ਪਿੰਡ ਬਰੂਵਾਲ ਦਾ ਦੋ ਰੋਜ਼ਾ ਕਬੱਡੀ ਕੱਪ ਹੋਇਆ ਸ਼ੁਰੂ
ਯੂਥ ਸਪੋਰਟਸ ਕਲੱਬ ਅਤੇ ਰਾਮ ਪੰਚਾਇਤ ਪਿੰਡ ਬਰੂਵਾਲ ਦਾ ਦੋ ਰੋਜ਼ਾ ਕਬੱਡੀ ਕੱਪ ਹੋਇਆ ਸ਼ੁਰੂ
Publish Date: Sun, 22 Feb 2026 04:02 PM (IST)
Updated Date: Mon, 23 Feb 2026 04:01 AM (IST)

ਪਹਿਲੇ ਦਿਨ 45 ਕਿਲੋਗ੍ਰਾਮ ਦੇ ਮੈਚ ਕਰਵਾਏ ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਪਿੰਡ ਬਰੂਵਾਲ ਵਿਖੇ ਯੂਥ ਸਪੋਰਟਸ ਕਲੱਬ ਅਤੇ ਗ੍ਰਾਮ ਪੰਚਾਇਤ ਪਿੰਡ ਬਰੂਵਾਲ ਵੱਲੋਂ ਦੋ ਰੋਜ਼ਾ ਦਸਵਾਂ ਕਬੱਡੀ ਕੱਪ ਅੱਜ ਤੋਂ ਸ਼ੁਰੂ ਹੋ ਗਿਆ ਹੈ ਜਿਸ ਦਾ ਉਦਘਾਟਨ ਗ੍ਰਾਮ ਪੰਚਾਇਤ ਪਿੰਡ ਬਰੂਵਾਲ ਦੇ ਸਰਪੰਚ ਕ੍ਰਿਸ਼ਨਾ ਦੇਵੀ ਵੱਲੋਂ ਆਪਣੇ ਪੰਚਾਇਤ ਮੈਂਬਰਾਂ ਸਮੇਤ ਕੀਤਾ ਗਿਆ ਅਤੇ ਕਬੱਡੀ ਕੱਪ ਦੀ ਸ਼ੁਰੂਆਤ ਕਰਵਾਈ ਗਈ ਜਿਸ ਵਿਚ ਅੱਜ ਪਹਿਲੇ ਦਿਨ 45 ਕਿਲੋਗ੍ਰਾਮ ਦੇ ਨੈਸ਼ਨਲ ਸਟਾਇਲ ਲੜਕਿਆਂ ਦੇ ਮੁਕਾਬਲੇ ਕਰਵਾਏ ਗਏ ਜਿਸ ਵਿਚ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ ਅਤੇ ਫਾਈਨਲ ਮੁਕਾਬਲਾ ਬਾਬਾ ਜੱਗੋ ਜੀ ਅਕੈਡਮੀ ਜਗਤਪੁਰ, ਹਿਮਾਚਲ ਪ੍ਰਦੇਸ਼ ਅਤੇ ਰਾਜਪੁਰਾ ਖੇਲੋ ਇੰਡੀਆ ਸੈਂਟਰ ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਵਿਚਕਾਰ ਹੋਇਆ। ਜਿਸ ਵਿਚ ਬਾਬਾ ਜੱਗੋ ਜੀ ਅਕੈਡਮੀ ਜਗਤਪੁਰਾ ਹਿਮਾਚਲ ਪ੍ਰਦੇਸ਼ ਦੀ ਟੀਮ ਨੇ ਰਾਜਪੁਰਾ ਖੇਲੋ ਇੰਡੀਆ ਸੈਂਟਰ ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਦੀ ਟੀਮ ਨੂੰ 63/44 ਫਰਕ ਨਾਲ ਹਰਾਇਆ। ਇਸ ਮੌਕੇ ਕਲੱਬ ਮੈਂਬਰਾਂ ਤੇ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਕੀ ਕੱਲ ਨੂੰ ਕਬੱਡੀ ਨੈਸ਼ਨਲ ਸਟਾਇਲ ਲੜਕਿਆਂ 60 ਕਿਲੋਗ੍ਰਾਮ ਅਤੇ ਨੈਸ਼ਨਲ ਸਟਾਇਲ ਲੜਕਿਆਂ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ, ਕਬੱਡੀ ਕੱਪ ਦੇ ਅੱਜ ਪਹਿਲੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਐਸਜੀਪੀਸੀ ਮੈਂਬਰ ਜਰਨੈਲ ਸਿੰਘ ਔਲਖ ਵਿਸ਼ੇਸ਼ ਤੌਰ ’ਤੇ ਪਹੁੰਚੇ ਉਹਨਾਂ ਵੱਲੋਂ ਕਲੱਬ ਦੀ 11000 ਦੇ ਕੇ ਮਦਦ ਕੀਤੀ ਗਈ ਅਤੇ ਖਿਡਾਰੀਆਂ ਨੂੰ ਅਸ਼ੀਰਵਾਦ ਵੀ ਦਿੱਤਾ ਗਿਆ ਅਤੇ ਉਕਤ ਕਬੱਡੀ ਕੱਪ ਕਰਵਾਉਣ ਨੂੰ ਲੈ ਕੇ ਜਿੱਥੇ ਕਲੱਬ ਮੈਂਬਰਾਂ ਅਤੇ ਪੰਚਾਇਤ ਦੀ ਸ਼ਲਾਘਾ ਕੀਤੀ, ਉੱਥੇ ਉਹਨਾਂ ਕਿਹਾ ਕਿ ਸਾਨੂੰ ਅਜਿਹੇ ਕਬੱਡੀ ਕੱਪ ਕਰਵਾਉਣੇ ਚਾਹੀਦੇ ਹਨ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ। ਇਸ ਮੌਕੇ ਪੰਜ ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਦੀਆਂ ਦੋੜਾਂ ਵੀ ਕਰਵਾਈਆਂ ਗਈਆਂ ਅਤੇ ਇਹਨਾਂ ਦੋੜਾਂ ਵਿਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਉਕਤਾ ਤੋਂ ਇਲਾਵਾ ਕੈਪਟਨ ਬਹਾਦਰ ਸਿੰਘ ਬਰੂਵਾਲ, ਬੁੱਧ ਸਿੰਘ ਰਾਣਾ, ਕੈਪਟਨ ਅਵਤਾਰ ਸਿੰਘ, ਗਿਆਨ ਸਿੰਘ , ਰਵੀ ਰਾਣਾ, ਬਲਦੇਵ ਸਿੰਘ ਸਾਬਕਾ ਸਰਪੰਚ , ਡਾਕਟਰ ਖੁਸ਼ਹਾਲ ਸਿੰਘ ਬਰੂਵਾਲ, ਡੀ ਪੀ ਈ ਭੁਪਿੰਦਰ ਸਿੰਘ ਰਾਣਾ,ਦਰਸ਼ਨ ਸਿੰਘ, ਕਾਕੂ ਰਾਣਾ, ਲਵਲੀ ਰਾਣਾ, ਕਮਲਜੀਤ ਸਿੰਘ ਰਾਣਾ ਸਰਪੰਚ ਦੇਹਣੀ, ਦਲਜੀਤ ਕੌਰ ਪੰਚ, ਰੇਸ਼ਮਾ ਕੌਰ ਪੰਚ ,ਕਮਲ ਸਿੰਘ ਪੰਚ, ਗੁਰਦਿਆਲ ਸਿੰਘ ਪੰਚ, ਬਲਜੀਤ ਸਿੰਘ ਪੰਚ , ਗੁਰਤੇਜ ਸਿੰਘ, ਕਾਬਲ ਸਿੰਘ, ਮਾਨ ਸਿੰਘ, ਉਜਾਗਰ ਸਿੰਘ, ਗੁਰਦਿਆਲ ਸਿੰਘ ਗਰਦਲਾ, ਜੋਤ ਮਝੇੜ, ਪਾਲ ਸਿੰਘ, ਲੱਕੀ ਫੋਜੀ, ਜੁਝਾਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖਿਡਾਰੀ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।