧਿਕਾਰੀ ਹਾਜ਼ਰ ਸਨ। ਇਸ ਦੌਰਾਨ ਰਾਹੁਲ ਕੁਮਾਰ ਨੇ ਦੱਸਿਆ ਕਿ ਇਸ ਸੁਰੰਗ ਨੂੰ ਚਾਲੂ ਕਰਨ ਲਈ ਮੰਗਲਵਾਰ ਨੂੰ ਟਰਾਇਲ ਕੀਤਾ ਗਿਆ ਹੈ ਇਸ ਦੌਰਾਨ ਸੁਰੰਗ ਦੇ ਅੰਦਰ ਲਾਈਟਾਂ, ਵੈਂਟੀਲੇਸ਼ਨ, ਸੁਰਕਸ਼ਾ ਉਪਕਰਨਾ ਦਾ ਅੰਤਿਮ ਟੈਸਟ ਲਿਆ ਜਾ ਰਿਹਾ ਹੈ ਉਸ ਤੋਂ ਬਾਅਦ ਸੁਰੰਗ ਨੂੰ ਆਵਾਜਾਈ ਲਈ ਖੋਲ ਦਿੱਤਾ ਜਾਵੇਗਾ ਜਿਸ ਨਾਲ ਸੜਕੀ ਆਵਾਜਾਈ ਲਈ ਆਉਣ ਅਤੇ ਜਾਣ ਲਈ ਵੱਖ-ਵੱਖ ਸੁਰੰਗਾਂ ਦਾ ਇਸਤੇਮਾਲ ਹੋਵੇਗਾ ਤੇ ਆਉਣ ਵਾਲੇ ਸਮੇਂ ਵਿੱਚ ਵਨ ਵੇ ਟਰੈਫਿਕ ਚਲਾਈ ਜਾਵੇਗੀ, ਜਿਸ ਨਾਲ ਆਉਣ ਵਾਲੇ ਸੈਲਾਨੀਆਂ ਨੂੰ ਸੜਕ ਕੀ ਆਵਾਜਾਈ ਰਾਹੀ ਜਾਮ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਸੁਰੰਗ ਨੂੰ ਚਾਲੂ ਕਰਨ ਤੋਂ ਬਾਅਦ ਦੂਸਰੀ ਤੇ ਤੀਸਰੀ ਟਨਲ ਨੂੰ ਵੀ ਆਉਣ ਜਾਣ ਲਈ ਚਲਾਇਆ ਜਾਵੇਗਾ, ਜਿਸ ਨਾਲ ਸੜਕੀ ਆਵਾਜਾਈ ਨੂੰ ਬਿਹਤਰ ਕੀਤਾ ਜਾ ਰਿਹਾ।