ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤੀ, 53 ਚਲਾਨ ਕੀਤੇ
ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤੀ, 53 ਚਲਾਨ ਕੀਤੇ
Publish Date: Sun, 12 Apr 2026 04:34 PM (IST)
Updated Date: Mon, 13 Apr 2026 04:04 AM (IST)
ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਮੋਰਿੰਡਾ ਟਰੈਫਿਕ ਪੁਲਿਸ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਵਿਰੁੱਧ ਸਖਤੀ ਕਰਦੇ ਹੋਏ ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐੱਸਆਈ ਧੰਨ ਸਿੰਘ ਸੈਣੀ ਨੇ ਦੱਸਿਆ ਕਿ ਟਰੈਫਿਕ ਇੰਚਾਰਜ ਏਐੱਸਆਈ ਮਲਕੀਅਤ ਸਿੰਘ ਵੱਲੋਂ ਵੱਖ-ਵੱਖ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 53 ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ। ਇਸ ਵਿਚ ਰੌਂਗ ਪਾਰਕਿੰਗ ਦੇ 21, ਕਾਲੀਆਂ ਜਾਲੀਆਂ ਲਗਾਉਣ ਦੇ 6, ਬਿਨ੍ਹਾਂ ਨੰਬਰ ਪਲੇਟ ਦੇ 15, ਰੌਂਗ ਸਾਈਡ ’ਤੇ ਵਾਹਨ ਚਲਾਉਣ ਦੇ 5, ਬਿਨ੍ਹਾਂ ਹੈਲਮਟ ਦੇ 3, ਪ੍ਰੈੱਸ਼ਰ ਹਾਰਨ ਦੇ 2 ਅਤੇ ਵਾਹਨ ਚਲਾਉਂਦੇ ਹੋਏ ਮੋਬਾਈਲ ਫੋਨ ਸੁਣਨ ਵਾਲੇ 1 ਵਾਹਨ ਚਾਲਕ ਸਮੇਤ ਕੁੱਲ 53 ਵਾਹਨਾਂ ਦੇ ਈ-ਚਲਾਨ ਕੀਤੇ ਗਏ। ਟਰੈਫਿਕ ਇੰਚਾਰਜ ਏਐੱਸਆਈ ਮਲਕੀਅਤ ਸਿੰਘ ਨੇ ਸਮੂਹ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਤੇਜ਼ ਰਫਤਾਰ, ਰੌਂਗ ਸਾਈਡ ਡਰਾਈਵਿੰਗ ਤੇ ਪਾਰਕਿੰਗ, ਕਾਲੀਆਂ ਜਾਲੀਆਂ ਲਗਾਉਣਾ, ਬੁਲਟ ਮੋਟਰਸਾਈਕਲਾਂ ਦੇ ਪਟਾਕੇ ਵਜਾਉਣਾ, ਨਾਬਾਲਿਗ ਬੱਚਿਆਂ ਨੂੰ ਵਾਹਨ ਦੇਣ ਆਦਿ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਾਦਸਿਆਂ ਤੋਂ ਬਚਣ ਲਈ ਟਰੈਫਿਕ ਨਿਯਮਾਂ ਦਾ ਸਖਤੀ ਨਾਲ ਪਾਲਣ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਭਵਿੱਖ ’ਚ ਵੀ ਜਾਰੀ ਰਹੇਗੀ।