ਲੋਹੜੀ ਮੌਕੇ ਲੰਗਰ ਸੇਵਾ ਲਈ ਸੰਗਤਾਂ ਹਰੀਪੁਰ ਰਵਾਨਾ
ਲੋਹੜੀ ਮੌਕੇ ਲੰਗਰ ਸੇਵਾ ਲਈ ਅਸਮਾਨਪੁਰ ਦੀਆਂ ਸੰਗਤਾਂ ਹਰੀਪੁਰ ਰਵਾਨਾ
Publish Date: Sun, 11 Jan 2026 04:17 PM (IST)
Updated Date: Sun, 11 Jan 2026 04:18 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਖੇਤਰ ਦੇ ਪਿੰਡ ਅਸਮਾਨਪੁਰ ਦੀਆਂ ਸਮੂਹ ਸੰਗਤ ਵੱਲੋਂ ਬਾਬਾ ਜਵਾਹਰ ਸਿੰਘ ਜੀ ਹਰੀਪੁਰ (ਹਿਮਾਚਲ ਪ੍ਰਦੇਸ਼) ਵਿਖੇ ਲੰਗਰ ਸੇਵਾ ਲਗਾਉਣ ਲਈ ਰਵਾਨਗੀ ਕੀਤੀ ਗਈ। ਰਵਾਨਾ ਹੋਣ ਤੋਂ ਪਹਿਲਾਂ ਸੰਗਤਾਂ ਨੇ ਧੰਨ ਧੰਨ ਬਾਬਾ ਜਵਾਹਰ ਸਿੰਘ ਜੀ ਦਰਬਾਰ ਗੁਰੂ ਕਾ ਖੂਹ ਮੰਨੇ ਵਿਖੇ ਮੱਥਾ ਟੇਕ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਅਰਦਾਸ ਉਪਰੰਤ ਬਾਬਾ ਜੀ ਦੀ ਅਪਾਰ ਕਿਰਪਾ ਦੀ ਆਸ ਨਾਲ ਸੰਗਤਾਂ ਹਰੀਪੁਰ ਵੱਲ ਰਵਾਨਾ ਹੋਈਆਂ। ਜ਼ਿਕਰਯੋਗ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋਹੜੀ ਦੇ ਪਾਵਨ ਤਿਉਹਾਰ ਨੂੰ ਸਮਰਪਿਤ 12, 13 ਅਤੇ 14 ਜਨਵਰੀ ਨੂੰ ਬਾਬਾ ਜਵਾਹਰ ਸਿੰਘ ਜੀ ਹਰੀਪੁਰ ਵਾਲਿਆਂ ਦੇ ਪਵਿੱਤਰ ਦਰਬਾਰ ਵਿਖੇ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਜਾ ਰਿਹਾ ਹੈ। ਇਸ ਮੌਕੇ ’ਤੇ ਗੁਰਨਾਮ ਸਿੰਘ, ਹਰਜਿੰਦਰ ਸਿੰਘ, ਜਸਬੀਰ ਸਿੰਘ, ਦਿਲਬਾਗ ਸਿੰਘ, ਜਸਵਿੰਦਰ ਸਿੰਘ, ਗੁਰਦੀਪ ਸਿੰਘ, ਗੁਰਵਿੰਦਰ ਸਿੰਘ, ਕੁਲਬੀਰ ਸਿੰਘ, ਬਲਵੀਰ ਸਿੰਘ, ਹਰਜੀਤ ਸਿੰਘ, ਗੁਰਮੁੱਖ ਸਿੰਘ ਅਤੇ ਹੋਰ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਸੰਗਤਾਂ ਨੇ ਮਿਲ ਕੇ ਬਾਬਾ ਜੀ ਦੀ ਅਪਾਰ ਕਿਰਪਾ ਲਈ ਅਰਦਾਸ ਕੀਤੀ ਅਤੇ ਲੰਗਰ ਸੇਵਾ ਲਈ ਜੋਸ਼-ਉਤਸ਼ਾਹ ਨਾਲ ਰਵਾਨਾ ਹੋਈ। ਸੰਗਤਾਂ ਦਾ ਕਹਿਣਾ ਹੈ ਕਿ ਬਾਬਾ ਜਵਾਹਰ ਸਿੰਘ ਜੀ ਦੀ ਕਿਰਪਾ ਨਾਲ ਲੱਗਣ ਵਾਲਾ ਇਹ ਲੰਗਰ ਸੇਵਾ, ਭਾਈਚਾਰੇ ਅਤੇ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕਰਦਾ ਹੈ। ਲੋਹੜੀ ਦੇ ਤਿਉਹਾਰ ਦੌਰਾਨ ਦੂਰ-ਦਰਾਜ ਤੋਂ ਆਉਣ ਵਾਲੀਆਂ ਸੰਗਤਾਂ ਬਾਬਾ ਜੀ ਦੇ ਦਰਬਾਰ ‘ਚ ਹਾਜ਼ਰੀ ਭਰ ਕੇ ਦਰਸ਼ਨ ਕਰਨਗੀਆਂ ਤੇ ਲੰਗਰ ਛਕਣਗੀਆਂ।