ਕੰਕਰੀਟ ਪਲਾਂਟ ਨੂੰ ਬੰਦ ਕਰਵਾਉਣ ਲਈ ਧਰਨਾ 45ਵੇਂ ਦਿਨ ਜਾਰੀ
ਕੰਕਰੀਟ ਪਲਾਂਟ ਨੂੰ ਬੰਦ ਕਰਵਾਉਣ ਲਈ ਧਰਨਾ 45ਵੇਂ ਦਿਨ ਜਾਰੀ
Publish Date: Sun, 07 Jun 2026 05:14 PM (IST)
Updated Date: Mon, 08 Jun 2026 04:05 AM (IST)

ਧਰਨੇ ਨੂੰ ਸੂਬਾ ਪੱਧਰੀ ਰੂਪ ਦਿੱਤਾ ਜਾਵੇਗਾ : ਸਤਨਾਮ ਪੰਨੂ ਪੰਜਾਬੀ ਜਾਗਰਣ ਟੀਮ, ਮੋਰਿੰਡਾ : ਪਿੰਡ ਢੰਗਰਾਲੀ ਅਤੇ ਖੈਰਪੁਰ ਵਿਖੇ ਕੰਕਰੀਟ ਮਿਕਸਰ ਪਲਾਂਟ ਨੂੰ ਲੱਗਣ ਤੋਂ ਰੋਕਣ ਦੇ ਲਈ ਪਿੰਡ ਵਾਸੀਆਂ ਵੱਲੋਂ ਲਗਾਤਾਰ ਦਿੱਤਾ ਜਾ ਰਿਹਾ ਧਰਨਾ 45ਵੇਂ ਦਿਨ ਵਿਚ ਦਾਖਲ ਹੋ ਗਿਆ। ਅੱਜ ਦੇ ਇਸ ਧਰਨੇ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੰਸਥਾਪਕ ਅਤੇ ਸੂਬਾ ਆਗੂ ਸਤਨਾਮ ਸਿੰਘ ਪੰਨੂ ਨੇ ਜਥੇਬੰਦੀ ਦੀ ਬਲਾਕ ਦੀ ਟੀਮ ਨਾਲ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਲੋਕ ਵਿਰੋਧੀ ਅਤੇ ਖੇਤੀ ਨੂੰ ਉਜਾੜਨ ਵਾਲੀਆਂ ਨੀਤੀਆਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਕੰਕਰੀਟ ਪਲਾਂਟ ਵਰਗੀਆਂ ਜਿਹੜੀਆਂ ਫੈਕਟਰੀਆਂ ਖੇਤੀ ਨੂੰ ਉਜਾੜਨ, ਵਾਤਾਵਰਣ ਪ੍ਰਦੂਸ਼ਿਤ ਕਰਨ ਤੇ ਕੇਵਲ ਮੁਨਾਫਾਖੋਰੀ ਦੇ ਮਨੋਰਥ ਲਈ ਲਗਾਈਆਂ ਜਾ ਰਹੀਆਂ ਹਨ, ਨੂੰ ਕਿਸੇ ਕੀਮਤ ’ਤੇ ਲੱਗਣ ਨਹੀਂ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸਤਨਾਮ ਸਿੰਘ ਪੰਨੂ ਨੇ ਜੱਥੇਬੰਦੀ ਵੱਲੋਂ ਮੁੱਖ ਮੰਤਰੀ ਪੰਜਾਬ ਅਤੇ ਡੀਸੀ ਰੂਪਨਗਰ ਨੂੰ ਕੰਕਰੀਟ ਪਲਾਂਟ ਦੀਆਂ ਮਨਜ਼ੂਰੀਆਂ ਰੱਦ ਕਰਨ ਦੇ ਲਈ ਪੱਤਰ ਲਿਖੇ ਗਏ ਹਨ। ਇਸ ਧਰਨੇ ਨੂੰ ਲੋਕ ਹਿੱਤ ਮਿਸ਼ਨ ਦੇ ਮੋਢੀ ਰਵਿੰਦਰ ਸਿੰਘ ਵਜੀਦਪੁਰ ਤੇ ਪਰਮਜੀਤ ਸਿੰਘ ਮਾਵੀ, ਸਵਰਨ ਸਿੰਘ ਢੰਗਰਾਲੀ, ਸਰਪੰਚ ਰਣਦੀਪ ਸਿੰਘ ਦੀਪੂ ਢੰਗਰਾਲੀ ਅਤੇ ਹਰਜਿੰਦਰ ਸਿੰਘ ਖਟੜਾ ਖੈਰਪੁਰ ਨੇ ਵੀ ਸੰਬੋਧਨ ਕੀਤਾ। ਇਸ ਧਰਨੇ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਬਲਾਕ ਮੋਰਿੰਡਾ ਦੇ ਪ੍ਰਧਾਨ ਗੁਰਦੀਪ ਸਿੰਘ ਕੰਗ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਦਤਾਰਪੁਰ, ਮੀਤ ਪ੍ਰਧਾਨ ਲਖਵਿੰਦਰ ਸਿੰਘ ਬਡਵਾਲੀ, ਜੱਥੇਬੰਦਕ ਸਕੱਤਰ ਅਵਤਾਰ ਸਿੰਘ ਬਡਵਾਲੀ, ਖਜ਼ਾਨਚੀ ਸਤਨਾਮ ਸਿੰਘ ਸਿੱਧੂ, ਸੁਰਿੰਦਰ ਸਿੰਘ ਰਸੂਲਪੁਰ, ਹਰਕੀਰਤ ਸਿੰਘ ਬੱਲ੍ਹ ਬੂਥਗੜ੍ਹ, ਅਮਰੀਕ ਸਿੰਘ ਨੱਥਮਲਪੁਰ, ਬੂਟਾ ਸਿੰਘ ਚਤਾਮਲਾ, ਬਲਜਿੰਦਰ ਸਿੰਘ ਬੱਲੂ ਰਣਜੀਤਪੁਰਾ, ਊਧਮ ਸਿੰਘ ਸਹੇੜੀ, ਦਿਲਬਾਗ ਸਿੰਘ ਅੰਧਹੇੜੀ, ਰਘਬੀਰ ਸਿੰਘ ਬੂਰਮਾਜਰਾ, ਸੁਖਵਿੰਦਰ ਸਿੰਘ ਬੂਰਮਾਜਰਾ, ਮੀਤ ਪ੍ਰਧਾਨ ਗੁਰਦੀਪ ਸਿੰਘ ਪ੍ਰਧਾਨ ਬੂਰਮਾਜਰਾ ਆਦਿ ਸਮੇਤ ਪਿੰਡ ਵਾਸੀ ਲੰਬੜਦਾਰ ਗੁਰਮੀਤ ਸਿੰਘ, ਬਲਦੇਵ ਸਿੰਘ ਧਾਲੀਵਾਲ, ਜਸਵੰਤ ਸਿੰਘ ਸੀਟੀਯੂ, ਹਰਕੇਸ਼ ਸਿੰਘ, ਰੁਲਦਾ ਸਿੰਘ, ਕੁਲਬੀਰ ਸਿੰਘ ਸੱਲ੍ਹ, ਰਣਜੋਤ ਸਿੰਘ ਬਾਠ, ਅਰਸ਼ਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ, ਗੁਰਮੇਲ ਸਿੰਘ ਗਾਂਧੀ, ਗੁਰਦੇਵ ਸਿੰਘ ਚੋਗਾ ਸਿੰਘ, ਮੋਹਣ ਸਿੰਘ, ਮੋਹਣ ਸਿੰਘ ਸਰਾ, ਸੁਰਜੀਤ ਸਿੰਘ, ਜਤਿੰਦਰ ਸਿੰਘ ਸਰਾਓ, ਸੀਮਾ ਸਰਾਓ, ਅਮਰਜੀਤ ਸਿੰਘ ਸਰਾਓ, ਸਰਬਜੀਤ ਰਾਣਾ ਆਦਿ ਸ਼ਾਮਲ ਸਨ।