Ropar News : ਮੋਟਰਸਾਈਕਲ ਤੇ ਟਰੱਕ ਦੀ ਭਿਆਨਕ ਟੱਕਰ ’ਚ ਇਕ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ
ਸ਼੍ਰੀ ਕੀਰਤਪੁਰ ਸਾਹਿਬ ਮੰਡੀ ਮੁੱਖ ਮਾਰਗ ’ਤੇ ਸੋਮਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।
Publish Date: Mon, 02 Mar 2026 06:10 PM (IST)
Updated Date: Mon, 02 Mar 2026 06:12 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ਼੍ਰੀ ਕੀਰਤਪੁਰ ਸਾਹਿਬ : ਸ਼੍ਰੀ ਕੀਰਤਪੁਰ ਸਾਹਿਬ ਮੰਡੀ ਮੁੱਖ ਮਾਰਗ ’ਤੇ ਸੋਮਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਗਰਾਂ ਮੋੜਾ ਟੋਲ ਬੈਰੀਅਰ ਨਜ਼ਦੀਕ ਬੇ ਕਾਬੂ ਮੋਟਰਸਾਈਕਲ ’ਤੇ ਡਵਾਇਰ ਨਾਲ ਟਕਰਾਉਣ ਤੋਂ ਬਾਅਦ ਸੜਕ ਪਾਰ ਕਰਕੇ ਉਲਟ ਦਿਸ਼ਾ ਵੱਲ ਆ ਰਹੇ ਟਰੱਕ ਨਾਲ ਟਕਰਾ ਗਿਆ ਅਤੇ ਹੋਲੇ ਮਹੱਲੇ ’ਤੇ ਆਏ ਨੌਜਵਾਨ ਸ਼ਰਧਾਲੂ ਜੋ ਕਿ ਮਨੀਕਰਨ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੇ ਸਨ ਟਰੱਕ ਨਾਲ ਟਕਰਾ ਗਏ ਅਤੇ ਇੱਕ ਨੌਜਵਾਨ ਟਰੱਕ ਨੰਬਰ ਐਚ,ਪੀ 24 ਸੀ 7908 ਦੇ ਪਿਛਲੇ ਟਾਇਰ ਥੱਲੇ ਆ ਗਿਆ ਅਤੇ ਉਸਦੀ ਮੌਕੇ ’ਤੇ ਮੌਤ ਹੋ ਗਈ ਜਦੋਂ ਕਿ ਦੂਜਾ ਨੌਜਵਾਨ ਗੰਭੀਰ ਰੂਪ ਵਿਚ ਜਖਮੀ ਹੋ ਗਿਆ।
ਇਹ ਟਰੱਕ ਬਾਘਾ ਹਿਮਾਚਲ ਪ੍ਰਦੇਸ਼ ਤੋਂ ਕਲਿੰਕਰ ਲੈ ਕੇ ਬਘੇਰੀ ਸੀਮੇਂਟ ਫੈਕਟਰੀ ਆ ਰਿਹਾ ਸੀ। ਇਹ ਦੋਵੇਂ ਨੌਜਵਾਨ ਆਪਣੇ ਮੋਟਰਸਾਈਕਲ ਨੰਬਰ ਪੀ ਬੀ 02 ਈ,ਯੂ 4049 ’ਤੇ ਮਨੀਕਰਨ ਗੁਰਦੁਆਰਾ ਸਾਹਿਬ ਜਾ ਰਹੇ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਹਿਮਾਚਲ ਪ੍ਰਦੇਸ਼ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਮ੍ਰਿਤਕ ਨੌਜਵਾਨ ਨੂੰ ਪੋਸਟਮਾਰਟਮ ਲਈ ਏਮਜ ਹਸਪਤਾਲ ਬਿਲਾਸਪੁਰ ਭੇਜ ਦਿੱਤਾ ਗਿਆ ਹੈ ਅਤੇ ਦੂਜੇ ਉਸਦੇ ਸਾਥੀ ਨੌਜਵਾਨ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਭੇਜਿਆ ਗਿਆ ਜਿੱਥੇ ਉਸਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।
ਇਹ ਦੋਵੇਂ ਨੌਜਵਾਨ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ ਪਰ ਮੌਕੇ ’ਤੇ ਨਾਮ ਪਤਾ ਨਹੀਂ ਚੱਲ ਸਕਿਆ। ਹਿਮਾਚਲ ਪ੍ਰਦੇਸ਼ ਬਘੇੜ ਦੀ ਪੁਲਿਸ ਨੇ ਦੋਵੇਂ ਵਾਹਨਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਟਰੱਕ ਡਰਾਈਵਰ ਦੇ ਬਿਆਨ ਦਰਜ ਕੀਤੇ ਗਏ ਹਨ।
ਟਰੱਕ ਡਰਾਈਵਰ ਨੇ ਦੱਸਿਆ ਕਿ ਮੋਟਰਸਾਈਕਲ ’ਤੇ ਸਵਾਰ ਦੋਵੇਂ ਨੌਜਵਾਨ ਬਹੁਤ ਤੇਜ਼ੀ ਨਾਲ ਆ ਰਹੇ ਸਨ ਅਤੇ ਮੋੜ ’ਤੇ ਉਨ੍ਹਾਂ ਦਾ ਮੋਟਰਸਾਈਕਲ ਬੇਕਾਬੂ ਹੋ ਗਿਆ ਅਤੇ ਸੜਕ ਦੇ ਦੂਜੇ ਪਾਸੇ ਪਹੁੰਚ ਕੇ ਟਰੱਕ ਨਾਲ ਟਕਰਾ ਗਿਆ। ਕਾਬਲੇ ਗੌਰ ਹੈ ਕੀ ਇਸ ਜਗ ’ਤੇ ਪਹਿਲਾਂ ਵੀ ਸੜਕੀ ਹਾਦਸੇ ਵਾਪਰ ਚੁੱਕੇ ਹਨ। ਹਿਮਾਚਲ ਪ੍ਰਦੇਸ਼ ਪੁਲਿਸ ਨੇ ਆਉਣ ਵਾਲੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਹਿਮਾਚਲ ਵਿੱਚ ਖਾਸ ਕਰਕੇ ਮੌੜਾ ਤੇ ਵਾਹਨ ਹੋਲੀ ਚਲਾਏ ਜਾਣ ਅਤੇ ਦੋ ਪਹੀਆ ਵਾਹਨਾ ਤੇ ਹੈਲਮਟ ਤੋਂ ਬਿਨਾਂ ਸਫਰ ਨਾ ਕੀਤਾ ਜਾਵੇ।