ਸਾਂਝ ਕੇਂਦਰ ਦੀ ਟੀਮ ਨੇ ਮਿਡਲ ਸਕੂਲ ਸਿੰਘਪੁਰ ਵਿਖੇ ਨਸ਼ਿਆਂ ਵਿਰੁੱਧ ਸੈਮੀਨਾਰ ਲਾਇਆ
ਸਾਂਝ ਕੇਂਦਰ ਦੀ ਟੀਮ ਨੇ ਮਿਡਲ ਸਕੂਲ ਸਿੰਘਪੁਰ ਵਿਖੇ ਨਸ਼ਿਆਂ ਵਿਰੁੱਧ ਸੈਮੀਨਾਰ ਲਾਇਆ
Publish Date: Sun, 15 Feb 2026 04:06 PM (IST)
Updated Date: Sun, 15 Feb 2026 04:09 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ, ਪੁਲਸ ਸਾਂਝ ਕੇਂਦਰ ਰੂਪਨਗਰ ਵੱਲੋਂ ਆਰੰਭੀ ਮੁਹਿੰਮ ਤਹਿਤ ਅੱਜ ਸਰਕਾਰੀ ਮਿਡਲ ਸਕੂਲ ਸਿੰਘਪੁਰ ਵਿਖੇ ਨਸ਼ਿਆਂ ਵਿਰੁੱਧ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਇਸ ਮੌਕੇ ਪੁਲਿਸ ਸਟੇਸ਼ਨ ਨੂਰਪੁਰਬੇਦੀ ਤੋਂ ਪਹੁੰਚੇ ਹਵਲਦਾਰ ਗੌਰਵ ਕੁਮਾਰ, ਹੈੱਡ ਕਾਂਸਟੇਬਲ ਗੁਰਵਿੰਦਰ ਸਿੰਘ ਅਤੇ ਸਾਂਝ ਕੇਂਦਰ ਨੂਰਪੁਰਬੇਦੀ ਤੋਂ ਕਾਂਸਟੇਬਲ ਜਸਵੀਰ ਕੌਰ ਨੇ ਬੱਚਿਆਂ ਨਾਲ ਸੰਵਾਦ ਕਰਦਿਆਂ ਉਨ੍ਹਾਂ ਨੂੰ ਨਸ਼ਿਆਂ ਦੇ ਸ਼ਰੀਰਕ, ਮਾਨਸਿਕ ਅਤੇ ਸਮਾਜਿਕ ਨੁਕਸਾਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਹੈੱਡ ਕਾਂਸਟੇਬਲ ਗੁਰਵਿੰਦਰ ਸਿੰਘ ਨੇ ਕਿਹਾ ਕਿ ਨੌਜਵਾਨ ਵਰਗ ਦੇਸ਼ ਦਾ ਭਵਿੱਖ ਹੈ। ਜੇਕਰ ਅਸੀਂ ਅੱਜ ਹੀ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਕਲਪ ਲਈਏ ਤਾਂ ਸਮਾਜ ਨੂੰ ਮਜ਼ਬੂਤ ਬਣਾਇਆ ਜਾ ਸਕਦਾ ਹੈ। ਹਵਲਦਾਰ ਗੌਰਵ ਕੁਮਾਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਸਹੀ ਸੰਗਤ ਅਪਣਾਉਣ ਅਤੇ ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਸਦਾ ਦੂਰ ਰਹਿਣ। ਕਾਂਸਟੇਬਲ ਜਸਵੀਰ ਕੌਰ ਨੇ ਬੱਚਿਆਂ ਨੂੰ ਸੰਦੇਸ਼ ਦਿੱਤਾ ਕਿ ਖੇਡਾਂ, ਪੜ੍ਹਾਈ ਅਤੇ ਸੱਭਿਆਚਾਰਕ ਗਤੀਵਿਧੀਆਂ ਨਾਲ ਜੁੜ ਕੇ ਨਸ਼ਿਆਂ ਤੋਂ ਬਚਿਆ ਜਾ ਸਕਦਾ ਹੈ। ਸਕੂਲ ਮੁੱਖੀ ਅਨਸੂਈਆ ਕੁਮਾਰੀ ਨੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਆਸ ਜਤਾਈ ਕਿ ਅੱਗੇ ਵੀ ਇਸ ਤਰ੍ਹਾਂ ਦੇ ਜਾਗਰੂਕਤਾ ਅਭਿਆਨ ਜਾਰੀ ਰਹਿਣਗੇ।