ਸ਼ਹਿਰੀ ਇਲਾਕੇ ’ਚ ਵੜਿਆ ਸਾਂਭਰ
ਸ਼ਹਿਰੀ ਇਲਾਕੇ ’ਚ ਵੜਿਆਂ ਸਾਂਭਰ
Publish Date: Thu, 29 Jan 2026 06:22 PM (IST)
Updated Date: Fri, 30 Jan 2026 04:08 AM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਅੱਜ ਤੜਕੇ ਸਵੇਰੇ ਸ਼ਹਿਰ ਦੇ ਰਿਹਾਇਸ਼ੀ ਇਲਾਕੇ ਇੰਦਰਾ ਨਗਰ ਵਿਚ ਇੱਕ ਸਾਂਭਰ ਰਸਤਾ ਭੁੱਲ ਕੇ ਆ ਗਿਆ। ਜਿਸ ਤੋਂ ਬਾਅਦ ਅਫਰਾ ਤਫਰੀ ਦਾ ਮਾਹੌਲ ਬਣ ਗਿਆ ਤੇ ਕੁੱਤਿਆਂ ਵੱਲੋਂ ਸਾਂਭਰ ਦਾ ਪਿੱਛਾ ਕੀਤਾ ਗਿਆ। ਮੌਕੇ ’ਤੇ ਜੰਗਲੀ ਜੀਵ ਵਿਭਾਗ ਦੀ ਟੀਮ ਅੰਮ੍ਰਿਤ ਲਾਲ ਦੀ ਅਗਵਾਈ ਵਿਚ ਪਹੁੰਚੇ ਅਤੇ ਉਹਨਾਂ ਵੱਲੋਂ ਚਾਰ ਪੰਜ ਕਿਲੋਮੀਟਰ ਦੇ ਸਖਤ ਮਸਕਤ ਤੋਂ ਬਾਅਦ ਸਾਂਭਰ ਨੂੰ ਦੁਬਾਰਾ ਜੰਗਲਾਂ ਦੇ ਵਿਚ ਛੱਡਿਆ ਗਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਅੰਮ੍ਰਿਤ ਲਾਲ ਨੇ ਦੱਸਿਆ ਕਿ ਇਹ ਨਰ ਸਾਂਬਰ ਸੀ ਜੋ ਕਿ ਆਪਣਾ ਰਸਤਾ ਭੁੱਲ ਕੇ ਸ਼ਹਿਰੀ ਇਲਾਕੇ ਦੇ ਵਿਚ ਆ ਗਿਆ ਸੀ। ਉਹਨਾਂ ਨੇ ਕਿਹਾ ਕਿ ਅਜਿਹਾ ਅਕਸਰ ਹੋ ਜਾਂਦਾ ਹੈ। ਅੰਮ੍ਰਿਤ ਲਾਲ ਨੇ ਦੱਸਿਆ ਕਿ ਇਸ ਕੰਮ ਦੇ ਵਿੱਚ ਉਹਨਾਂ ਦੀ ਮਦਦ ਸਥਾਨਕ ਲੋਕਾਂ ਨੇ ਵੀ ਕੀਤੀ। ਜਿਸ ਦੇ ਵਿਚ ਟੀਟੂ ਸਲੂਨ ਇੰਦਰਾ ਨਗਰ ਦਾ ਨਾਮ ਉਹਨਾਂ ਨੇ ਮੁੱਖ ਰੂਪ ਦੇ ਵਿਚ ਲਿਆ। ਉਹਨਾਂ ਨੇ ਕਿਹਾ ਕਿ ਇਹ ਜੰਗਲੀ ਜੀਵ ਸਾਡੇ ਦੋਸਤ ਹਨ ਤੇ ਇਹਨਾਂ ਦੇ ਨਾਲ ਸਾਨੂੰ ਦੋਸਤਾਂ ਨਾਲ ਵਿਵਹਾਰ ਹੀ ਕਰਨਾ ਚਾਹੀਦਾ ਹੈ।