- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਛਲੇ ਦਿਨੀਂ ਸ਼੍ਰੀ ਨੈਣਾ ਦੇਵੀ ਵਿਖੇ ਇੱਕ ਨੌਜਵਾਨ ਔਰਤ ਦੀ ਲਾਸ਼ ਬਰਾਮਦ ਹੋਈ ਸੀ, ਇਸ ਸਬੰਧੀ ਪੁਲਿਸ ਨੇ ਉਕਤ ਔਰਤ ਦੀ ਹੱਤਿਆ ਦੇ ਕੇਸ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਅਤੇ ਤਿੰਨੇ ਮੁਲਜ਼ਮ ਹੁਣ ਪੁਲਿਸ ਦੀ ਗ੍ਰਿਫਤ ਵਿਚ ਹਨ।

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ਼੍ਰੀ ਕੀਰਤਪੁਰ ਸਾਹਿਬ : ਸ਼੍ਰੀ ਕੀਰਤਪੁਰ ਸਾਹਿਬ ਦੇ ਨਾਲ ਲੱਗਦੇ ਸਰਹੱਦੀ ਇਲਾਕੇ ਸ਼ਕਤੀ ਪੀਠ ਮਾਤਾ ਸ਼੍ਰੀ ਨੈਣਾ ਦੇਵੀ ਜ਼ਿਲ੍ਹਾ ਬਿਲਾਸਪੁਰ ਵਿਖੇ ਵਾਪਰੀ ਇੱਕ ਅੰਨ੍ਹੇ ਕਤਲ ਕੇਸ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ।
ਪਿਛਲੇ ਦਿਨੀਂ ਸ਼੍ਰੀ ਨੈਣਾ ਦੇਵੀ ਵਿਖੇ ਇੱਕ ਨੌਜਵਾਨ ਔਰਤ ਦੀ ਲਾਸ਼ ਬਰਾਮਦ ਹੋਈ ਸੀ, ਇਸ ਸਬੰਧੀ ਪੁਲਿਸ ਨੇ ਉਕਤ ਔਰਤ ਦੀ ਹੱਤਿਆ ਦੇ ਕੇਸ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਅਤੇ ਤਿੰਨੇ ਮੁਲਜ਼ਮ ਹੁਣ ਪੁਲਿਸ ਦੀ ਗ੍ਰਿਫਤ ਵਿਚ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਆਰੋਪੀ ਨੌਜਵਾਨ ਆਪਣੀ ਪ੍ਰੇਮਿਕਾ ਨੂੰ ਘੁਮਾਉਣ ਅਤੇ ਮੱਥਾ ਟੇਕਣ ਦੇ ਬਹਾਨੇ ਨਾਲ ਸ਼੍ਰੀ ਨੈਣਾ ਦੇਵੀ ਮਾਤਾ ਦੇ ਦਰਬਾਰ ਆਏ ਸਨ। ਉਪਰੋਤਕ ਮੁਲਜ਼ਮਾਂ ਵੱਲੋਂ ਸ੍ਰੀ ਮਾਤਾ ਨੈਣਾ ਦੇਵੀ ਮੰਦਰ ਮੱਥਾ ਟੇਕਣ ਤੋਂ ਬਾਅਦ ਉਕਤ ਨੌਜਵਾਨ ਔਰਤ ਦੀ ਹੱਤਿਆ ਕਰ ਦਿੱਤੀ ਸੀ ਅਤੇ ਲਾਸ਼ ਨੂੰ ਨਜ਼ਦੀਕ ਸੁੰਨਸਾਨ ਇਲਾਕੇ ਵਿਚ ਸੁੱਟ ਕੇ ਫ਼ਰਾਰ ਹੋ ਗਏ ਸਨ। ਇਸ ਸਬੰਧੀ ਜਦੋਂ ਸਵੇਰੇ ਸਥਾਨਕ ਲੋਕਾਂ ਨੂੰ ਪਤਾ ਲੱਗਿਆ ਤਾਂ ਲਾਸ਼ ਦੇਖਣ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਸੀ। ਹਿਮਾਚਲ ਪ੍ਰਦੇਸ਼ ਦੀ ਬਿਲਾਸਪੁਰ ਪੁਲਿਸ ਟੀਮ ਨੇ ਫੌਰੰਸਿਕ ਟੀਮਾਂ ਅਤੇ ਆਧੁਨਿਕ ਉਪਕਰਨਾਂ ਦੀ ਮਦਦ ਨਾਲ ਕਿਸ ਹੱਲ ਕਰ ਲਿਆ ਅਤੇ ਇਸ ਵਿਚ ਦੋਸ਼ੀ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ।
