ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਪਿੰਡਾਂ ’ਚ ਮੀਟਿੰਗਾਂ ਦਾ ਸਿਲਸਿਲਾ ਜਾਰੀ
ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਪੰਥਕ ਅਕਾਲੀ ਕਾਨਫਰੰਸ ਨੂੰ ਲੈ ਕੇ ਪਿੰਡਾਂ ’ਚ ਮੀਟਿੰਗਾਂ ਦਾ ਸਿਲਸਿਲਾ ਜਾਰੀ
Publish Date: Sun, 01 Mar 2026 04:29 PM (IST)
Updated Date: Mon, 02 Mar 2026 04:02 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨੂਰਪੁਰ ਬੇਦੀ : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ 3 ਮਾਰਚ ਸ਼੍ਰੀ ਅਨੰਦਪੁਰ ਸਾਹਿਬ ਹੋਲਾ ਮਹੱਲਾ ਦੀ ਪੰਥਕ ਅਕਾਲੀ ਕਾਨਫਰੰਸ ਨੂੰ ਲੈ ਕੇ ਨੂਰਪੁਰ ਬੇਦੀ ਬਲਾਕ ਦੇ ਵੱਖ ਵੱਖ ਪਿੰਡਾਂ ਵਿਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ, ਇਸ ਪੰਥਕ ਅਕਾਲੀ ਕਾਨਫਰੰਸ ਨੂੰ ਸਫਲ ਬਣਾਉਣ ਲਈ ਪਾਰਟੀ ਦੇ ਆਗੂਆਂ ਵੱਲੋਂ ਨੂਰਪੁਰ ਬੇਦੀ ਬਲਾਕ ਦੇ ਵੱਖ ਵੱਖ ਪਿੰਡਾਂ ਵਿਚ ਅੱਜ ਮੀਟਿੰਗਾਂ ਕੀਤੀਆਂ ਗਈਆਂ, ਪਿੰਡ ਛੱਜਾ ਵਿਖੇ ਕੀਤੀ ਗਈ। ਮੀਟਿੰਗ ਦੀ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਮਲਕੀਤ ਸਿੰਘ ਛੱਜਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਜਥੇਦਾਰ ਗੁਰਮੀਤ ਸਿੰਘ, ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਹਰਬੰਸ ਸਿੰਘ ਕੰਦੋਲਾ, ਪ੍ਰੀਤਮ ਸਿੰਘ ਸਲੋਮਾਜਰਾ ਸਾਬਕਾ ਐੱਸਜੀਪੀਸੀ ਮੈਂਬਰ ਅਤੇ ਹੋਰ ਆਗੂਆਂ ਵੱਲੋਂ ਅੱਜ ਨੂਰਪੁਰ ਬੇਦੀ ਬਲਾਕ ਦੇ ਪਿੰਡ ਛੱਜਾ, ਗੜਬਾਗਾ, ਭਿੰਡਰ ਨਗਰ, ਅਬਿਆਣਾ ਤੋਂ ਇਲਾਵਾ ਥਲੀ, ਬਹਾਦਰਪੁਰ, ਲੋਹਗੜ ਫਿਡੇ, ਚੰਦਪੁਰ ਡਕਾਲਾ, ਲੋਧੀ ਮਾਜਰਾ ਅਤੇ ਹੋਰਨਾਂ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ। ਜਥੇਦਾਰ ਹਰਬੰਸ ਸਿੰਘ ਕੰਦੋਲਾ ਨੇ ਦੱਸਿਆ ਕਿ 3 ਮਾਰਚ ਨੂੰ ਪਿੰਡ ਨਿੱਕੂਵਾਲ ਦੀ ਸਰਕਾਰੀ ਪਾਰਕਿੰਗ ਲਾਗੇ ਪਾਰਟੀ ਵੱਲੋਂ ਵੱਡੀ ਅਕਾਲੀ ਪੰਥਕ ਕਾਨਫਰੰਸ ਕੀਤੀ ਜਾਵੇਗੀ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਪਾਰਟੀ ਦੇ ਪ੍ਰਧਾਨ ਸਾਬਕਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸਰਪ੍ਰਸਤ ਬਾਬਾ ਸਰਬਜੋਤ ਸਿੰਘ ਬੇਦੀ, ਬਾਬਾ ਸੇਵਾ ਸਿੰਘ, ਸਿੰਘ ਸਾਹਿਬ ਭਾਈ ਮਨਜੀਤ ਸਿੰਘ, ਸਾਬਕਾ ਸਪੀਕਰ ਰਵੀ ਇੰਦਰ ਸਿੰਘ ਦੁਮਣਾ, ਗਗਨਜੀਤ ਸਿੰਘ ਬਰਨਾਲਾ ਤੋਂ ਇਲਾਵਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਹੋਰ ਵੱਡੇ ਆਗੂ ਸੰਗਤਾਂ ਨੂੰ ਸੰਬੋਧਨ ਕਰਨਗੇ, ਉਹਨਾਂ ਦੱਸਿਆ ਕਿ ਪੰਥਕ ਕਾਨਫਰੰਸ ਨੂੰ ਲੈ ਕੇ ਵੱਖ-ਵੱਖ ਪਿੰਡਾਂ ਵਿਚ ਲੋਕਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪੰਥਕ ਕਾਨਫਰੰਸ ਨਿਰੋਲ ਧਾਰਮਿਕ ਹੋਵੇਗੀ, ਜਥੇਦਾਰ ਕੰਦੋਲਾ ਨੇ ਕਿਹਾ ਕਿ ਮਾਨਯੋਗ ਅਦਾਲਤ ਵੱਲੋਂ ਪਾਰਟੀ ਦੇ ਚੋਣ ਨਿਸ਼ਾਨ ਤੱਕੜੀ ਨੂੰ ਲੈ ਕੇ ਉਹਨਾਂ ਵੱਲੋਂ ਪਾਈ ਗਈ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਹੈ ਜੋ ਕਿ ਸਲਾਗਾਯੋਗ ਕਾਰਵਾਈ ਹੈ, ਉਹਨਾਂ ਆਖਿਆ ਕਿ ਪਹਿਲਾਂ ਵੀ ਪੰਥਕ ਸੋਚ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਹੀ ਨਵਾਂ ਰਸਤਾ ਮਿਲਿਆ ਸੀ ਜੋ ਕਿ ਹੁਣ ਵੀ ਇਥੋਂ ਹੀ ਨਵੇਂ ਰਾਹ ’ਤੇ ਚੱਲੇਗਾ, ਇਸ ਮੌਕੇ ਉਹਨਾਂ ਨਾਲ ਜਥੇਦਾਰ ਗੁਰਮੀਤ ਸਿੰਘ ਜ਼ਿਲ੍ਹਾ ਪ੍ਰਧਾਨ, ਜਥੇਦਾਰ ਪ੍ਰੀਤਮ ਸਿੰਘ ਸਲੋ ਮਾਜਰਾ, ਜਥੇਦਾਰ ਮਲਕੀਤ ਸਿੰਘ ਛੱਜਾ, ਦਿਲਬਾਗ ਸਿੰਘ ਲੁਹਾਰਮਾਜਰੀ, ਪ੍ਰੀਤਮ ਸਿੰਘ ਛੱਜਾ, ਕਰਨੈਲ ਸਿੰਘ ਛੱਜਾ, ਮਨੋਹਰ ਸਿੰਘ ਗੜ ਬਾਗਾ, ਮੋਹਣ ਸਿੰਘ ਸਰਥਲੀ ਅਤੇ ਜਗਮੋਣ ਸਿੰਘ ਚੌਂਤਾ ਸਮੇਤ ਹੋਰ ਆਗੂ ਵੀ ਹਾਜ਼ਰ ਸਨ।