- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਬਰ ਕਲੈਕਸ਼ਨ ਦੀ ਗੁਰਮੁੱਖੀ ਅੱਖਰਾਂ ਨਾਲ ਕੱਢੀ ਫੁਲਕਾਰੀ ਦੇਸ਼ ਵਿਦੇਸ਼ ਵਿਚ ਬਣੀ ਗਾਹਕਾਂ ਦੀ ਪਹਿਲੀ ਪਸੰਦ

- ਅੰਬਰ ਕੁਲੈਕਸ਼ਨ ਦੀ ਗੁਰਮੁਖੀ ਅੱਖਰਾਂ ਨਾਲ ਕੱਢੀ ਫੁਲਕਾਰੀ ਦੇਸ਼-ਵਿਦੇਸ਼ 'ਚ ਬਣੀ ਗਾਹਕਾਂ ਦੀ ਪਹਿਲੀ ਪਸੰਦ
ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਪਿੰਡ ਬੂਰ ਮਾਜਰਾ ਦੀ ਗੁਰਸਿੱਖ ਬੀਬੀ ਸੁਖਦੇਵ ਕੌਰ ਦੀਆਂ ਹੱਥੀ ਕਢਾਈ ਕੀਤੀਆਂ ਫੁਲਕਾਰੀਆਂ 'ਚੋਂ ਪੰਜਾਬੀ ਗੁਰਮੁਖੀ ਅੱਖਰਾਂ ਨਾਲ ਕਢਾਈ ਕੀਤੀ ਫੁਲਕਾਰੀ ਦੇਸ਼-ਵਿਦੇਸ਼ ਵਿਚ ਗਾਹਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ।
ਜੀ ਹਾਂ ਫੁਲਕਾਰੀ ਲੇਡੀ ਵਜੋਂ ਪ੍ਰਸਿੱਧ ਬੀਬੀ ਸੁਖਦੇਵ ਕੌਰ ਨੇ ਆਪਣੇ “ਅੰਬਰ ਕੁਲੈਕਸ਼ਨ" ਨੂੰ ਸਫਲ ਬਣਾ ਕੇ ਹੋਰ ਔਰਤਾਂ ਲਈ ਮਿਸਾਲ ਖੜ੍ਹੀ ਕੀਤੀ ਹੈ। ਉਨ੍ਹਾਂ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡਾ ਪੰਜਾਬੀ ਸੱਭਿਆਚਾਰ ਅਤੇ ਅਮੀਰ ਵਿਰਸੇ ਦੀ ਦੇਸ਼ ਵਿਦੇਸ਼ ਵਿਚ ਧਾਕ ਹੈ ਕਿਉਂਕਿ ਪੰਜਾਬੀ ਮੁਟਿਆਰਾਂ ਜਦੋਂ ਕਿਸੇ ਖੁਸ਼ੀ ਦੇ ਮੌਕੇ ‘ਤੇ ਹੱਥੀ ਕੱਢੀ ਫੁਲਕਾਰੀ ਸਿਰ ‘ਤੇ ਲੈਂਦੀ ਹੈ ਤਾਂ ਉਸ ਦਾ ਸੁਹੱਪਣ ਹੋਰ ਵੀ ਖਿੜ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਦਿਹਾਤੀ ਆਜ਼ੀਵਕਾ ਮਿਸ਼ਨ ਤਹਿਤ ਮੈਨੂੰ ਦੇਸ਼ ਦੇ ਵੱਖ ਵੱਖ ਸੂਬਿਆ ਵਿਚ ਅੰਤਰਰਾਸ਼ਟਰੀ ਤੇ ਰਾਸ਼ਟਰੀ ਪ੍ਰੋਗਰਾਮਾਂ ਵਿਚ ਹੱਥੀ ਕਢਾਈ ਕੀਤੀ ਫੁਲਕਾਰੀ ਦੇ ਨਾਲ-ਨਾਲ ਬੈੱਡਸ਼ੀਟ ਸੈੱਟ ਅਤੇ ਰਵਾਇਤੀ ਸੂਟ, ਬੈਗ ਆਦਿ ਸਾਮਾਨ ਦੀ ਸਟਾਲ ਲਗਾਉਣ ਦਾ ਮੌਕਾ ਮਿਲ ਰਿਹਾ ਹੈ, ਜਿੱਥੇ ਗਾਹਕ ਖੁਸ਼ ਹੋ ਕੇ ਖਰੀਦਦਾਰੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਮੇਰਾ ਪੁੱਤਰ ਸਿਮਰਨਜੀਤ ਸਿੰਘ ਦੁਬਈ ਦੀ ਕ੍ਰਿਕਟ ਟੀਮ ਵਿਚ ਅੰਤਰਰਾਸ਼ਟਰੀ ਖਿਡਾਰੀ ਹੈ ਉਸ ਨੂੰ ਮਿਲਣ ਲਈ ਗਈ ਸੀ ਉੱਥੇ ਇੱਕ ਸਮਾਗਮ ਵਿਚ ਜਦੋਂ ਗੁਰਮੁੱਖੀ ਅੱਖਰਾਂ ਨਾਲ ਕਢਾਈ ਕੀਤੀ ਫੁਲਕਾਰੀਆਂ ਦੀ ਸਟਾਲ ਲਗਾਈ ਤਾਂ ਮਿੰਟੋ ਮਿੰਟ ਸੇਲ ਹੋ ਗਈਆ । ਉਨ੍ਹਾਂ ਕਿਹਾਕਿ ਮਾਂ ਬੋਲੀ ਪੰਜਾਬੀ ਨੂੰ ਦੇਸ਼ ਵਿਚ ਹੀ ਨਹੀ ਵਿਦੇਸ਼ਾ ਵਿਚ ਵੱਸਦੇ ਲੋਕ ਪਿਆਰ ਕਰਦੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਖ ਵੱਖ ਇਲਾਕਿਆ ਵਿਚ 100 ਮਹਿਲਾਵਾਂ ਨੂੰ ਆਪਣੇ ਨਾਲ ਜੋੜਿਆ ਹੋਇਆ ਹੈ ਜਿੱਥੇ ਮੈ ਆਪਣੇ ਘਰ ਦਾ ਵਧੀਆ ਗੁਜ਼ਾਰਾ ਚਲਾ ਰਹੀ ਹਾਂ ਉੱਥੇ ਉਨ੍ਹਾਂ ਮਹਿਲਾਵਾਂ ਨੂੰ ਵੀ ਰੁਜ਼ਗਾਰ ਮਿਲਿਆ ਹੋਇਆ ਹੈ। ਉਨ੍ਹਾਂ ਕਿਹਾਕਿ ਮੇਰੀ ਸੰਸਥਾ ਵੂਮੈਨ ਪਾਵਰ ਵੈਲਫੇਅਰ ਸੁਸਾਇਟੀ ਦੇ ਬੈਨਰ ਹੇਠ ਲੋੜਵੰਦ ਪਰਿਵਾਰਾਂ ਦੀਆਂ ਔਰਤਾਂ ਨੂੰ ਆਰਥਿਕ ਤੌਰ ’ਤੇ ਉਪਰ ਉੱਠਣ ਵਿਚ ਮਦਦ ਕਰਨਾ ਅਤੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣਾ ਵਿਚ ਮਦਦ ਲਈ ਕੰਮ ਕਰ ਰਿਹਾ ਹੈ ਅਤੇ ਲੋੜਵੰਦ ਵਿਦਿਆਰਥੀਆ ਨੂੰ ਪੜਾਈ ਲਈ ਕਾਪੀਆਂ, ਵਰਦੀਆਂ ਅਤੇ ਲੋੜਵੰਦ ਲੜਕੀਆਂ ਦੇ ਵਿਆਹ ਲਈ ਮਦਦ ਵੀ ਕੀਤੀ ਜਾ ਰਹੀ ਹੈ। ਬੀਬੀ ਸੁਖਦੇਵ ਕੌਰ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਚੰਦਰਜਯੋਤੀ ਸਿੰਘ ਦੀ ਅਗਵਾਈ ਵਿਚ ਮੈ ਪੰਜਾਬ ਰਾਜ ਦਿਹਾਤੀ ਅਜ਼ੀਵਕਾ ਮਿਸ਼ਨ ਤਹਿਤ ਕੰਮ ਕਰ ਰਹੀ ਹਾਂ ਜਿਸ ਵਿਚ ਸਟੇਟ ਕੌਆਡੀਨੇਟਰ ਰਮਨਦੀਪ ਕੌਰ ਅਤੇ ਮੋਹਿਤ ਸਰਮਾ ਮੈਨੂੰ ਸਮੇਂ ਸਮੇਂ ‘ਤੇ ਗਾਇਡ ਕਰਦੇ ਹਨ। ਉਨ੍ਹਾਂ ਕਿਹਾਕਿ ਅੱਜ ਦੇ ਸਮੇਂ ਵਿਚ ਲੜਕੀਆਂ ਨੂੰ ਅੱਗੇ ਵਧਣ ਲਈ ਮਾਪੇ ਆਪ ਮੌਕੇ ਪ੍ਰਦਾਨ ਕਰਦੇ ਹਨ ਪਰ ਮੈਨੂੰ ਆਪਣੇ ਸੁਹਰੇ ਘਰ ਆ ਕੇ ਆਪਣੇ ਅੰਦਰ ਹਸਤਕਲਾਂ ਦੀ ਛੁਪੀ ਕਲਾਂ ਨੂੰ ਹੋਰ ਨਿਖਾਰਣ ਦਾ ਮੌਕਾ ਮਿਲਿਆ ਮੈ ਪਿੰਡਾਂ ਵਿਚ ਜਾ ਕੇ ਲੜਕੀਆ ਅੋਰਤਾ ਨੂੰ ਸਿਲਾਈ ਕਢਾਈ ਦਾ ਕੰਮ ਸਿਖਾਇਆ ਅਤੇ ਹੁਣ ਵੀ ਸਿਖਾ ਰਹੀ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਉਦੋਂ ਬੜੀ ਖੁਸ਼ੀ ਮਿਲਦੀ ਹੈ ਜਦੋਂ ਕੋਈ ਲੜਕੀ ਜਾ ਔਰਤ ਮਿਲ ਕੇ ਇਹ ਕਹਿੰਦੀ ਹੈ ਕਿ ਮੈਡਮ ਮੈ ਤੁਹਾਡੇ ਕੋਲ ਕੰਮ ਸਿੱਖੀ ਸੀ ਹੁਣ ਮੈ ਆਪਣਾ ਬੂਟੀਕ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੀ ਹਾਂ।