Sad News : ਗਸ਼ਤ ਤੋਂ ਵਾਪਸ ਆ ਰਹੇ ਕਾਂਸਟੇਬਲ ਦੀ ਭਿਆਨਕ ਸੜਕ ਹਾਦਸੇ 'ਚ ਮੌਤ, ਇੱਕ ਜ਼ਖ਼ਮੀ
ਕਾਰ ਦਰੱਖਤ ਵਿੱਚ ਵੱਜਣ ਨਾਲ ਕਾਂਸਟੇਬਲ ਜਸਵੰਤ ਸਿੰਘ ਗੱਡੀ ਵਿੱਚ ਹੀ ਫਸ ਗਿਆ। ਜਦੋਂ ਸੁਖਵਿੰਦਰ ਸਿੰਘ ਗੱਡੀ ਵਿੱਚੋਂ ਉਤਰਿਆ ਤਾਂ ਉਸ ਨੂੰ ਵੇਖ ਕੇ ਦੂਜੀ ਕਾਰ ਵਾਲਾ ਚਾਲਕ ਕਾਰ ਸਮੇਤ ਭੱਜ ਗਿਆ। ਕਾਂਸਟੇਬਲ ਜਸਵੰਤ ਸਿੰਘ ਦੇ ਕੰਨਾਂ ਵਿੱਚੋਂ ਖੂਨ ਨਿਕਲ ਰਿਹਾ ਸੀ।
Publish Date: Sun, 04 Jan 2026 05:37 PM (IST)
Updated Date: Sun, 04 Jan 2026 05:42 PM (IST)
ਪਵਨ ਕੁਮਾਰ, ਪੰਜਾਬੀ ਜਾਗਰਣ, ਨੂਰਪੁਰ ਬੇਦੀ : ਪੰਜਾਬ ਪੁਲਿਸ ਦੇ ਇਕ ਕਾਂਸਟੇਬਲ ਦੀ ਪਿੰਡ ਜੱਟਪੁਰਾ ਦੇ ਸਤਿਸੰਗ ਘਰ ਨੇੜੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਮੌਤ ਹੋਣ ਦਾ ਸਮਾਚਾਰ ਹੈ। ਉਹ ਰਾਤ ਵੇਲੇ ਗਸ਼ਤ ਤੋਂ ਵਾਪਸ ਆ ਰਿਹਾ ਸੀ।
ਨੂਰਪੁਰ ਬੇਦੀ ਪੁਲਿਸ ਥਾਣੇ ਦੇ ਕਰਮਚਾਰੀ ਸੁਖਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਹਜ਼ਾਰਾ ਥਾਣਾ ਕੀਰਤਪੁਰ ਸਾਹਿਬ ਦੇ ਬਿਆਨਾਂ ਅਨੁਸਾਰ ਮਿਤੀ 3 ਜਨਵਰੀ ਨੂੰ ਨੂਰਪੁਰ ਬੇਦੀ ਥਾਣੇ ਦੇ ਕਾਂਸਟੇਬਲ ਜਸਵੰਤ ਸਿੰਘ ਦੇ ਨਾਲ ਰਾਤ ਵੇਲੇ ਗਸ਼ਤ ਤੋਂ ਵਾਪਸ ਆਉਂਦੇ ਹੋਏ ਜਿਸ ਵਿੱਚ ਸੁਖਵਿੰਦਰ ਸਿੰਘ ਅਤੇ ਜਸਵੰਤ ਸਿੰਘ ਸਨ ਅਤੇ ਆਪਣੀ ਕਾਰ ਨੰਬਰ ਸੀਐਚ01 ਬੀ 8145 ਵਿੱਚ ਸਵਾਰ ਸਨ। ਪਿੰਡ ਜੱਟਪੁਰ ਨੇੜੇ ਸਤਿਸੰਗ ਘਰ ਜਦੋਂ ਪਹੁੰਚੇ ਤਾਂ ਪਿੱਛੋਂ ਤੋਂ ਇੱਕ ਤੇਜ਼ ਰਫਤਾਰ ਕਾਰ ਪੀਬੀ 12 ਯੂ 4266 ਉਨਾਂ ਦੇ ਵਿੱਚ ਆ ਕੇ ਵੱਜੀ। ਜਿਸ ਦੇ ਕਾਰਨ ਗਸ਼ਤ ਤੋਂ ਆ ਰਹੀ ਕਾਰ ਅੱਗੇ ਦਰਖਤ ਨਾਲ ਵੱਜੀ।
ਕਾਰ ਦਰੱਖਤ ਵਿੱਚ ਵੱਜਣ ਨਾਲ ਕਾਂਸਟੇਬਲ ਜਸਵੰਤ ਸਿੰਘ ਗੱਡੀ ਵਿੱਚ ਹੀ ਫਸ ਗਿਆ। ਜਦੋਂ ਸੁਖਵਿੰਦਰ ਸਿੰਘ ਗੱਡੀ ਵਿੱਚੋਂ ਉਤਰਿਆ ਤਾਂ ਉਸ ਨੂੰ ਵੇਖ ਕੇ ਦੂਜੀ ਕਾਰ ਵਾਲਾ ਚਾਲਕ ਕਾਰ ਸਮੇਤ ਭੱਜ ਗਿਆ। ਕਾਂਸਟੇਬਲ ਜਸਵੰਤ ਸਿੰਘ ਦੇ ਕੰਨਾਂ ਵਿੱਚੋਂ ਖੂਨ ਨਿਕਲ ਰਿਹਾ ਸੀ। ਇਸ ਲਈ ਉਸਨੂੰ ਤਤਕਾਲ ਸਥਾਨਕ ਗੁਰਦੇਵ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
ਸੁਖਵਿੰਦਰ ਸਿੰਘ ਵੀ ਜ਼ਖ਼ਮੀ ਹੋ ਗਿਆ ਸੀ ਇਸ ਲਈ ਉਹ ਗੁਰਦੇਵ ਹਸਪਤਾਲ ਵਿੱਚ ਇਲਾਜ ਅਧੀਨ ਹੈ। ਮ੍ਰਿਤਕ ਜਸਵੰਤ ਸਿੰਘ ਦੀ ਲਾਸ਼ ਮੋਰਚਰੀ ਅਨੰਦਪੁਰ ਸਾਹਿਬ ਵਿੱਚ ਬਿਖੇ ਭੇਜ ਦਿੱਤੀ ਗਈ ਹੈ। ਸਥਾਨਕ ਪੁਲਿਸ ਵੱਲੋਂ ਨਾਮਾਲੂਮ ਕਾਰ ਚਾਲਕ ਦੇ ਵਿਰੁੱਧ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ ਅਤੇ ਤਫ਼ਤੀਸ਼ ਕੀਤੀ ਜਾ ਰਹੀ ਹੈ।