ਰਾਮਪੁਰ ਕਲਾਂ ਵਿਖੇ ਗੁੱਜਰ ਸਮਾਜ ਦੇ ਵਿਕਾਸ ਲਈ ਵਿਸ਼ੇਸ਼ ਸੰਵਾਦ ਪ੍ਰੋਗਰਾਮ ਕਰਵਾਇਆ
ਰਾਮਪੁਰ ਕਲਾਂ ਵਿਖੇ ਗੁੱਜਰ ਸਮਾਜ ਦੇ ਵਿਕਾਸ ਲਈ ਵਿਸ਼ੇਸ਼ ਗੁੱਜਰ ਸੰਵਾਦ ਪ੍ਰੋਗਰਾਮ ਆਯੋਜਿਤ
Publish Date: Thu, 12 Mar 2026 05:49 PM (IST)
Updated Date: Thu, 12 Mar 2026 05:51 PM (IST)

ਗੁੱਜਰ ਸਮਾਜ ਦੀ ਵੱਡੀ ਤਾਕਤ ਆਪਸੀ ਏਕਤਾ ਅਤੇ ਭਾਈਚਾਰਕ ਸਾਂਝ ਹੈ: ਅਸ਼ੋਕ ਗੁੱਜਰ ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਖੇਤਰ ਦੇ ਪਿੰਡ ਰਾਮਪੁਰ ਕਲਾਂ ਵਿਖੇ ਸਾਬਕਾ ਬਲਾਕ ਸੰਮਤੀ ਮੈਂਬਰ ਕੇਵਲ ਸਿੰਘ ਦੀ ਅਗਵਾਈ ਹੇਠ ਗੁੱਜਰ ਸਮਾਜ ਦੇ ਵਿਕਾਸ, ਇਕਜੁੱਟਤਾ ਅਤੇ ਇਤਿਹਾਸਕ ਵਿਰਾਸਤ ਨੂੰ ਨਵੀਂ ਪੀੜੀ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਗੁੱਜਰ ਸੰਵਾਦ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿਚ ਖੇਤਰ ਦੇ ਵੱਖ-ਵੱਖ ਪਿੰਡਾਂ ਤੋਂ ਗੁੱਜਰ ਸਮਾਜ ਦੇ ਨੁਮਾਇੰਦਿਆਂ ਅਤੇ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਉਚੇਚੇ ਤੌਰ ‘ਤੇ ਗੁੱਜਰ ਸਮਾਜ ਦੇ ਉੱਘੇ ਆਗੂ ਅਤੇ ਪਾਨੀਪਤ ਪ੍ਰਭਾਰੀ ਅਸ਼ੋਕ ਗੁੱਜਰ ਵਿਸ਼ੇਸ਼ ਤੌਰ ‘ਤੇ ਪਹੁੰਚੇ। ਸਮਾਗਮ ਦੌਰਾਨ ਅਸ਼ੋਕ ਗੁੱਜਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੁੱਜਰ ਸਮਾਜ ਮੁੱਢ ਤੋਂ ਹੀ ਆਪਸੀ ਭਾਈਚਾਰਕ ਸਾਂਝ, ਭਰੋਸੇ ਅਤੇ ਤਿਆਗ ਦੀ ਭਾਵਨਾ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਗੁੱਜਰ ਸਮਾਜ ਨੇ ਦੇਸ਼ ਦੀ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਤਰੱਕੀ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਜਿਨ੍ਹਾਂ ਨੇ ਵੱਖ-ਵੱਖ ਵਪਾਰਕ ਵਰਗਾਂ ਦੇ ਖੇਤਰਾਂ ਵਿੱਚ ਗੁੱਜਰ ਭਾਈਚਾਰੇ ਦੀ ਮਿਹਨਤ ਅਤੇ ਲਗਨ ਨੇ ਸਮਾਜ ਨੂੰ ਇੱਕ ਮਜ਼ਬੂਤ ਪਹਿਚਾਣ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਆਪਣੀ ਇਤਿਹਾਸਕ ਵਿਰਾਸਤ, ਮਹਾਨ ਸ਼ਖਸੀਅਤਾਂ ਦੀਆਂ ਜੀਵਨ ਕਥਾਵਾਂ ਅਤੇ ਸਮਾਜ ਦੀਆਂ ਪ੍ਰਾਪਤੀਆਂ ਨੂੰ ਨਵੀਂ ਪੀੜੀ ਤੱਕ ਪਹੁੰਚਾਈਏ, ਤਾਂ ਜੋ ਨੌਜਵਾਨਾਂ ਵਿੱਚ ਆਪਣੇ ਸਮਾਜ ਪ੍ਰਤੀ ਮਾਣ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਹੋ ਸਕੇ। ਉਨ੍ਹਾਂ ਨੌਜਵਾਨਾਂ ਨੂੰ ਸਿੱਖਿਆ, ਸਮਾਜਿਕ ਸੇਵਾ ਅਤੇ ਇਕਤਾ ਦੇ ਰਾਹ ‘ਤੇ ਅੱਗੇ ਵਧਣ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਜਦੋਂ ਸਮਾਜ ਇਕਜੁੱਟ ਹੋ ਕੇ ਕੰਮ ਕਰਦਾ ਹੈ ਤਾਂ ਹਰ ਚੁਣੌਤੀ ਨੂੰ ਆਸਾਨੀ ਨਾਲ ਪਾਰ ਕੀਤਾ ਜਾ ਸਕਦਾ ਹੈ। ਅਸ਼ੋਕ ਗੁੱਜਰ ਨੇ ਇਹ ਵੀ ਕਿਹਾ ਕਿ ਗੁੱਜਰ ਸਮਾਜ ਦੀ ਸਭ ਤੋਂ ਵੱਡੀ ਤਾਕਤ ਉਸ ਦੀ ਆਪਸੀ ਏਕਤਾ ਅਤੇ ਭਾਈਚਾਰਕ ਸਾਂਝ ਹੈ। ਜੇਕਰ ਇਹ ਇਕਤਾ ਬਣੀ ਰਹੇ ਤਾਂ ਸਮਾਜ ਹੋਰ ਵੱਡੀਆਂ ਉਚਾਈਆਂ ਤੱਕ ਪਹੁੰਚ ਸਕਦਾ ਹੈ। ਅੰਤ ਵਿੱਚ ਸਾਬਕਾ ਬਲਾਕ ਸੰਮਤੀ ਮੈਂਬਰ ਕੇਵਲ ਸਿੰਘ ਰਾਮਪੁਰ ਨੇ ਮੁੱਖ ਮਹਿਮਾਨ ਅਸ਼ੋਕ ਗੁੱਜਰ ਅਤੇ ਦੂਰ-ਦੂਰ ਤੋਂ ਪਹੁੰਚੇ ਹੋਏ ਸਮਾਜ ਦੀਆਂ ਵੱਖ-ਵੱਖ ਸ਼ਖਸੀਅਤਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਸਮਾਜ ਨੂੰ ਇਕਜੁੱਟ ਕਰਨ ਦੇ ਨਾਲ-ਨਾਲ ਨਵੀਂ ਪੀੜੀ ਨੂੰ ਆਪਣੀ ਵਿਰਾਸਤ ਨਾਲ ਜੋੜਨ ਦਾ ਕੰਮ ਕਰਦੇ ਹਨ। ਉਨ੍ਹਾਂ ਸਭ ਨੂੰ ਅਪੀਲ ਕੀਤੀ ਕਿ ਅੱਗੇ ਵੀ ਇਸੇ ਤਰ੍ਹਾਂ ਮਿਲਜੁਲ ਕੇ ਸਮਾਜ ਦੀ ਤਰੱਕੀ ਅਤੇ ਭਲਾਈ ਲਈ ਯਤਨ ਜਾਰੀ ਰੱਖੇ ਜਾਣ ਤਾਂ ਜੋ ਗੁੱਜਰ ਸਮਾਜ ਹੋਰ ਮਜ਼ਬੂਤੀ ਨਾਲ ਅੱਗੇ ਵਧ ਸਕੇ। ਇਸ ਮੌਕੇ ਚੌਧਰੀ ਦੇਵ ਝਾਂਗੜੀਆਂ, ਸੁਭਾਸ਼ ਚੌਧਰੀ, ਜੀਵਨ ਕੁਮਾਰ ਸੰਜੂ, ਸੋਹਣ ਲਾਲ ਚੇਚੀ, ਡਾਕਟਰ ਵਿਜੇ ਚੌਧਰੀ ,ਬੰਤ ਚੌਧਰੀ, ਸਰਪੰਚ ਰਜਿੰਦਰ ਕੁਮਾਰ, ਡਾਇਰੈਕਟਰ ਕਮਲ ਚੌਹਾਨ ਟੇਡੇਵਾਲ, ਧਨੀ ਰਾਮ, ਜੀਤ ਰਾਮ, ਤੀਰਥ ਰਾਮ, ਮੰਗਤ ਰਾਮ, ਮਹਿੰਦਰ ਲਾਲ ਕੋਹਲੀ, ਰਾਮ ਸਰੂਪ, ਰਾਮ ਸ਼ਾਹ, ਸੋਹਨ ਲਾਲ ਰਾਮਪੁਰ , ਨਿੰਦਰ ਪਾਲ ਪੋਸਵਾਲ, ਨੰਬਰਦਾਰ ਮਹਿੰਦਰ, ਕੁਲਦੀਪ ਕੁਮਾਰ ਰਾਮਪੁਰ, ਪ੍ਰਸ਼ੋਤਮ ਚੌਧਰੀ, ਗਿਆਨ ਚੰਦ, ਨੰਦ ਲਾਲ ਰੋੜੂਆਣਾ, ਓੰਕਾਰ ਸਿੰਘ ਕਾਹਨਪੁਰ ਖੂਹੀ , ਸੁਖਬੀਰ ਖੇਪੜ, ਰੋਸ਼ਨ ਲਾਲ ਰਾਮਪੁਰ ਠੋਡਾ, ਨੰਬਰਦਾਰ ਮਹਿੰਦਰ ਪਾਲ ਰੋੜੂਆਣਾ, ਸ਼ਿੰਗਾਰਾ ਝਾਂਗੜੀਆਂ, ਪਰਮਾਨੰਦ ਰੋੜੂਆਣਾ, ਜੋਗਿੰਦਰ ਪਟਵਾਰੀ ਰਾਮਪੁਰ, ਕੇਸਰ ਸਿੰਘ, ਬੀਟਾ ਰਾਮਪੁਰ, ਚੇਤ ਰਾਮ, ਜੀਤ ਰਾਮ ਝਾਂਗੜੀਆਂ, ਰਾਮ ਸ਼ਾਹ ਭਾਟੀਆ, ਨਰੇਸ਼ ਸਿੰਘ ਪੋਸਵਾਲ, ਅਮਰਨਾਥ, ਛਿੰਦਰ ਰੋੜੂਆਣਾ, ਜਰਨੈਲ ਸਾਖਪੁਰ, ਜੋਗੀ ਸਾਖਪੁਰ, ਇੰਸਪੈਕਟਰ ਸੁਰਿੰਦਰ ਕੁਮਾਰ ਆਜ਼ਮਪੁਰ , ਗੁਰਦਿਆਲ ਸਿੰਘ ਪਲਾਟਾ, ਅਵਤਾਰ ਸਿੰਘ ਦਹੀਰਪੁਰ, ਕੁਲਦੀਪ ਸਿੰਘ ਰਾਮਪੁਰ, ਤੇ ਗੁੱਜਰ ਸਮਾਜ ਦੇ ਵੱਡੀ ਗਿਣਤੀ ‘ਚ ਆਗੂ ’ਤੇ ਪਤਵੰਤੇ ਹਾਜ਼ਰ ਸਨ।