ਜ਼ਿਲ੍ਹਾ ਬਿਲਾਸਪੁਰ ਦੇ ਪੁਲਿਸ ਮੁਖੀ ਸੰਦੀਪ ਧਵਲ ਨੇ ਨੈਣਾ ਦੇਵੀ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਪ ਪੁਲਿਸ ਕਪਤਾਨ ਵਿਕਰਾਂਤ ਦੀ ਅਗਵਾਈ ਵਿਚ ਇੱਕ ਪੁਲਸ ਟੀਮ ਗਠਿਤ ਕੀਤੀ ਗਈ ਸੀ ਜਿਸ ਨੇ ਬੜੀ ਮਿਹਨਤ ਨਾਲ ਇਹ ਕਤਲ ਕੇਸ ਨੂੰ ਹੱਲ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਉਹਨਾਂ ਦੱਸਿਆ ਕਿ ਪੁਲਿਸ ਦੁਆਰਾ ਨਜ਼ਦੀਕੀ ਇਲਾਕੇ ਦੇ ਸੀ,ਸੀ,ਟੀਵੀ ਕੈਮਰੇਆਂ ਦੀ ਫੁਟੇਜ ਦੇਖੀ ਜਿਸ ਦੇ ਆਧਾਰ ’ਤੇ ਆਰੋਪੀਆਂ ਦੀ ਪਛਾਣ ਹੋ ਪਾਈ ਹੈ, ਕਿਉਂਕਿ ਤਿੰਨੇ ਆਰੋਪੀ ਉਕਤ ਮਹਿਲਾ ਨਾਲ ਮਾਤਾ ਸ੍ਰੀ ਨੈਣਾ ਦੇਵੀ ਦਰਬਾਰ ਵਿਚ ਮੱਥਾ ਟੇਕਣ ਉਪਰੰਤ ਕੈਮਰੇ ਵਿਚ ਕੈਦ ਹੋ ਗਏ ਸਨ।
ਉਸ ਤੋਂ ਬਾਅਦ ਉਹਨਾਂ ਨੇ ਉਕਤ ਨੌਜਵਾਨ ਔਰਤ ਦੀ ਹੱਤਿਆ ਨੂੰ ਅੰਜਾਮ ਦਿੱਤਾ ਸੀ। ਬਿਲਾਸਪੁਰ ਪੁਲਿਸ ਨੇ ਆਰੋਪੀਆਂ ਦੀ ਪਕੜ ਲਈ ਟੀਮਾਂ ਬਣਾਈਆਂ ਅਤੇ ਇਹਨਾਂ ਟੀਮਾਂ ਨੇ ਬੜੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਤਿੰਨਾਂ ਵਿੱਚੋਂ ਦੋ ਆਰੋਪੀਆਂ ਨੂੰ ਉਨਾਵ ਅਤੇ ਕਾਨਪੁਰ ਉਤਰ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਹੈ ਅਤੇ ਤੀਸਰੇ ਆਰੋਪੀ ਨੂੰ ਸੂਰਤ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਤਿੰਨੇ ਆਰੋਪੀ ਇੱਕ ਪਿਓ ਪੁੱਤਰ ਹਨ ਅਤੇ ਤੀਸਰਾ ਪੁੱਤਰ ਦਾ ਦੋਸਤ ਹੈ। ਪੁਲਿਸ ਦੁਆਰਾ ਤਿੰਨਾਂ ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਥਾਣਾ ਕੋਟ ਲਿਆਂਦਾ ਗਿਆ, ਜਿੱਥੇ ਉਹਨਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਪੁਲਿਸ ਨੇ ਇਸ ਮਾਮਲੇ ਵਿਚ ਪਿਓ ਪੁੱਤਰ ਅਤੇ ਪੁੱਤਰ ਦੇ ਦੋਸਤ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।