ਰਾਕੇਸ਼ ਧੀਮਾਨ ਨੇ ਸੰਭਾਲਿਆ ਪ੍ਰਿੰਸੀਪਲ ਆਈਟੀਆਈ ਨੰਗਲ ਦਾ ਚਾਰਜ
ਰਾਕੇਸ਼ ਧੀਮਾਨ ਨੇ ਸੰਭਾਲਿਆਂ ਪ੍ਰਿੰਸੀਪਲ ਆਈਟੀਆਈ ਨੰਗਲ ਦਾ ਚਾਰਜ
Publish Date: Sun, 29 Mar 2026 03:44 PM (IST)
Updated Date: Mon, 30 Mar 2026 04:00 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨੰਗਲ : ਤਕਨੀਕੀ ਸਿੱਖਿਆਂ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵਲੋਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਨੰਗਲ ਵਿਖੇ ਨਵੇਂ ਨਿਯੁਕਤ ਕੀਤੇ ਗਏ ਪ੍ਰਿੰਸੀਪਲ ਰਾਕੇਸ਼ ਕੁਮਾਰ ਧੀਮਾਨ ਨੇ ਆਪਣੇ ਆਹੁਦੇ ਦਾ ਚਾਰਜ ਸੰਭਾਲ ਲਿਆ ਹੈ।ਇਸ ਮੌਕੇ ਹੋਏ ਇੱਕ ਸਾਦੇ ਸਮਾਗਮ ਵਿਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿਤਾ ਸਰਦਾਰ ਸੋਹਣ ਸਿੰਘ ਬੈਂਸ ਅਤੇ ਤਰਕਸ਼ੀਲ ਆਂਗੂ ਗੁਰਜਿੰਦਰ ਸਿੰਘ ਸ਼ੌਕਰ ਵਲੋਂ ਵਿਸ਼ੇਸ਼ ਰੂਪ ’ਚ ਸ਼ਿਰਕਤ ਕੀਤੀ ਗਈ।ਇਸ ਮੌਕੇ ਪ੍ਰਿੰਸੀਪਲ ਰਾਕੇਸ਼ ਧੀਮਾਨ ਨੇ ਤਕਨੀਕੀ ਸਿੱਖਿਆ ਮੰਤਰੀ ਸਰਦਾਰ ਸਿੰਘ ਬੈਂਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਹੜੀ ਜਿੰਮੇਵਾਰੀ ਉਨਾਂ ਨੂੰ ਮੰਤਰੀ ਸਾਹਿਬ ਵਲੋਂ ਸੋਪੀ ਗਈ ਹੈ,ਉਹ ਉਸਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਨੰਗਲ ਨੂੰ ਮਾਡਲ ਆਈਟੀਆਈ ਬਣਾਇਆ ਜਾਵੇਗਾ ਅਤੇ ਸਿੱਖਿਆਰਥੀਆਂ ਨੂੰ ਮਿਆਰੀ ਸਿਖਲਾਈ ਦੇਣ ਦੇ ਨਾਲ ਨਾਲ ਸਿੱਖਿਆਰਥੀਆਂ ਦੀ ਪਲੇਸਮੈਂਟ ਨੂੰ ਯਕੀਨੀ ਬਣਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਪ੍ਰਿੰਸੀਪਲ ਗੁਰਨਾਮ ਸਿੰਘ ਭੱਲੜੀ ਦੀ ਸੇਵਾ ਮੁਕਤੀ ਉਪਰੰਤ ਪ੍ਰਿੰਸੀਪਲ ਦੀ ਅਸਾਮੀ ਕਰੀਬ ਦੋ ਮਹੀਨੇ ਤੋਂ ਖਾਲੀ ਪਈ ਸੀ।ਵਿਭਾਗ ਵਲੋਂ ਸੰਸਥਾਂ ਦੇ ਸੀਨੀਅਰ ਟਰੇਨਿੰਗ ਅਫਸਰ ਰਾਕੇਸ਼ ਧੀਮਾਨ ਨੂੰ ਆਈਟੀਆਈ ਨੰਗਲ ਲੜਕੇ ਦੇ ਪ੍ਰਿੰਸੀਪਲ ਅਤੇ ਆਈਟੀਆਈ ਨੰਗਲ ਇਸਤਰੀਆਂ ਦੇ ਮੁੱਖ ਅਧਿਆਪਕ ਦਾ ਵਾਧੂ ਚਾਰਜ ਦਿੱਤਾ ਗਿਆ। ਇਸ ਮੌਕੇ ਸਮੂਹ ਸਟਾਫ ਵਲੋਂ ਨਵ ਨਿਯੁਕਤ ਪ੍ਰਿੰਸੀਪਲ ਦਾ ਸੁਆਗਤ ਕੀਤਾ ਗਿਆ।ਇਸ ਮੌਕੇ ਸੰਸਥਾਂ ਦੇ ਟਰੇਨਿੰਗ ਅਫਸਰ ਅਜੈ ਕੁਮਾਰ, ਟਰੇਨਿੰਗ ਅਫਸਰ ਅਸ਼ਵਨੀ ਕੁਮਾਰ, ਟਰੇਨਿੰਗ ਅਫਸਰ ਗੁਰਮੇਲ ਸਿੰਘ, ਟਰੇਨਿੰਗ ਅਫਸਰ ਸੰਜੀਵ ਕੁਮਾਰ ਮੱਲੀ,ਦਫਤਰੀ ਸੁਪਰਡੰਟ ਮਹਿੰਦਰ ਕੌਰ ਤੋਂ ਹੋਰਨਾ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਹਾਜ਼ਰ ਸਨ।