ਮਗਨਰੇਗਾ ਬੰਦ ਕਰਨ ਖ਼ਿਲਾਫ਼ ਮੀਟਿੰਗਾਂ ਦਾ ਸਿਲਸਿਲਾ ਜਾਰੀ
ਕੇਂਦਰ ਸਰਕਾਰ ਵੱਲੋਂ ਮਗਨਰੇਗਾ ਬੰਦ ਕਰਨ ਖ਼ਿਲਾਫ਼ ਪਿੰਡਾਂ ਵਿਚ ਮੀਟਿੰਗਾਂ ਦਾ ਸਿਲਸਿਲਾ ਜਾਰੀ
Publish Date: Mon, 05 Jan 2026 05:40 PM (IST)
Updated Date: Mon, 05 Jan 2026 05:41 PM (IST)

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਸੀ.ਪੀ.ਆਈ.ਐਮ ਦੀ ਸੂਬਾ ਕਮੇਟੀ ਦੇ ਸੱਦੇ ’ਤੇ 3 ਜਨਵਰੀ ਤੋਂ 20 ਜਨਵਰੀ ਤੱਕ ਕੇਂਦਰ ਸਰਕਾਰ ਵੱਲੋਂ ਮਨਰੇਗਾ ਦਾ ਕਾਨੂੰਨ ਵਿਚ ਕੀਤੇ ਬਦਲਾਅ ਦੇ ਖਿਲਾਫ ਅਤੇ ਹੋਰ ਕਿਸਾਨਾਂ ਦੀਆਂ ਭੱਖਦੀਆਂ ਮੰਗਾਂ ਨੂੰ ਲੈ ਕੇ ਜਨ ਸੰਪਰਕ ਮੁਹਿੰਮ ਦੇ ਸੱਦੇ ਤਹਿਤ ਅੱਜ ਭਲਾਣ, ਮਜਾਰੀ ,ਐਲਗਰਾ, ਤਰਫ ਮਜਾਰਾ, ਸਿੰਘਪਰ, ਪਲਾਸੀ ਪਿੰਡਾਂ ਵਿਚ ਮਜ਼ਦੂਰਾਂ ਦੀਆਂ ਭਰਮੀਆਂ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ’ਤੇ ਸੀ.ਪੀ.ਆਈ.ਐਮ ਦੇ ਜ਼ਿਲ੍ਹਾਂ ਸਕੱਤਰੇਤ ਮੈਂਬਰ ਕਾਮਰੇਡ ਸੁਰਜੀਤ ਸਿੰਘ ਢੇਰ, ਜਿਲ੍ਹਾਂ ਕਮੇਟੀ ਮੈਂਬਰ ਕਾਮਰੇਡ ਮਹਿੰਦਰ ਸਿੰਘ ਸੰਗਤਪੁਰ ਨੇ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਮਜ਼ਦੂਰਾਂ ਦੇ ਚੁੱਲੇ ਠੰਡੇ ਕਰਨ ਲਈ ਮਨਰੇਗਾ ਵਿਚ ਵੱਡੇ ਪੱਧਰ ’ਤੇ ਬਦਲਾਅ ਕੀਤਾ ਹੈ। ਇਸ ਦੇ ਬਦਲੇ ਵਜੋਂ ਜੋ ਨਵਾਂ ਕਾਨੂੰਨ ਵੀ ਬੀ ਜੀ ਰਾਮ ਜੀ ਲਿਆਂਦਾ ਗਿਆ ਹੈ ਉਹ ਕਾਨੂੰਨ ਮਜ਼ਦੂਰ ਵਿਰੋਧੀ ਹੈ। ਉਸ ਨਾਲ ਮਜ਼ਦੂਰਾਂ ਦਾ ਰੁਜ਼ਗਾਰ ਖੁੱਸ ਜਾਵੇਗਾ ਅਤੇ ਦਿੱਲੀ ਤੋਂ ਹੁਕਮ ਆਉਣ ’ਤੇ ਹੀ ਮਜ਼ਦੂਰ ਆਪਣਾ ਕੰਮ ਚਲਾ ਸਕਣਗੇ। ਜਦ ਕਿ ਮਨਰੇਗਾ ਵਿਚ ਪਿੰਡਾਂ ਵਿਚ ਕੰਮ ਕਰਨ ਦੀ ਖੁੱਲ ਸੀ ’ਤੇ ਗਰੰਟੀ ਸ਼ੁਧਾ ਮਜ਼ਦੂਰਾਂ ਨੂੰ ਰੁਜ਼ਗਾਰ ਮਿਲਦਾ ਸੀ। ਇਸ ਦੇ ਨਾਲ ਹੀ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਮਜ਼ਦੂਰ ਵਿਰੋਧੀ ਹੈ। ਜਿਸ ਨੇ ਬਿਜਲੀ ਸੋਧ ਬਿਲ 2025 ਲਿਆ ਕੇ ਆਪਣਾ ਅਸਲੀ ਕਿਸਾਨ ਮਜ਼ਦੂਰ ਵਿਰੋਧੀ ਚਿਹਰਾ ਨੰਗਾ ਕੀਤਾ ਹੈ। ਜਦ ਕਿ ਸੰਯੁਕਤ ਕਿਸਾਨ ਮੋਰਚੇ ਨਾਲ ਕੇਂਦਰ ਸਰਕਾਰ ਨੇ ਨਾਲ ਹੋਏ ਸਮਝੌਤੇ ਵਿਚ ਬਿਜਲੀ ਬਿਲ 2020 ਨੂੰ ਮੁੰਢ ਤੋਂ ਹੀ ਰੱਦ ਕਰ ਦਿੱਤਾ ਸੀ। ਆਗੂਆਂ ਨੇ ਕਿਹਾ ਕਿ ਜੇ ਬਿਜਲੀ ਸੋਧ ਬਿੱਲ 2025 ਲਾਗੂ ਹੁੰਦਾ ਹੈ ਤਾਂ ਬਿਜਲੀ ਪ੍ਰਾਈਵੇਟ ਹੱਥਾਂ ਵਿਚ ਚਲਾ ਜਾਵੇਗੀ ’ਤੇ ਆਮ ਲੋਕਾਂ ਦੇ ਬਿਜਲੀ ਦੇ ਬਿੱਲ ਨਹੀਂ ਤਾਰ ਸਕਣਗੇ। ਉਹਨਾਂ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਬਿਜਲੀ ਦਾ ਵੱਡਾ ਖੇਤਰ ਮੋਦੀ ਕੌਡੀਆਂ ਦੇ ਭਾਅ ਦੇ ਰਿਹਾ ਹੈ। ਇਸ ਤੋਂ ਇਲਾਵਾ ਮੋਦੀ ਬੀਜ ਬਿੱਲ 2025, ਮਜ਼ਦੂਰਾਂ ਵਿਰੋਧੀ ਚਾਰ ਕੋਡ ਪਾਸ ਕਰ ਦਿੱਤੇ ਹਨ ਜੋ ਕਿ ਮਜ਼ਦੂਰਾਂ ਨੂੰ ਬੰਧੂਆ ਮਜ਼ਦੂਰ ਬਣਾ ਦੇਣਗੇ। ਆਗੂਆਂ ਨੇ ਪਿੰਡਾਂ ਦੇ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਉਹ 16 ਜਨਵਰੀ ਨੂੰ ਰੋਪੜ ਡਿਪਟੀ ਕਮਿਸ਼ਨਰ ਦੇ ਦਫਤਰਾ ਮੂਹਰੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਵਿਚ ਵੱਡੇ ਪੱਧਰ ’ਤੇ ਸ਼ਮੂਲੀਅਤ ਕਰਨ ਤੇ ਕੇਂਦਰ ਸਰਕਾਰ ਖਿਲਾਫ ਲਹੂ ਵੀਟਵਾ ਸੰਘਰਸ਼ ਕਰਨ। ਅੱਜ ਦੀ ਇਸ ਮੀਟਿੰਗ ਵਿਚ ਬਰਜਿੰਦਰ ਸਿੰਘ ਡੋਡ, ਸੁਰਿੰਦਰ ਕੁਮਾਰ ਬਬਲੂ, ਬਲਵੀਰ ਕੌਰ, ਸ਼ੀਲਾ ਦੇਵੀ,ਪੰਚ ਰਾਜ ਰਾਣੀ, ਸੁਰਜੀਤ ਕੌਰ,ਸੋਨੀਆ ਸੰਤੋਸ਼ ਕੁਮਾਰੀ, ਪਰਮਜੀਤ ਕੌਰ, ਮੋਨਿਕਾ ਦੇਵੀ, ਜਸਵਿੰਦਰ ਕੌਰ, ਜੀਵਨ ਦੇਵੀ ਗੁਰਬਖਸ਼ ਕੌਰ, ਜਸਪ੍ਰੀਤ ਕੌਰ,ਜਸਵੀਰ ਕੌਰ ਸਮੇਤ ਹੋਰ ਮਜ਼ਦੂਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ 16 ਜਨਵਰੀ ਨੂੰ ਰੋਪੜ ਵਿਖੇ ਅਤੇ 12 ਫਰਵਰੀ ਦੀ ਮਜ਼ਦੂਰ ਕਿਸਾਨ ਹੜਤਾਲ ਦੌਰਾਨ ਭਾਰਤ ਬੰਦ ਕਰਨ ਦਾ ਪ੍ਰਣ ਕੀਤਾ।