ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਉਦਘਾਟਨ ਸਮਾਰੋਹ
ਗੁਰਦੁਆਰਾ ਬਲਵੰਤਸਰ ਸਾਹਿਬ ਦੀ ਇਮਾਰਤ ਦਾ ਉਦਘਾਟਨ ਸਮਾਰੋਹ ਕਰਵਾਇਆ
Publish Date: Thu, 09 Apr 2026 03:48 PM (IST)
Updated Date: Fri, 10 Apr 2026 04:00 AM (IST)

ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਾਗਰਣ, ਬੇਲਾ : ਧੰਨ-ਧੰਨ ਸੰਤ ਬਾਬਾ 111 ਸ਼੍ਰੀਮਾਨ ਬਲਵੰਤ ਸਿੰਘ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਬਲਵੰਤਸਰ ਸਾਹਿਬ ਦੀ ਇਮਾਰਤ ਦਾ ਉਦਘਾਟਨ ਸਮਾਰੋਹ ਕਰਵਾਇਆ। ਇਸ ਮੌਕੇ ਮਹੰਤ ਬਾਬਾ ਗੁਰਚਰਨ ਸਿੰਘ ਗੱਦੀਨਸ਼ੀਨ ਬਖਸ਼ੀਸ਼-ਏ-ਤਖਤ ਫਕੀਰੋਂ ਕਾ ਗੁਰਦੁਆਰਾ ਡੇਰਾ ਗੁਫਾਸਰ ਸਾਹਿਬ ਪਿੰਡ ਰੋੜੇਵਾਲ ਪਟਿਆਲਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਉਦਘਾਟਨ ਕੀਤਾ। ਇਸ ਮੌਕੇ ਪਿਛਲੇ ਦਿਨਾਂ ਤੋਂ ਅਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਦੇ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਇਸ ਮੌਕੇ ਬਾਬਾ ਅਜੀਤ ਸਿੰਘ ਰਾਜੇਵਾਲ ਸਟੇਜ ਸਕੱਤਰ ਸੰਤ ਖਾਲਸਾ ਦਲ, ਬਾਬਾ ਅਮਰਜੀਤ ਸਿੰਘ ਚੱਕਰਵਰਤੀ ਸਲਾਹਪੁਰ ਵਾਲੇ ਰਸੀਦਪੁਰ, ਮਹੰਤ ਭੰਗੂ ਸੁਆਮੀ ਪਵਾਤ, ਸੰਤ ਮਲਕੀਤ ਸਿੰਘ ਸਰਾਹਣਾ, ਬੀਬੀ ਗੁਰਬਖਸ਼ ਕੌਰ ਵੱਲੋਂ ਕਥਾ-ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ। ਉਨ੍ਹਾਂ ਸੰਗਤ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਗੁਰੂ ਸਾਹਿਬ ਦੇ ਦਰਸਾਏ ਮਾਰਗ ’ਤੇ ਚੱਲਦੇ ਹੋਏ ਜੀਵਨ ਬਤੀਤੀ ਕਰਨ ਲਈ ਪ੍ਰਰਿਤ ਕੀਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸਮੂਹ ਰਾਗੀ ਜੱਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਰਜਿੰਦਰ ਸਿੰਘ ਮੁਜਾਫਤ ਵਾਲਿਆਂ ਵੱਲੋਂ ਸਮੂਹ ਮਹਾਂਪੁਰਸ਼ਾਂ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਸਮੂਹ ਮਹਾਂਪੁਰਸ਼ਾਂ ਤੇ ਸੰਗਤ ਦਾ ਧੰਨਵਾਦ ਕਰਦਿਆਂ ਸੰਗਤ ਨੂੰ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਗੁਰਵਿੰਦਰਪਾਲ ਸਿੰਘ ਜਲੰਧਰ, ਅਮਰਜੀਤ ਸਿੰਘ, ਪਵਨਦੀਪ ਸਿੰਘ, ਹਰਜੋਤ ਸਿੰਘ ਝੱਲੀਆਂ, ਹਰਮਨ ਗੁਰਦਾਸਪੁਰ, ਸਾਬਕਾ ਸਰਪੰਚ ਰਜਿੰਦਰ ਸਿੰਘ ਰਸੀਦਪੁਰ, ਗੁਰਮੀਤ ਸਿੰਘ ਬਿਲੋ, ਵੈਦ ਸਤਨਾਮ ਸਿੰਘ ਬਜੀਦਪੁਰ ਆਦਿ ਸਮੇਤ ਇਲਾਕੇ ਦੀ ਸੰਗਤ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ।