Ropar News : ਤਕਨੀਕੀ ਖਰਾਬੀ ਕਾਰਨ ਢਾਈ ਘੰਟੇ ਦੇਰੀ ਨਾਲ ਚੱਲੀ ਵੰਦੇ ਭਾਰਤ ਰੇਲਗੱਡੀ, ਰੇਲਵੇ ਫਾਟਕ ਬੰਦ ਹੋਣ ਨਾਲ ਲੋਕ ਹੋਏ ਪਰੇਸ਼ਾਨ
ਊਨਾ (ਹਿਮਾਚਲ ਪ੍ਰਦੇਸ਼) ਤੋਂ ਦਿੱਲੀ ਜਾਣ ਵਾਲੀ ਵੰਦੇ ਭਾਰਤ ਰੇਲਗੱਡੀ ਅੱਜ ਤਕਨੀਕੀ ਖਰਾਬੀ ਕਾਰਨ ਸ੍ਰੀ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਤੋਂ ਤਕਰੀਬਨ ਢਾਈ ਘੰਟੇ ਦੀ ਦੇਰੀ ਨਾਲ ਰਵਾਨਾ ਹੋਈ।
Publish Date: Mon, 16 Mar 2026 07:14 PM (IST)
Updated Date: Mon, 16 Mar 2026 07:17 PM (IST)
ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਊਨਾ (ਹਿਮਾਚਲ ਪ੍ਰਦੇਸ਼) ਤੋਂ ਦਿੱਲੀ ਜਾਣ ਵਾਲੀ ਵੰਦੇ ਭਾਰਤ ਰੇਲਗੱਡੀ ਅੱਜ ਤਕਨੀਕੀ ਖਰਾਬੀ ਕਾਰਨ ਸ੍ਰੀ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਤੋਂ ਤਕਰੀਬਨ ਢਾਈ ਘੰਟੇ ਦੀ ਦੇਰੀ ਨਾਲ ਰਵਾਨਾ ਹੋਈ।
ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਰੇਲਗੱਡੀ ਆਮ ਤੌਰ ‘ਤੇ ਦੁਪਿਹਰ ਕਰੀਬ 2:10 ਵਜੇ ਸ੍ਰੀ ਅਨੰਦਪੁਰ ਸਾਹਿਬ ਸਟੇਸ਼ਨ ਤੋਂ ਅਗਲੇ ਸਫਰ ਲਈ ਰਵਾਨਾ ਹੁੰਦੀ ਹੈ, ਪਰ ਅੱਜ ਕੁਝ ਤਕਨੀਕੀ ਖਰਾਬੀ ਆ ਜਾਣ ਕਾਰਨ ਇਸ ਨੂੰ ਸਟੇਸ਼ਨ ‘ਤੇ ਹੀ ਰੋਕਣਾ ਪਿਆ। ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਮੁਤਾਬਕ ਰੇਲਗੱਡੀ ਵਿੱਚ ਆਈ ਖਰਾਬੀ ਨੂੰ ਦੂਰ ਕਰਨ ਲਈ ਰੇਲਵੇ ਕਰਮਚਾਰੀਆਂ ਵੱਲੋਂ ਮੁਰੰਮਤ ਦਾ ਕੰਮ ਕੀਤਾ ਗਿਆ। ਇਸ ਦੌਰਾਨ ਨਜ਼ਦੀਕੀ ਪਿੰਡ ਲੋਦੀਪੁਰ ਅਤੇ ਮਟੌਰ ਵਿਖੇ ਰੇਲਵੇ ਫਾਟਕ ਵੀ ਲੰਬਾ ਸਮਾਂ ਬੰਦ ਰਹੇ ਜਿਸਦੇ ਚਲਦਿਆਂ ਰਾਹਗੀਰਾਂ ਤੇ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਹਾਲਾਂਕਿ ਖਰਾਬੀ ਜਲਦੀ ਦੂਰ ਨਾ ਹੋ ਸਕਣ ਕਾਰਨ ਬਾਅਦ ਵਿੱਚ ਇਕ ਵੱਖਰਾ ਇੰਜਨ ਲਗਾ ਕੇ ਗੱਡੀ ਨੂੰ ਅਗਲੇ ਸਫਰ ਲਈ ਤਕਰੀਬਨ ਢਾਈ ਘੰਟੇ ਦੀ ਦੇਰੀ ਨਾਲ ਰਵਾਨਾ ਕੀਤਾ ਗਿਆ।
ਸੂਤਰਾਂ ਮੁਤਾਬਕ ਦੇਰੀ ਕਾਰਨ 2.30 ਘੰਟੇ ਦੀ ਉਡੀਕ ਕਰਨੀ ਪਈ, ਪਰ ਬਾਅਦ ਵਿੱਚ ਇੱਕ ਵੱਖਰੇ ਇੰਜਣ ਰਾਹੀਂ ਗੱਡੀ ਨੂੰ ਸੁਰੱਖਿਅਤ ਤਰੀਕੇ ਨਾਲ ਦਿੱਲੀ ਵੱਲ ਭੇਜ ਦਿੱਤਾ ਗਿਆ।